ਚੀਨ ਦਾ ਇਕ ਦਾਅ ਉਸੇ ’ਤੇ ਹੀ ਭਾਰੀ ਪੈ ਗਿਆ ਹੈ। ਚੀਨ ਆਪਣੇ ਦੇਸ਼ ’ਚ ਮਨਮਾਨੀ ਨੀਤੀਆਂ ਬਣਾਉਂਦਾ ਹੈ, ਇਹ ਗੱਲ ਅਸੀਂ ਸਾਰੇ ਜਾਣਦੇ ਹਾਂ। ਅਜੇ ਹਾਲ ਹੀ ’ਚ ਅਲੀ ਬਾਬਾ ਕੰਪਨੀ ਦੇ ਮਾਲਕਾ ਜੈਕ ਮਾ ’ਤੇ ਆਪਣੀ ਨੱਥ ਕੱਸੀ ਅਤੇ ਜੈਕ ਪੂਰੀ ਤਰ੍ਹਾਂ ਬਰਬਾਦ ਹੋ ਗਏ। ਇਸੇ ਤਰ੍ਹਾਂ ਚੀਨ ਨੇ ਆਪਣੀਆਂ ਟੈਕ ਕੰਪਨੀਆਂ ਦੀ ਨੱਥ ਕੱਸੀ ਅਤੇ ਇਸ ਦਾ ਭਾਰੀ ਆਰਥਿਕ ਨੁਕਸਾਨ ਉਠਾਉਣਾ ਪਿਆ ਅਤੇ ਸ਼ੇਅਰ ਬਾਜ਼ਾਰਾਂ ’ਚ ਇਨ੍ਹਾਂ ਟੈਕ ਕੰਪਨੀਆਂ ਦੇ ਭਾਅ ’ਚ ਵੱਡੀ ਗਿਰਾਵਟ ਦਰਜ ਕੀਤੀ ਗਈ। ਅਜਿਹਾ ਇਸ ਲਈ ਵੀ ਹੋਇਆ ਕਿਉਂਕਿ ਚੀਨ ਕਿਸੇ ਵੀ ਕੰਪਨੀ ਨੂੰ ਜ਼ਿਆਦਾ ਉਪਰ ਨਹੀਂ ਉੱਠਣ ਦਿੰਦਾ। ਜਦੋਂ ਵੀ ਕੋਈ ਕੰਪਨੀ ਜ਼ਿਆਦਾ ਤਰੱਕੀ ਕਰਦੀ ਹੈ ਤਾਂ ਚੀਨ ਦੀ ਸਰਕਾਰ ਉਸ ਦੇ ਖੰਭ ਕੁਤਰ ਦਿੰਦੀ ਹੈ।
ਚੀਨ ਨੇ ਆਪਣੇ ਦੇਸ਼ ’ਚ ਡਾਟਾ ਪ੍ਰੋਟੈਕਸ਼ਨ ਕਾਨੂੰਨ ਬਣਾ ਦਿੱਤਾ ਹੈ ਅਤੇ ਇਹ ਇਸ ਸਾਲ 1 ਨਵੰਬਰ ਤੋਂ ਲਾਗੂ ਵੀ ਹੋ ਜਾਵੇਗਾ। ਚੀਨ ਵੱਲੋਂ ਪਾਸ ਕੀਤਾ ਗਿਆ ਇਹ ਕਾਨੂੰਨ ਦੁਨੀਆ ਦਾ ਸਭ ਤੋਂ ਸਖਤ ਡਾਟਾ ਕਾਨੂੰਨ ਹੈ। ਦਰਅਸਲ ਚੀਨ ਆਪਣੇ ਘਰ ’ਚ ਨਿੱਜੀ ਕੰਪਨੀਆਂ, ਖਾਸ ਕਰ ਕੇ ਤਕਨਾਲੋਜੀ ਦੀਆਂ ਮਹਾਰਥੀ ਕੰਪਨੀਆਂ ’ਤੇ ਆਪਣੀ ਨੱਥ ਕੱਸਣੀ ਚਾਹੁੰਦਾ ਹੈ ਪਰ ਅਜਿਹਾ ਨਹੀਂ ਹੈ ਕਿ ਸਿਰਫ ਨਿੱਜੀ ਕੰਪਨੀਆਂ ’ਤੇ ਨੱਥ ਕੱਸੀ ਜਾ ਰਹੀ ਹੈ, ਇਸ ਘੇਰੇ ’ਚ ਜਨਤਕ ਕੰਪਨੀਆਂ ਵੀ ਆ ਜਾਂਦੀਆਂ ਹਨ। ਖਾਸ ਕਰ ਕੇ ਇਨ੍ਹਾਂ ਕੰਪਨੀਆਂ ਵੱਲੋਂ ਗਾਹਕਾਂ ਦੀਆਂ ਸੂਚਨਾਵਾਂ ਨੂੰ ਸੁਰੱਖਿਅਤ ਰੱਖਣ ਅਤੇ ਇਨ੍ਹਾਂ ਨੂੰ ਕਿਸੇ ਦੂਸਰੇ ਵਿਅਕਤੀ ਜਾਂ ਕੰਪਨੀ ਨੂੰ ਨਾ ਵੇਚਣਾ ਸ਼ਾਮਲ ਹੈ। ਕੰਪਨੀਆਂ ਨੂੰ ਸਖਤ ਹਦਾਇਤ ਦਿੱਤੀ ਗਈ ਹੈ ਕਿ ਕਿਸੇ ਵੀ ਗਾਹਕ ਦੀ ਸੂਚਨਾ ਸਾਂਝੀ ਕਰਨ ਤੋਂ ਪਹਿਲਾਂ ਉਸ ਦੀ ਰਜ਼ਾਮੰਦੀ ਜ਼ਰੂਰ ਲੈਣ ਅਤੇ ਗਾਹਕ ਜੇਕਰ ਰਜ਼ਾਮੰਦ ਨਾ ਹੋਵੇ ਤਾਂ ਉਸ ਨੂੰ ਕੰਪਨੀਆਂ ਆਪਣੀਆਂ ਸੇਵਾਵਾਂ ਦੇਣ ਤੋਂ ਨਾਂਹ ਵੀ ਨਹੀਂ ਕਰ ਸਕਦੀਆਂ।
ਦਰਅਸਲ ਕੁਝ ਨਿੱਜੀ ਕੰਪਨੀਆਂ ’ਤੇ ਸ਼ੱਕ ਸੀ ਕਿ ਉਹ ਆਪਣੇ ਗਾਹਕਾਂ ਦੀ ਨਿੱਜੀ ਜਾਣਕਾਰੀ ਦੂਸਰੀ ਕੰਪਨੀ ਨੂੰ ਬਿਨਾਂ ਉਨ੍ਹਾਂ ਦੀ ਇਜਾਜ਼ਤ ਲਈ ਵੇਚ ਸਕਦੀਆਂ ਹਨ ਅਤੇ ਇਸ ਦੀ ਅੱਗੇ ਦੁਰਵਰਤੋਂ ਕੀਤੀ ਜਾ ਸਕਦੀ ਹੈ। ਜਿਵੇਂ ਉਨ੍ਹਾਂ ਦੇ ਬੈਂਕ ਅਕਾਊਂਟ ’ਚ ਸੰਨ੍ਹ ਲਗਾਉਣੀ, ਉਨ੍ਹਾਂ ਤੋਂ ਕਿਸੇ ਸਕੀਮ ਲਈ ਵੱਧ ਪੈਸੇ ਲੈਣੇ ਆਦਿ। ਇਸ ਤੋਂ ਬਚਣ ਲਈ ਚੀਨ ਨੇ ਨਿੱਜੀ ਸੂਚਨਾ ਸੁਰੱਖਿਆ ਕਾਨੂੰਨ ਬਣਾਇਆ ਹੈ।
ਆਮ ਤੌਰ ’ਤੇ ਟੈਕ ਕੰਪਨੀਆਂ ਲੋਕਾਂ ਦਾ ਨਿੱਜੀ ਡਾਟਾ ਲੈ ਕੇ ਉਨ੍ਹਾਂ ਤੋਂ ਵੱਧ ਪੈਸੇ ਵੀ ਉਗਰਾਉਂਦੀਆਂ ਹਨ। ਉਦਾਹਰਣ ਦੇ ਤੌਰ ’ਤੇ ਕੰਪਨੀ ਕੋਲ ਉਸ ਦੇ ਸਾਰੇ ਗਾਹਕਾਂ ਦੀ ਸੂਚੀ ਹੁੰਦੀ ਹੈ ਜਿਸ ’ਚ ਉਨ੍ਹਾਂ ਵੱਲੋਂ ਕੀਤੀ ਗਈ ਖਰੀਦਦਾਰੀ ਦਾ ਰਿਕਾਰਡ ਦਰਜ ਹੁੰਦਾ ਹੈ। ਇਸ ਦੇ ਬਾਅਦ ਜੇਕਰ ਕੋਈ ਵਿਅਕਤੀ ਮਹਿੰਗੇ ਕੱਪੜੇ, ਬੂਟ ਜਾਂ ਕਾਸਮੈਟਿਕ ਦਾ ਕੋਈ ਵੀ ਸਾਮਾਨ ਨਹੀਂ ਖਰੀਦਦਾ ਹੈ ਤਾਂ ਕੰਪਨੀ ਉਸ ਨੂੰ ਉਨ੍ਹਾਂ ਉਤਪਾਦਾਂ ’ਤੇ ਡਿਸਕਾਊਂਟ ਦੇਵੇਗੀ ਪਰ ਜੋ ਵਿਅਕਤੀ ਖਰੀਦਦਾਰੀ ’ਚ ਮਹਿੰਗਾ ਸਾਮਾਨ ਖਰੀਦਦਾ ਹੈ ਉਸ ਨੂੰ ਕੰਪਨੀਆਂ ਇਹ ਡਿਸਕਾਊਂਟ ਨਹੀਂ ਦੇਣਗੀਆਂ। ਹੁਣ ਇਸ ਕਾਨੂੰਨ ਦੇ ਪਾਸ ਹੋ ਜਾਣ ਦੇ ਬਾਅਦ ਕੰਪਨੀਆਂ ਗਾਹਕਾਂ ਦੇ ਨਾਲ ਅਜਿਹਾ ਕੋਈ ਵੀ ਿਵਤਕਰਾ ਨਹੀਂ ਕਰ ਸਕਣਗੀਆਂ।
ਹਾਲਾਂਕਿ ਇਸ ਕਾਨੂੰਨ ਦੀ ਕੋਈ ਕਾਪੀ ਕਿਸੇ ਕੋਲ ਮੁਹੱਈਆ ਨਹੀਂ ਹੈ, ਇਸ ਲਈ ਚੀਨ ਜੋ ਦਲੀਲ ਦੇ ਰਿਹਾ ਹੈ, ਸਾਰੇ ਲੋਕਾਂ ਨੂੰ ਉਸ ਨੂੰ ਮੰਨਣਾ ਪੈ ਰਿਹਾ ਹੈ। 3 ਸਾਲ ਪਹਿਲਾਂ ਭਾਵ 2018 ’ਚ ਠੀਕ ਇਸੇ ਤਰ੍ਹਾਂ ਦਾ ਕਾਨੂੰਨ ਯੂਰਪੀ ਸੰਘ ’ਚ ਵੀ ਲਾਗੂ ਕੀਤਾ ਗਿਆ ਸੀ ਜਿਸ ਨੂੰ ਯੂਰਪ ਜਨਰਲ ਡਾਟਾ ਪ੍ਰੋਟੈਕਸ਼ਨ ਰੈਗੂਲੇਸ਼ਨ ਕਿਹਾ ਗਿਆ। ਇੱਥੇ ਵੀ ਨਿੱਜੀ ਕੰਪਨੀਆਂ ਵੱਲੋਂ ਲੋਕਾਂ ਦੀਆਂ ਨਿੱਜੀ ਜਾਣਕਾਰੀਆਂ ਦੀ ਗਲਤ ਵਰਤੋਂ ਨੂੰ ਰੋਕਣ ਦੀ ਮੁਹਿੰਮ ਚਲਾਈ ਗਈ ਸੀ। 2020 ’ਚ ਬ੍ਰਾਜ਼ੀਲ ’ਚ ਵੀ ਅਜਿਹਾ ਹੀ ਕਾਨੂੰਨ ਲਿਆਂਦਾ ਗਿਆ ਸੀ।ਇਸ ਕਾਨੂੰਨ ਦੇ ਪਾਸ ਹੋਣ ਦੇ ਬਾਅਦ ਇਸ ਦਾ ਸਭ ਤੋਂ ਵੱਧ ਅਸਰ ਦੁਨੀਆ ਭਰ ਦੀਆਂ ਤਕਨਾਲੋਜੀ ਕੰਪਨੀਆਂ ’ਤੇ ਿਪਆ ਹੈ ਅਤੇ ਅਮਰੀਕਾ ’ਚ ਟੈਕ ਕੰਪਨੀਆਂ ਦੇ ਸ਼ੇਅਰ ’ਚ ਸਭ ਤੋਂ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ। ਇਨ੍ਹਾਂ ਟੈਕ ਕੰਪਨੀਆਂ ’ਚ ਬਹੁਤ ਸਾਰੀਆਂ ਚੀਨੀ ਕੰਪਨੀਆਂ ਵੀ ਸ਼ਾਮਲ ਹਨ ਜਿਨ੍ਹਾਂ ’ਚ ਟੇਨਸੇਂਟ, ਅਲੀ ਬਾਬਾ, ਬਾਈਦੂ, ਜੇਡੀ, ਪਿਨਤੁਓਤੁਓ, ਵੇਈਬੋ, ਆਈ. ਵੀ. ਆਈ. ਵਾਈ. ਆਈ., ਬਿਲੀਬਿਲੀ, ਯਮ ਚਾਈਨਾ, ਲੁਫਾਕਸ, ਜ਼ੈੱਡ. ਟੀ. ਓ., ਟ੍ਰਿਪ ਡਾਟਕਾਮ, ਮੇਈਥਵਾਨ, ਤੀਤੀ, ਨਿਓ, ਜੀ. ਡੀ. ਐੱਸ. ਦੇ ਨਾਲ ਕਈ ਹੋਰ ਕੰਪਨੀਆਂ ਵੀ ਸ਼ਾਮਲ ਹਨ ਜਿਨ੍ਹਾਂ ਦੇ ਸ਼ੇਅਰ ਮੂਧੇ ਮੂੰਹ ਡਿੱਗੇ ਹਨ। ਸਾਰੀਆਂ ਚੀਨੀ ਤਕਨੀਕੀ ਕੰਪਨੀਅਾਂ ਦੇ ਸ਼ੇਅਰਾਂ ’ਚ ਸਾਢੇ 4 ਤੋਂ 5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਇਸ ਦੇ ਇਲਾਵਾ ਨੇਸਡੈਕ ਗੋਲਡਨ ਡ੍ਰੈਗਨ ਇੰਡੈਕਸ, ਜਿਸ ’ਚ ਅਮਰੀਕੀ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਚੀਨੀ ਸਟਾਕ ਕੰਪਨੀਆਂ ਹਨ, ਉੱਥੇ ਵੀ ਚੀਨੀ ਸ਼ੇਅਰਾਂ ’ਚ 7 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅਮਰੀਕਾ ’ਚ ਚੀਨੀ ਸਟਾਕ ’ਚ ਸਾਲ 2008 ਦੀ ਵੱਡੀ ਆਰਥਿਕ ਮੰਦੀ ਦੇ ਬਾਅਦ ਸਾਲ 2021 ਦੀ ਜੁਲਾਈ ’ਚ ਹੋਈ ਇਹ ਸਭ ਤੋਂ ਵੱਡੀ ਗਿਰਾਵਟ ਹੈ। ਕੁਲ ਚੀਨੀ ਸਟਾਕ ਦੇ ਰੇਟਾਂ ’ਚ 53 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜਿਸ ਦਾ ਪੈਸਿਆਂ ’ਚ ਅਨੁਮਾਨ ਲਗਾਇਆ ਜਾਵੇਗਾ ਤਾਂ 1 ਖਰਬ ਅਮਰੀਕੀ ਡਾਲਰ ਤੋਂ ਵੀ ਵੱਧ ਦੀ ਗਿਰਾਵਟ ਦੇਖੀ ਗਈ ਹੈ। ਇਹ ਚੀਨ ਲਈ ਇਕ ਵੱਡਾ ਆਰਥਿਕ ਝਟਕਾ ਹੈ ਜਿਸ ਲਈ ਉਹ ਖੁਦ ਜ਼ਿੰਮੇਵਾਰ ਹੈ ਅਤੇ ਜੇਕਰ ਚੀਨ ਆਪਣੀਅਾਂ ਟੈਕ ਕੰਪਨੀਆਂ ਦੀ ਨੱਥ ਇੰਨੀ ਨਾ ਕੱਸਦਾ ਤਾਂ ਚੀਨੀ ਕੰਪਨੀਆਂ ਦੇ ਸ਼ੇਅਰਾਂ ਦਾ ਇੰਨਾ ਬੁਰਾ ਹਾਲ ਨਾ ਹੁੰਦਾ। ਚੀਨ ਇਨ੍ਹਾਂ ਕੰਪਨੀਆਂ ’ਤੇ ਦੂਸਰੇ ਢੰਗ ਨਾਲ ਵੀ ਪਾਬੰਦੀਆਂ ਲਗਾ ਸਕਦਾ ਸੀ ਤਾਂ ਕਿ ਉਸ ਨੂੰ ਆਰਥਿਕ ਨੁਕਸਾਨ ਨਾ ਹੋਵੇ।ਪਹਿਲਾਂ ਚੀਨੀ ਕੰਪਨੀਆਂ ਸ਼ੇਅਰ ਬਾਜ਼ਾਰਾਂ ’ਚ ਬੜੀ ਚੰਗੀ ਕਾਰਗੁਜ਼ਾਰੀ ਕਰ ਰਹੀਆਂ ਸਨ ਪਰ ਜਿਵੇਂ ਹੀ ਸਰਕਾਰ ਨੇ ਪਾਬੰਦੀ ਲਗਾਈ ਉਨ੍ਹਾਂ ਦੇ ਸ਼ੇਅਰ ਅਚਾਨਕ ਹੇਠਾਂ ਡਿੱਗਣ ਲੱਗੇ ਤੇ ਇਸ ਸਮੇਂ ਹਾਲਾਤ ਅਜਿਹੇ ਹਨ ਕਿ ਚੀਨ ਦੀਆਂ ਕਈ ਕੰਪਨੀਆਂ ਸੜਕ ’ਤੇ ਆ ਗਈਆਂ ਹਨ।ਅਜਿਹਾ ਸਿਰਫ ਇਸ ਲਈ ਹੋਇਆ ਕਿਉਂਕਿ ਚੀਨ ਸਰਕਾਰ, ਜਿਸ ਕੋਲ ਅਰਥਵਿਵਸਥਾ ਅਤੇ ਕਾਰਪੋਰੇਟ ਖੇਤਰਾਂ ’ਚ ਕੋਈ ਤਜਰਬਾ ਨਹੀਂ ਹੈ, ਉਸ ਨੇ ਇਨ੍ਹਾਂ ਕੰਪਨੀਆਂ ਦੇ ਅਰਥ ਤੰਤਰ ਦੇ ਨਾਲ ਛੇੜਛਾੜ ਕੀਤੀ। ਹੁਣ ਚੀਨ ਕੋਲ ਪਛਤਾਉਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ।
ਪਾਵਰਲਿਫਟਰ ਤੀਰਥ ਰਾਮ ਬਣੇ ਇੰਡੀਅਨ ੳਵਰਸੀਜ਼ ਯੂਥ ਕਾਂਗਰਸ ਯੂਰਪ ਦੇ ਪ੍ਰਧਾਨ
NEXT STORY