ਬੀਜਿੰਗ (ਵਾਰਤਾ) : ਚੀਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 39 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 19 ਮਾਮਲੇ ਵਾਇਰਸ ਦੇ ਲੱਛਣ ਵਾਲੇ ਹਨ ਅਤੇ 20 ਮਰੀਜ ਅਜਿਹੇ ਹਨ, ਜਿਨ੍ਹਾਂ ਵਿਚ ਇਸ ਦੇ ਲੱਛਣ ਵਿਖਾਈ ਨਹੀਂ ਦੇ ਰਹੇ ਹਨ।
ਸਰਕਾਰੀ ਸਿਹਤ ਕਮੇਟੀ ਨੇ ਵੀਰਵਾਰ ਨੂੰ ਦੱਸਿਆ ਕਿ 19 ਕੋਰੋਨਾ ਪੀੜਤਾਂ ਵਿਚੋਂ 8 ਸਥਾਨਕ ਇਨਫੈਕਸ਼ਨ ਦੇ ਹਨ, ਜਦੋਂ ਕਿ 11 ਮਰੀਜ ਵਿਦੇਸ਼ੀ ਹਨ। ਚੀਨ ਵਿਚ ਹੁਣ ਤੱਕ ਇਸ ਮਹਾਮਾਰੀ ਤੋਂ 84,756 ਲੋਕ ਪ੍ਰਭਾਵਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 79,398 ਲੋਕ ਇਸ ਤੋਂ ਠੀਕ ਹੋ ਚੁੱਕੇ ਹਨ। ਹੁਣ ਤੱਕ ਕੋਰੋਨਾ ਨਾਲ 4,636 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਸਮੇਂ 724 ਕੋਰੋਨਾ ਪੀੜਤਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।
ਮਿਲਾਨ ਵਿਖੇ ਸੁਰੱਖਿਆ ਗਾਰਡ 'ਤੇ ਚਾਕੂ ਨਾਲ ਹਮਲਾ ਕਰਨ ਵਾਲਾ ਗ੍ਰਿਫਤਾਰ
NEXT STORY