ਦਾਨਯਾਂਗ- ਚੀਨ ਦੇ ਜਿਆਂਗਸੁ ਸੂਬੇ ਦੇ ਦਾਨਯਾਂਗ ਸ਼ਹਿਰ ਵਿਚ ਇਕ ਕਾਰਖਾਨੇ ਵਿਚ ਹੋਏ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਤੇ 8 ਹੋਰ ਲੋਕ ਜ਼ਖਮੀ ਹੋ ਗਏ। ਸ਼ਹਿਰ ਦੇ ਐਮਰਜੈਂਸੀ ਪ੍ਰਬੰਧਨ ਬਿਊਰੋ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿਊਰੋ ਦੇ ਮੁਤਾਬਕ ਲਿੰਗਕੋਓ ਬਸਤੀ ਸਥਿਤ ਜੁੱਤਿਆਂ ਲਈ ਗੂੰਦ ਬਣਾਉਣ ਵਾਲੇ ਕਾਰਖਾਨੇ ਵਿਚ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਧਮਾਕਾ ਹੋਇਆ। ਅੱਗ 'ਤੇ ਦੁਪਹਿਰੇ 1.40 ਵਜੇ ਕਾਬੂ ਪਾਇਆ ਜਾ ਸਕਿਆ। ਜ਼ਖਮੀਆਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ, ਜਿਥੇ ਇਕ ਦੀ ਹਾਲਤ ਗੰਭੀਰ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
World Whisky Day 2020: ਜਦੋਂ ਕੀਮਤ ਵਧਣ 'ਤੇ ਲੋਕਾਂ ਨੇ ਕੀਤਾ ਵ੍ਹਿਸਕੀ ਵਿਦਰੋਹ
NEXT STORY