ਬੀਜਿੰਗ-ਚੀਨ ਕਰੀਬ 140 ਕਰੋੜ ਦੀ ਆਬਾਦੀ ਨਾਲ ਦੁਨੀਆ ਦੀ ਸਭ ਤੋਂ ਵਧੇਰੇ ਆਬਾਦੀ ਵਾਲਾ ਦੇਸ਼ ਹੈ। ਪਰ ਚੀਨ ਦੇ ਗੁਆਂਗਡੋਂਗ ਏਕੇਡਮੀ ਆਫ ਪਾਪੂਲੇਸ਼ਨ ਡਿਵੈੱਲਪਮੈਂਟ ਦੇ ਡਾਇਰੈਕਟਰ ਡੋਂਗ ਯੁਝੇਂਗ ਦਾ ਦਾਅਵਾ ਹੈ ਕਿ ਚੀਨ ਦੀ ਆਬਾਦੀ ਅਗਲੇ ਕੁਝ ਸਾਲਾਂ 'ਚ ਡਿੱਗਣੀ ਸ਼ੁਰੂ ਹੋ ਜਾਵੇਗੀ। ਦੇਸ਼ ਦੀ ਆਬਾਦੀ 'ਚ ਅਗਲੇ ਪੰਜ ਸਾਲ 'ਚ ਹਰ ਸਾਲ ਇਕ ਕਰੋੜ ਦੀ ਗਿਰਾਵਟ ਹੋ ਸਕਦੀ ਹੈ।ਚੀਨ ਦੇ ਨੈਸ਼ਨਲ ਬਿਊਰੋ ਆਫ ਸਟੇਟੀਸਟਿਕਸ ਦੇ ਅੰਕੜਿਆਂ ਨੂੰ ਦੇਖੀਏ ਤਾਂ 2019 'ਚ ਚੀਨ 'ਚ ਸਿਰਫ 1.46 ਕਰੋੜ ਬੱਚੇ ਪੈਦਾ ਹੋਏ। ਜੋ ਕਿ 1949 ਤੋਂ ਬਾਅਦ ਤੋਂ ਹੁਣ ਤੱਕ ਦੀ ਸਭ ਤੋਂ ਘੱਟ ਜਨਮਦਰ ਰਹੀ ਹੈ। ਸਾਲ 2018 ਦੀ ਤੁਲਨਾ 'ਚ 2019 'ਚ 5.80 ਲੱਖ ਬੱਚੇ ਘੱਟ ਪੈਦਾ ਹੋਏ ਹਨ। ਹੁਣ ਚੀਨ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਨਮਦਰ 'ਚ ਗਿਰਾਵਟ ਹੋ ਰਹੀ ਹੈ ਅਤੇ ਬਜ਼ੁਰਗਾਂ ਦੀ ਗਿਣਤੀ ਵਧ ਰਹੀ ਹੈ।
ਇਹ ਵੀ ਪੜ੍ਹੋ-ਬਾਈਡੇਨ ਨੇ ਕੀਤੀ ਜਲਵਾਯੂ ਪਰਿਵਰਤਨ ਸੰਮੇਲਨ ਦੀ ਸ਼ੁਰੂਆਤ
ਜ਼ਿਕਰਯੋਗ ਹੈ ਕਿ ਚੀਨ 'ਚ ਦਹਾਕਿਆਂ ਤੱਕ ਲਾਗੂ ਰਹੀ ਇਕ ਬੱਚੇ ਦੀ ਨੀਤੀ ਨੂੰ ਸਾਲ 2016 'ਚ ਜਨਮਦਰ 'ਚ ਵਾਧਾ ਕਰਨ ਦੇ ਉਦੇਸ਼ ਨਾਲ ਖਤਮ ਕਰ ਦਿੱਤਾ ਗਿਆ ਸੀ। ਇਸ ਦੇ ਤਹਿਤ ਜੋੜਿਆਂ ਨੂੰ ਵਧੇਰੇ ਬੱਚੇ ਪੈਦਾ ਕਰਨ ਤੋਂ ਰੋਕ ਦਿੱਤਾ ਗਿਆ ਸੀ। ਇਹ ਨੀਤੀ ਦਰਅਸਲ ਇਸ ਲਈ ਲਾਗੂ ਕੀਤੀ ਗਈ ਸੀ ਕਿਉਂਕਿ ਵਧੇਰੇ ਬੱਚਿਆਂ ਨਾਲ ਸਿਹਤ ਸੰਭਾਲ, ਸਿੱਖਿਆ ਅਤੇ ਘਰ ਦਾ ਖਰਚਾ ਵਧਦਾ ਸੀ। ਰਿਪੋਰਟ ਮੁਤਾਬਕ ਕੋਰੋਨਾ ਮਹਾਮਾਰੀ ਕਾਰਣ ਆਈ ਆਰਥਿਕ ਅਸਥਿਰਤਾ ਵੀ ਚੀਨ ਦੀ ਆਬਾਦੀ 'ਚ ਕਮੀ ਆਉਣ ਦਾ ਵੱਡਾ ਕਾਰਣ ਹੈ।
ਇਹ ਵੀ ਪੜ੍ਹੋ-ਕੋਰੋਨਾ ਤੋਂ ਪ੍ਰੇਸ਼ਾਨ ਭਾਰਤ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ ਤਿਆਰ ਹਾਂ : ਚੀਨ
ਜਨਤਕ ਸੁਰੱਖਿਆ ਮੰਤਰਾਲਾ ਦੀ ਮੰਨੀਏ ਤਾਂ ਚੀਨ 'ਚ ਪਿੱਛਲੇ ਸਾਲ 2020 'ਚ ਜਨਮ ਦਰ ਕਰੀਬ 15 ਫੀਸਦੀ ਤੱਕ ਡਿੱਗੀ ਸੀ, ਹਾਲਾਂਕਿ ਪਿਛਲੇ ਸਾਲ ਦੇ ਆਧਿਕਾਰਿਤ ਅੰਕੜੇ ਅਜੇ ਜਾਰੀ ਨਹੀਂ ਹੋਏ ਹਨ। ਅਜਿਹਾ ਪਹਿਲਾਂ ਕਿਹਾ ਗਿਆ ਸੀ ਕਿ ਅਪ੍ਰੈਲ 'ਚ ਚੀਨ ਦੀ ਆਬਾਦੀ ਨਾਲ ਸੰਬੰਧਿਤ ਡਾਟਾ ਜਨਤਕ ਕਰ ਦਿੱਤਾ ਜਾਵੇਗਾ। ਮਾਹਰ ਲਿਓ ਕਾਈਮਿੰਗ ਮੁਤਾਬਕ, ਅਗਲੇ ਸਾਲ ਤੋਂ ਚੀਨ ਦੀ ਆਬਾਦੀ 'ਚ ਸਾਲਾਨਾ ਗਿਰਾਵਟ ਇਕ ਕਰੋੜ ਦੇ ਨੇੜੇ ਹੋਵੇਗੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਹੁਣ ਸਾਊਦੀ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਵੇਗਾ 'ਰਮਾਇਣ' ਤੇ 'ਮਹਾਭਾਰਤ'
NEXT STORY