ਬੀਜਿੰਗ (ਭਾਸ਼ਾ) : ਚੀਨ ਵਿਚ ਕੋਰੋਨਾ ਵਾਇਰਸ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਸਾਰੇ ਮਰੀਜ਼ ਵਿਦੇਸ਼ਾਂ ਤੋਂ ਇਨਫੈਕਟਡ ਹੋ ਕੇ ਆਏ ਹਨ ਅਤੇ ਇਨ੍ਹਾਂ ਵਿਚ 2 ਮਰੀਜ ਅਜਿਹੇ ਹਨ ਜਿਨ੍ਹਾਂ ਵਿਚ ਬੀਮਾਰੀ ਦੇ ਲੱਛਣ ਨਹੀਂ ਦਿਸ ਰਹੇ ਸਨ। ਰਾਸ਼ਟਰੀ ਸਿਹਤ ਕਮਿਸ਼ਨ (ਐਨ.ਐਚ.ਸੀ.) ਨੇ ਦੱਸਿਆ ਕਿ ਐਤਵਾਰ ਨੂੰ ਸਾਹਮਣੇ ਆਏ ਕੋਰੋਨਾ ਵਾਇਰਸ ਦੇ 4 ਮਾਮਲਿਆਂ ਵਿਚੋਂ 3 ਸਿਚੁਆਨ ਸੂਬੇ ਅਤੇ ਇਕ ਸ਼ੰਘਾਈ ਦਾ ਹੈ।
ਕਮਿਸ਼ਨ ਨੇ ਕਿਹਾ ਕਿ ਵਿਦੇਸ਼ਾਂ ਤੋਂ ਇਨਫੈਕਸ਼ਨ ਲੈ ਕੇ ਆਏ 2 ਅਜਿਹੇ ਮਾਮਲੇ ਵੀ ਐਤਵਾਰ ਨੂੰ ਸਾਹਮਣੇ ਆਏ ਜਿਨ੍ਹਾਂ ਵਿਚ ਲੱਛਣ ਨਹੀਂ ਸਨ। ਇਸ ਨੇ ਕਿਹਾ ਕਿ ਵਿਦੇਸ਼ਾਂ ਤੋਂ ਇਨਫੈਕਟਡ ਹੋ ਕੇ ਆਏ 44 ਲੋਕਾਂ ਸਮੇਤ ਬਿਨਾਂ ਲੱਛਣ ਵਾਲੇ 201 ਮਾਮਲੇ ਅਜੇ ਵੀ ਡਾਕਟਰੀ ਨਿਗਰਾਨੀ ਵਿਚ ਹਨ। ਐਤਵਾਰ ਤੱਕ ਦੇਸ਼ ਵਿਚ 83,040 ਲੋਕਾਂ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋ ਚੁੱਕੀ ਸੀ, ਜਿਨ੍ਹਾਂ ਵਿਚੋਂ 65 ਮਰੀਜ਼ ਅਜਿਹੇ ਹਨ ਜਿਨ੍ਹਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ, ਹਾਲਾਂਕਿ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਹੈ। ਕਮਿਸ਼ਨ ਨੇ ਦੱਸਿਆ ਕਿ ਕੁੱਲ ਮਿਲਾ ਕੇ 78,341 ਲੋਕਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਜਦੋਂਕਿ 4,634 ਲੋਕਾਂ ਦੀ ਬੀਮਾਰੀ ਨਾਲ ਮੌਤ ਹੋ ਗਈ।
World Brain Tumour Day: ਲੰਬੀ ਜ਼ਿੰਦਗੀ ਜੀਅ ਸਕਦੇ ਹਨ ਬ੍ਰੇਨ ਟਿਊਮਰ ਦੇ ਮਰੀਜ਼
NEXT STORY