ਬੀਜਿੰਗ : ਚੀਨ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 3 ਮਾਮਲੇ ਬਾਹਰ ਤੋਂ ਆਏ ਵਿਅਕਤੀਆਂ ਨਾਲ ਜੁੜੇ ਹਨ। ਵਾਇਰਸ ਕਾਰਨ ਮੌਤ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਚੀਨ ਵਿਚ ਹੁਣ ਸਿਰਫ 85 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜਦਕਿ 392 ਅਜਿਹੇ ਮਾਮਲੇ ਹਨ, ਜੋ ਜਾਂ ਤਾਂ ਸ਼ੱਕੀ ਹਨ ਜਾਂ ਉਨ੍ਹਾਂ ਵਿਚ ਕੋਈ ਲੱਛਣ ਨਹੀਂ ਹੈ ਪਰ ਜਾਂਚ ਵਿਚ ਉਨ੍ਹਾਂ ਨੂੰ ਇੰਫੈਕਟਡ ਪਾਇਆ ਗਿਆ ਹੈ। ਇਨ੍ਹਾਂ ਸਾਰਿਆਂ ਨੂੰ ਕੁਅਰੰਟਾਈਨ 'ਚ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ। ਚੀਨ 'ਚ ਕੋਵਿਡ-19 ਦੇ ਕੁੱਲ 89,690 ਮਾਮਲੇ ਹਨ, ਜਦਕਿ 4,634 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਜੌਂ 'ਤੇ ਕਸਟਮ ਡਿਊਟੀ ਵਧਾਉਣ ਕਾਰਨ ਚੀਨ ਤੋਂ ਆਸਟ੍ਰੇਲੀਆ ਨਾਰਾਜ਼
NEXT STORY