ਬੀਜਿੰਗ- ਪੁਲਾੜ ਵਿਗਿਆਨ ਪ੍ਰਯੋਗ ਦੇ ਨਮੂਨਿਆਂ ਦਾ ਨੌਵਾਂ ਬੈਚ, ਜਿਸ ’ਚ ਜੀਵਨ ਵਿਗਿਆਨ ਪ੍ਰਯੋਗਾਂ ’ਚ ਵਰਤੇ ਗਏ 4 ਚੂਹੇ ਸ਼ਾਮਲ ਹਨ, ਬੀਜਿੰਗ ਦੇ ਸਪੇਸ ਐਪਲੀਕੇਸ਼ਨ ਇੰਜੀਨੀਅਰਿੰਗ ਸੈਂਟਰ ਵਾਪਸ ਪਰਤ ਆਏ ਹਨ। ਚੀਨੀ ਪੁਲਾੜ ਸਟੇਸ਼ਨ ਤੋਂ ਸ਼ੇਨਝੋਊ-21 ਪੁਲਾੜ ਜਹਾਜ਼ ਵੱਲੋਂ ਵਾਪਸ ਲਿਆਂਦੇ ਗਏ ਚੂਹਿਆਂ ਨੂੰ ਸ਼ਨੀਵਾਰ ਸਵੇਰੇ ਚੀਨੀ ਵਿਗਿਆਨੀਆਂ ਨੂੰ ਸੌਂਪ ਦਿੱਤਾ ਗਿਆ। ਗਲੋਬਲ ਟਾਈਮਜ਼ ਅਤੇ ਚੀਨੀ ਅਕੈਡਮੀ ਆਫ਼ ਸਾਇੰਸਜ਼ ਦੀ ਰਿਪੋਰਟ ਅਨੁਸਾਰ ਸ਼ੇਨਝੋਊ-21 ਵੱਲੋਂ ਚੀਨ ਦੇ ਪੁਲਾੜ ਸਟੇਸ਼ਨ ਤੋਂ ਲਿਆਂਦੇ ਗਏ ਨੌਵੇਂ ਬੈਚ ਨੂੰ ਬਹੁਤ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ’ਚ 4 ਚੂਹੇ, ਜ਼ੈਬਰਾ ਫਿਸ਼, ਪਲੈਨੇਰੀਅਨ, ਹਾਰਨਵਾਰਟ, ਦਿਮਾਗੀ ਆਰਗੇਨਾਇਡ ਅਤੇ ਸੂਖਮ ਜੀਵ ਸਟ੍ਰੈਪਟੋਮਾਈਸਿਸ ਸ਼ਾਮਲ ਹਨ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
ਚੂਹਿਆਂ ਦੀ ਹੋਵੇਗੀ ਜਾਂਚ
ਸੀ.ਏ.ਐੱਸ. ਦੇ ਅਨੁਸਾਰ ਖੋਜਕਰਤਾ ਚੂਹਿਆਂ ਦੇ ਵਿਵਹਾਰ ਅਤੇ ਮੁੱਖ ਸਰੀਰਕ ਅਤੇ ਬਾਇਓਕੈਮੀਕਲ ਸੰਕੇਤਾਂ ਦੀ ਜਾਂਚ ਕਰਨਗੇ ਤਾਂ ਜੋ ਪੁਲਾੜ ਦੇ ਵਾਤਾਵਰਣ ’ਚ ਚੂਹਿਆਂ ਦੀ ਤਣਾਅ ਪ੍ਰਤੀਕਿਰਿਆ ਅਤੇ ਅਨੁਕੂਲ ਤਬਦੀਲੀਆਂ ਦਾ ਸ਼ੁਰੂਆਤੀ ਵਿਸ਼ਲੇਸ਼ਣ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ
ਇਟਲੀ ਤੋਂ ਕਾਂਗਰਸ ਦੇ ਸੀਨੀਅਰ ਆਗੂ ਹਰਕੀਤ ਸਿੰਘ ਚਾਹਲ ਨੂੰ ਸਦਮਾ, ਮਾਤਾ ਨਿਰਮਲ ਕੌਰ ਦਾ ਦੇਹਾਂਤ
NEXT STORY