ਚੇਨਈ, (ਭਾਸ਼ਾ) ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਐਤਵਾਰ ਨੂੰ ਟੋਰਾਂਟੋ ਵਿਚ ਕੈਂਡੀਡੇਟਸ ਟੂਰਨਾਮੈਂਟ ਜਿੱਤਣ ਵਾਲੇ ਸ਼ਤਰੰਜ ਸਟਾਰ ਡੀ ਗੁਕੇਸ਼ ਨੂੰ 75 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ। ਸਟਾਲਿਨ ਨੇ ਗੁਕੇਸ਼ ਨੂੰ ਸ਼ੀਲਡ ਅਤੇ ਸ਼ਾਲ ਵੀ ਭੇਟ ਕੀਤਾ।
ਇਸ ਮੌਕੇ ਰਾਜ ਦੇ ਖੇਡ ਵਿਕਾਸ ਮੰਤਰੀ ਉਧਯਨਿਧੀ ਸਟਾਲਿਨ, ਉੱਚ ਅਧਿਕਾਰੀ ਅਤੇ ਗੁਕੇਸ਼ ਦੇ ਮਾਪੇ ਵੀ ਮੌਜੂਦ ਸਨ। ਗੁਕੇਸ਼ ਕੈਂਡੀਡੇਟਸ ਟੂਰਨਾਮੈਂਟ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਲਈ ਚੀਨ ਦੇ ਡਿੰਗ ਲਿਰੇਨ ਨੂੰ ਚੁਣੌਤੀ ਦੇਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਤਾਮਿਲਨਾਡੂ ਸਰਕਾਰ ਨੇ ਕੈਂਡੀਡੇਟਸ ਟੂਰਨਾਮੈਂਟ ਦੀ ਤਿਆਰੀ ਲਈ ਗੁਕੇਸ਼ ਨੂੰ 15 ਲੱਖ ਰੁਪਏ ਦਿੱਤੇ ਸਨ।
ਮਹੇਸ਼ਵਰੀ ਨੇ ਮਹਿਲਾ ਸਕੀਟ ’ਚ ਚਾਂਦੀ ਤਮਗੇ ਨਾਲ ਦੇਸ਼ ਲਈ ਓਲੰਪਿਕ ਦਾ 21ਵਾਂ ਕੋਟਾ ਕੀਤਾ ਹਾਸਲ
NEXT STORY