ਇੰਟਰਨੈਸ਼ਨਲ ਡੈਸਕ (ਬਿਊਰੋ): ਅੱਜ ਮਤਲਬ 8 ਜੂਨ ਨੂੰ ਵਿਸ਼ਵ ਭਰ ਵਿਚ ਬ੍ਰੇਨ ਟਿਊਮਰ ਦਿਵਸ (World Brain Tumour Day) ਮਨਾਇਆ ਜਾ ਰਿਹਾ ਹੈ। ਬ੍ਰੇਨ ਟਿਊਮਰ ਇਕ ਅਜਿਹੀ ਸਮੱਸਿਆ ਹੈ ਜੋ ਵਿਅਕਤੀ ਦੇ ਦਿਮਾਗ ਦੇ ਸੈੱਲਾਂ ਵਿਚ ਜੰਮ ਜਾਂਦਾ ਹੈ, ਅਜਿਹੇ ਵਿਚ ਸੈੱਲ ਬੇਕਾਬੂ ਤਰੀਕੇ ਨਾਲ ਵਧਣ ਲੱਗਦੇ ਹਨ ਜੋ ਕਿ ਵਿਅਕਤੀ ਦੇ ਦਿਮਾਗ ਅਤੇ ਉਸ ਦੇ ਜੀਵਨ ਦੋਹਾਂ ਲਈ ਖਤਰਨਾਕ ਹੁੰਦਾ ਹੈ। ਜੇਕਰ ਬ੍ਰੇਨ ਟਿਊਮਰ ਦੀ ਜਲਦੀ ਪਛਾਣ ਕਰ ਲਈ ਜਾਵੇ ਤਾਂ 90 ਫੀਸਦੀ ਕੈਂਸਰ ਮੁਕਤ ਬ੍ਰੇਨ ਟਿਊਮਰ ਦਾ ਪੂਰੀ ਤਰ੍ਹਾਂ ਨਾਲ ਇਲਾਜ ਸੰਭਵ ਹੈ। ਸ਼ਰਤ ਸਿਰਫ ਇਹੀ ਹੈ ਕਿ ਇਲਾਜ ਸਹੀ ਤਰੀਕੇ ਨਾਲ ਕਰਵਾਇਆ ਜਾਵੇ।
ਮਨੁੱਖੀ ਸਰੀਰ ਦੀ ਬਣਾਵਟ ਜਿੰਨੀ ਜਟਿਲ ਹੈ, ਸਰੀਰ ਦੇ ਵਿਭਿੰਨ ਅੰਗਾਂ ਵਿਚ ਹੋਣ ਵਾਲੀਆਂ ਬੀਮਾਰੀਆਂ ਵੀ ਉਨੀਆਂ ਹੀ ਜਟਿਲ ਹਨ। ਬ੍ਰੇਨ ਟਿਊਮਰ ਵੀ ਅਜਿਹੀ ਹੀ ਜਟਿਲ ਬੀਮਾਰੀ ਹੈ। ਇਸ ਦਿਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਆਯੋਜਿਤ ਪ੍ਰੋਗਰਾਮਾਂ ਵਿਚ ਬ੍ਰੇਨ ਟਿਊਮਰ ਦੇ ਲੱਛਣ, ਕਾਰਨ ਅਤੇ ਇਲਾਜਾਂ ਦੇ ਬਾਰੇ ਵਿਚ ਦੱਸਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਜਾ ਰਹੇ ਹਾਂ।
ਸੰਘ ਨੇ ਕੀਤੀ ਮਨਾਉਣ ਦੀ ਸ਼ੁਰੂਆਤ
ਇਸ ਦਿਨ ਨੂੰ ਸਭ ਤੋਂ ਪਹਿਲਾਂ ਸਾਲ 2000 ਵਿਚ ਮਨਾਇਆ ਗਿਆ ਸੀ। ਇਸ ਦੀ ਸ਼ੁਰੂਆਤ ਜਰਮਨ ਬ੍ਰੇਨ ਟਿਊਮਰ ਐਸੋਸੀਏਸ਼ਨ ਡਾਇਚੇ ਹਿਰਨਟਿਊਮਰਹਿਲਫ ਵੱਲੋਂ ਕੀਤੀ ਗਈ ਸੀ। ਇਸ ਸੰਘ ਦਾ ਗਠਨ ਸਾਲ 1998 ਵਿਚ ਹੋਇਆ ਸੀ। ਇਸ ਸੰਘ ਵਿਚ 14 ਦੇਸ਼ਾਂ ਦੇ 500 ਤੋਂ ਵਧੇਰੇ ਮੈਂਬਰ ਸ਼ਾਮਲ ਹਨ। ਇਸੇ ਸੰਘ ਨੇ 8 ਜੂਨ ਨੂੰ 'ਬ੍ਰੇਨ ਟਿਊਮਰ ਡੇਅ' ਘੋਸ਼ਿਤ ਕੀਤਾ ਸੀ। ਉਦੋਂ ਤੋਂ ਹਰੇਕ ਸਾਲ ਇਸ ਬੀਮਾਰੀ ਦੇ ਲੱਛਣ, ਕਾਰਨ ਅਤੇ ਇਲਾਜ ਦੇ ਬਾਰੇ ਵਿਚ ਜਾਗਰੂਕ ਕੀਤਾ ਜਾਂਦਾ ਹੈ।
ਬ੍ਰੇਨ ਟਿਊਮਰ ਕੀ ਹੈ
ਸਰੀਰ ਦੇ ਕਿਸੇ ਅੰਗ ਵਿਚ ਬੇਲੋੜੇ ਢੰਗ ਨਾਲ ਸੈੱਲ ਵਧਣ ਲੱਗਦੇ ਹਨ ਤਾਂ ਉਹ ਟਿਊਮਰ ਦਾ ਰੂਪ ਲੈ ਲੈਂਦਾ ਹੈ। ਸੈੱਲਾਂ ਵਿਚ ਵਾਧੇ ਦੇ ਕਾਰਨ ਹੀ ਕੈਂਸਰ ਵੀ ਹੁੰਦਾ ਹੈ। ਇੰਝ ਹੀ ਦਿਮਾਗ ਵਿਚ ਜਦੋਂ ਸੈੱਲ ਬੇਲੋੜੇ ਢੰਗ ਨਾਲ ਵਧਣ ਲੱਗਦੇ ਹਨ ਤਾਂ ਇਹ ਬ੍ਰੇਨ ਟਿਊਮਰ ਕਹਾਉਂਦਾ ਹੈ। ਜੇਕਰ ਸਮਾਂ ਰਹਿੰਦੇ ਇਸ ਦਾ ਸਹੀ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਖਤਰਨਾਕ ਸਾਬਤ ਹੋ ਸਕਦਾ ਹੈ।
ਬ੍ਰੇਨ ਟਿਊਮਰ ਦੇ ਲੱਛਣ
- ਵੱਖ-ਵੱਖ ਹਿੱਸਿਆਂ ਵਿਚ ਪੈਟਰਨ ਸਿਰ ਦਰਦ ਹੋਣਾ।
- ਅਸਧਾਰਨ ਉਲਟੀ ਜਾਂ ਜੀਅ ਖਰਾਬ ਹੋਣਾ।
- ਸਰੀਰ ਦਾ ਸੰਤੁਲਨ ਬਣਾਈ ਰੱਖਣ ਵਿਚ ਪਰੇਸ਼ਾਨੀ।
- ਹੱਥ ਅਤੇ ਪੈਰ ਵਿਚ ਕੰਬਣੀ ਜਾਂ ਸੁੰਨ ਹੋ ਜਾਣਾ।
- ਹੱਥ-ਪੈਰ ਦੀ ਗਤੀ ਦਾ ਹੌਲੀ ਹੋ ਜਾਣਾ।
- ਪੀੜਤ ਵਿਅਕਤੀ ਦੇ ਕਈ ਵਾਰ ਗੰਭੀਰ ਸਿਰਦਰਦ।
- ਬੋਲਣ ਅਤੇ ਸੁਣਨ ਵਿਚ ਪਰੇਸ਼ਾਨੀ ਹੋਣਾ।
- ਰੋਜ਼ਾਨਾ ਕੰਮਾਂ ਵਿਚ ਭਰਮ ਦੇ ਸ਼ਿਕਾਰ ਹੋਣਾ।
- ਦੌਰੇ ਪੈਣਾ।
ਬ੍ਰੇਨ ਟਿਊਮਰ ਦੀਆਂ ਕਿਸਮਾਂ
ਕੈਂਸਰ ਵਾਲਾ ਬ੍ਰੇਨ ਟਿਊਮਰ- ਇਸ ਨੂੰ ਮਲਿਗਨੇਂਟ ਬ੍ਰੇਨ ਟਿਊਮਰ ਵੀ ਕਿਹਾ ਜਾਂਦਾ ਹੈ। ਇਸ ਦੀ ਸ਼ੁਰੂਆਤ ਦਿਮਾਗ ਦੇ ਇਲਾਵਾ ਛਾਤੀ ਕੈਂਸਰ ਜਾਂ ਹੋਰ ਕੈਂਸਰ ਨਾਲ ਵੀ ਹੋ ਸਕਦੀ ਹੈ।
ਗੈਰ-ਕੈਂਸਰ ਬ੍ਰੇਨ ਟਿਊਮਰ- ਇਸ ਨੂੰ ਬਿਨਾਇਨ ਬ੍ਰੇਨ ਟਿਊਮਰ ਵੀ ਕਿਹਾ ਜਾਂਦਾ ਹੈ। ਇਸ ਦੀ ਸ਼ੁਰੂਆਤ ਬਹੁਤ ਹੌਲੀ ਹੁੰਦੀ ਹੈ ਅਤੇ ਮੁੜ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ। ਇਸ ਲਈ ਇਸ ਨੂੰ ਹੇਠਲੇ ਪੱਧਰ ਦੇ ਕੈਂਸਰ ਦੇ ਰੂਪ ਵਿਚ ਵੀ ਦੇਖਿਆ ਜਾਂਦਾ ਹੈ।
ਬ੍ਰੇਨ ਟਿਊਮਰ ਦੇ ਕਾਰਨ
ਇਸ ਬੀਮਾਰੀ ਦੇ ਹੋਣ ਦੇ ਸਪਸ਼ੱਟ ਕਾਰਨ ਪਤਾ ਨਹੀਂ ਹਨ। ਮਾਹਰਾਂ ਦੇ ਮੁਤਾਬਕ ਡੀ.ਐੱਨ.ਏ. ਵਿਚ ਮਿਊਟੇਸ਼ਨ ਹੋਣ 'ਤੇ ਟਿਊਮਰ ਵਿਕਸਿਤ ਹੋਣ ਲੱਗਦੇ ਹਨ। ਦਿਮਾਗ ਦੇ ਸੈੱਲ ਤੇਜ਼ੀ ਨਾਲ ਵੱਧਦੇ ਹਨ ਅਤੇ ਟੁੱਟਣ ਲੱਗਦੇ ਹਨ। ਇਸ ਦਾ ਖਤਰਾ ਵਧਣਾ ਕੁਝ ਕਾਰਕਾਂ 'ਤੇ ਨਿਰਭਰ ਕਰਦਾ ਹੈ। ਜਿਵੇਂ ਕਿ ਉਮਰ ਦੇ ਨਾਲ ਜਾਂ ਫਿਰ ਜੈਨੇਟਿਕ ਰੂਪ ਨਾਲ। ਭਾਵੇਂਕਿ ਇਸ ਦੀ ਸੰਭਾਵਨਾ ਘੱਟ ਰਹਿੰਦੀ ਹੈ। ਆਇਨੀਕ੍ਰਿਤ ਰੇਡੀਏਸ਼ਨ ਦੇ ਸੰਪਰਕ ਵਿਚ ਰਹਿਣ ਵਾਲੇ ਲੋਕਾਂ ਨੂੰ ਵੀ ਇਸ ਦਾ ਖਤਰਾ ਰਹਿੰਦਾ ਹੈ।
ਬ੍ਰੇਨ ਟਿਊਮਰ ਦਾ ਇਲਾਜ
ਇਸ ਬੀਮਾਰੀ ਦੇ ਇਲਾਜ ਦੇ ਲਈ ਡਾਕਟਰ ਮਰੀਜ਼ ਦੀ ਮੈਡੀਕਲ ਹਿਸਟਰੀ ਪੁੱਛਦੇ ਹਨ ਅਤੇ ਫਿਰ ਨਿਊਰੋਲੌਜੀਕਲ ਟੈਸਟ ਕਰਵਾਉਂਦੇ ਹਨ। ਇਸ ਦੇ ਇਲਾਵਾ ਡਾਕਟਰ ਕਈ ਹੋਰ ਟੈਸਟ ਵੀ ਕਰਵਾ ਸਕਦੇ ਹਨ। ਜਿਸ ਦੇ ਆਧਾਰ 'ਤੇ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਜਿਵੇਂ ਸਿਰ ਦੀ ਸਿਟੀ ਸਕੈਨ, ਦਿਮਾਗ ਦੀ ਐੱਮ.ਆਰ.ਆਈ.,ਐਂਜਿਓਗ੍ਰਾਫੀ, ਸਿਰ ਦਾ ਐਕਸ-ਰੇਅ, ਬਾਇਓਪਸੀ ਟੈਸਟ।
ਇਸ ਬੀਮਾਰੀ ਦਾ ਇਲਾਜ ਜਗ੍ਹਾ, ਟਿਊਮਰ ਦੇ ਆਕਾਰ ਅਤੇ ਕਿਸਮ 'ਤੇ ਨਿਰਭਰ ਕਰਦਾ ਹੈ। ਪੀੜਤ ਵਿਅਕਤੀ ਦੀ ਸਧਾਰਨ ਹਾਲਤ ਨੂੰ ਦੇਖਦੇ ਹੋਏ ਸਰਜਰੀ 'ਤੇ ਵਿਚਾਰ ਕੀਤਾ ਜਾਂਦਾ ਹੈ। ਦਿਮਾਗ ਦੇ ਹੋਰ ਹਿੱਸਿਆਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਸਰਜਰੀ ਕਰਨਾ ਡਾਕਟਰ ਦਾ ਉਦੇਸ਼ ਹੁੰਦਾ ਹੈ। ਸਰਜਰੀ ਨੂੰ ਕੀਮੋਥੈਰੇਪੀ ਜਿਹੇ ਹੋਰ ਇਲਾਜਾਂ ਦੇ ਨਾਲ ਵੀ ਜੋੜਿਆ ਜਾ ਸਕਦਾ ਹੈ। ਨਿਊਰੋਲੌਜੀ ਪੂਰੀ ਹੋਣ ਦੇ ਬਾਅਦ ਮਰੀਜ਼ ਨੂੰ ਸਪੀਚ ਥੈਰੇਪੀ, ਆਕਊਪੇਸ਼ਨਲ ਥੈਰੇਪੀ ਅਤੇ ਫਿਜੀਕਲ ਥੈਰੇਪੀ ਦੀ ਲੋੜ ਵੀ ਹੋ ਸਕਦੀ ਹੈ।
ਕੋਰੋਨਾ ਲਾਗ ਦੀ ਬਿਮਾਰੀ ਬਨਾਮ ਵਿਰੋਧੀ ਪ੍ਰਸਥਿਤੀਆਂ 'ਚ ਸੰਘਰਸ਼ ਦੀ ਕਹਾਣੀ ‘ਬੁੱਢਾ ਅਤੇ ਸਮੁੰਦਰ’
NEXT STORY