ਗੈਜੇਟ ਡੈਸਕ- ਸਰਕਾਰੀ ਟੈਲੀਕਾਮ ਕੰਪਨੀ BSNL ਨੇ ਨਿੱਜੀ ਕੰਪਨੀਆਂ ਨੂੰ ਟੱਕਰ ਦੇਣ ਲਈ ਆਪਣੇ ਗਾਹਕਾਂ ਲਈ ਵੱਡਾ ਤੋਹਫ਼ਾ ਦਿੱਤਾ ਹੈ। ਕੰਪਨੀ ਨੇ ਦੋ ਲੋਕਪ੍ਰਿਯ ਰੀਚਾਰਜ ਪਲਾਨਾਂ ਦੀ ਕੀਮਤ ਘਟਾ ਦਿੱਤੀ ਹੈ, ਜਿਨ੍ਹਾਂ ਵਿੱਚ ਲੰਮੀ ਵੈਲਿਡਿਟੀ ਦੇ ਨਾਲ–ਨਾਲ ਅਨਲਿਮਿਟਡ ਕਾਲਿੰਗ, ਡਾਟਾ ਅਤੇ OTT ਦੇ ਫਾਇਦੇ ਵੀ ਮਿਲ ਰਹੇ ਹਨ।
ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ
ਕੀ ਹੈ BSNL ਦਾ ਨਵਾਂ ਆਫਰ?
BSNL ਨੇ ਆਪਣੇ ਅਧਿਕਾਰਿਕ X (Twitter) ਹੈਂਡਲ ‘ਤੇ ਐਲਾਨ ਕੀਤਾ ਹੈ ਕਿ ₹1999 ਅਤੇ ₹485 ਵਾਲੇ ਪਲਾਨ ‘ਤੇ ਕੰਪਨੀ 5% ਦੀ ਛੂਟ ਦੇ ਰਹੀ ਹੈ।
- 1999 ਰੁਪਏ ਦਾ ਪਲਾਨ ਹੁਣ 1899 ਰੁਪਏ 'ਚ
- 485 ਰੁਪਏ ਦਾ ਪਲਾਨ ਹੁਣ 461 ਰੁਪਏ 'ਚ
ਇਹ ਛੂਟ ਸਿਰਫ਼ BSNL ਦੀ ਵੈਬਸਾਈਟ ਅਤੇ Self Care ਐਪ ਰਾਹੀਂ ਰੀਚਾਰਜ ਕਰਨ ‘ਤੇ ਹੀ ਮਿਲੇਗੀ।
1999 ਰੁਪਏ ਵਾਲਾ ਪਲਾਨ (ਹੁਣ 1899 ਰੁਪਏ 'ਚ)
ਇਹ BSNL ਦੇ ਸਭ ਤੋਂ ਲੰਬੀ ਵੈਲੀਡਿਟੀ ਵਾਲੇ ਪਲਾਨਾਂ 'ਚੋਂ ਇਕ ਹੈ।
ਮਿਲਣ ਵਾਲੇ ਫਾਇਦੇ:
- 330 ਦਿਨਾਂ ਦੀ ਵੈਲਿਡਿਟੀ
- ਪੂਰੇ ਦੇਸ਼ 'ਚ ਅਨਲਿਮਟਿਡ ਕਾਲਿੰਗ
- ਫ੍ਰੀ ਨੈਸ਼ਨਲ ਰੋਮਿੰਗ
- ਰੋਜ਼ਾਨਾ 1.5GB ਹਾਈ–ਸਪੀਡ ਡਾਟਾ
- ਰੋਜ਼ 100 SMS
- BiTV ਐਕਸੈਸ — 350+ ਲਾਈਵ ਟੀਵੀ ਚੈਨਲ ਅਤੇ OTT ਐਪਸ ਦੇ ਨਾਲ
485 ਰੁਪਏ ਵਾਲਾ ਪਲਾਨ (ਹੁਣ 461 ਰੁਪਏ 'ਚ)
ਇਹ ਕਿਫ਼ਾਇਤੀ ਪਲਾਨ ਮੱਧਮ ਬਜਟ ਵਾਲੇ ਯੂਜ਼ਰਾਂ ਲਈ ਬਿਹਤਰ ਹੈ।
ਮਿਲਣ ਵਾਲੇ ਫਾਇਦੇ:
- 72 ਦਿਨਾਂ ਦੀ ਵੈਲਿਡਿਟੀ
- ਅਨਲਿਮਟਿਡ ਕਾਲਿੰਗ
- ਫ੍ਰੀ ਨੈਸ਼ਨਲ ਰੋਮਿੰਗ
- ਰੋਜ਼ਾਨਾ 2GB ਡਾਟਾ
- ਰੋਜ਼ 100 SMS
- BiTV ਦਾ ਐਕਸੈਸ, 350+ ਲਾਈਵ ਚੈਨਲ ਅਤੇ OTT ਸਮੱਗਰੀ ਦੇ ਨਾਲ
BSNL ਦੇ ਇਹ ਨਵੇਂ ਸਸਤੇ ਪਲਾਨ ਯੂਜ਼ਰਾਂ ਲਈ ਇਕ ਵੱਡੀ ਰਾਹਤ ਹਨ, ਖਾਸ ਤੌਰ ‘ਤੇ ਉਸ ਸਮੇਂ ਜਦੋਂ ਵੱਡੀਆਂ ਟੈਲੀਕਾਮ ਕੰਪਨੀਆਂ ਲਗਾਤਾਰ ਰੇਟ ਵਧਾ ਰਹੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
OnePlus 15 ਭਾਰਤ 'ਚ ਲਾਂਚ, ਜਾਣੋ ਕੀਮਤ ਤੇ ਫੀਚਰਸ
NEXT STORY