ਬੀਜਿੰਗ (ਭਾਸ਼ਾ) : ਚੀਨ ਵਿਚ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 4 ਮਰੀਜਾਂ ਵਿਚ ਬੀਮਾਰੀ ਦੇ ਲੱਛਣ ਨਹੀਂ ਦੇਖੇ ਗਏ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਕੋਵਿਡ-19 ਦੇ 6 ਨਵੇਂ ਮਾਮਲਿਆਂ ਵਿਚੋਂ 2 ਬਾਹਰੀ ਮਾਮਲੇ ਹਨ ਅਤੇ ਇਹ ਸ਼ੁੱਕਰਵਾਰ ਨੂੰ ਸ਼ਾਨਡੋਂਗ ਅਤੇ ਸ਼ੰਘਾਈ ਤੋਂ ਸਾਹਮਣੇ ਆਏ। ਉਸ ਨੇ ਦੱਸਿਆ ਕਿ ਬਿਨਾਂ ਲੱਛਣ ਵਾਲੇ 4 ਮਾਮਲਿਆਂ ਵਿਚੋਂ 3 ਕੋਰੋਨਾ ਵਾਇਰਸ ਦਾ ਕੇਂਦਰ ਰਹੇ ਵੁਹਾਨ ਤੋਂ ਸਾਹਮਣੇ ਆਏ।
ਕਮਿਸ਼ਨ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ ਬਿਨਾਂ ਲੱਛਣ ਵਾਲੇ ਕੁੱਲ 396 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚੋਂ 331 ਮਾਮਲੇ ਵੁਹਾਨ ਤੋਂ ਸਾਹਮਣੇ ਆਏ। ਬਿਨਾਂ ਲੱਛਣ ਵਾਲੇ ਸਾਰੇ ਮਰੀਜਾਂ ਨੂੰ ਮੈਡੀਕਲ ਨਿਗਰਾਨੀ ਵਿਚ ਰੱਖਿਆ ਗਿਆ ਹੈ। ਬਿਨਾਂ ਲੱਛਣ ਵਾਲੇ ਮਾਮਲੇ ਉਹ ਹੁੰਦੇ ਹਨ ਜੋ ਕੋਵਿਡ-19 ਨਾਲ ਪੀੜਤ ਤਾਂ ਪਾਏ ਜਾਂਦੇ ਹਨ ਪਰ ਉਨ੍ਹਾਂ ਵਿਚ ਇਸ ਦੇ ਲੱਛਣ ਜਿਵੇਂ ਕਿ ਬੁਖਾਰ, ਖੰਘ ਜਾਂ ਗਲੇ ਵਿਚ ਸੋਜ ਦਿਖਾਈ ਨਹੀਂ ਦਿੰਦੀ। ਹਾਲਾਂਕਿ ਉਨ੍ਹਾਂ ਦੇ ਦੂਜੇ ਲੋਕਾਂ ਵਿਚ ਇੰਫੈਕਸ਼ਨ ਫੈਲਾਉਣ ਦਾ ਖ਼ਤਰਾ ਹੁੰਦਾ ਹੈ। ਚੀਨ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 82,999 ਮਾਮਲੇ ਸਾਹਮਣੇ ਆਏ ਹਨ। ਇਸ ਵਾਇਰਸ ਨਾਲ ਦੇਸ਼ ਵਿਚ ਹੁਣ ਤੱਕ 4,634 ਲੋਕ ਜਾਨ ਗਵਾ ਚੁੱਕੇ ਹਨ।
ਕੋਰੋਨਾ ਜਾਂਚ ਲਈ ਤਿਆਰ ਹੋਇਆ ਦੁਨੀਆ ਦਾ ਪਹਿਲਾ ਰੋਬਟ, ਵਾਇਰਸ ਤੋਂ ਬਚਣਗੇ ਸਿਹਤ ਕਾਮੇ
NEXT STORY