ਬੀਜਿੰਗ (ਭਾਸ਼ਾ): ਚੀਨ ਨੇ ਹੰਗਰੀ ਵਿਚ ਇਕ ਯੂਨੀਵਰਸਿਟੀ ਖੋਲ੍ਹਣ ਦੀ ਯੋਜਨਾ ਦਾ ਸੋਮਵਾਰ ਨੂੰ ਇਹ ਕਹਿੰਦੇ ਹੋਏ ਬਚਾਅ ਕੀਤਾ ਕਿ ਵੀਕੈਂਡ ਦੌਰਾਨ ਬੁਡਾਪੇਸਟ ਵਿਚ ਉਸ ਦਾ ਵਿਰੋਦ ਕਰ ਰਹੇ ਆਲੋਚਕਾਂ ਨੂੰ ਦੋਹਾਂ ਦੇਸਾਂ ਵਿਚਾਲੇ ਸਧਾਰਨ ਸਹਿਯੋਗ ਦਾ ਰਾਜਨੀਤੀਕਰਨ ਨਹੀਂ ਕਰਨਾ ਚਾਹੀਦਾ। ਸ਼ਨੀਵਾਰ ਨੂੰ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਹਿਰ ਵਿਚ ਸ਼ੰਘਾਈ ਦੀ ਫੁਦਾਨ ਯੂਨੀਵਰਸਿਟੀ ਦੀ ਬ੍ਰਾਂਚ ਖੋਲ੍ਹਣ ਲਈ ਕੀਤੇ ਗਏ ਨਵੇਂ ਸਮਝੌਤੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ।
ਉਹਨਾਂ ਨੇ ਲਾਗਤ ਅਤੇ ਚੀਨ ਦੀ ਤਥਾਕਥਿਤ ਸੱਤਾਧਾਰੀ ਕਮਿਊਨਿਸਟ ਪਾਰਟੀ ਨਾਲ ਸੰਬੰਧਾਂ ਦਾ ਹਵਾਲਾ ਵੀ ਦਿੱਤਾ ਸੀ।ਇਸ ਯੋਜਨਾ ਦੇ ਤਹਿਤ ਯੂਨੀਵਰਸਿਟੀ ਦਾ ਬੁਡਾਪੇਸਟ ਕੰਪਲੈਕਸ 2024 ਤੱਕ ਬਣ ਕੇ ਤਿਆਰ ਹੋ ਕੇ ਜਾਣ ਦੀ ਗੱਲ ਕਹੀ ਗਈ ਹੈ। ਯੋਜਨਾ ਨੂੰ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਾਨ ਦਾ ਸਮਰਥਨ ਹਾਸਲ ਹੈ। ਇਸ ਕੰਪਲੈਕਸ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਦਾਖਲਾ ਹੋਵੇਗਾ ਅਤੇ ਇਹ 27 ਦੇਸ਼ਾਂ ਦੇ ਯੂਰਪੀ ਸੰਘ ਵਿਚ ਪਹਿਲਾ ਚੀਨੀ ਯੂਨੀਵਰਸਿਟੀ ਕੰਪਲੈਕਸ ਹੋਵੇਗਾ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਦੈਨਿਕ ਪੱਤਰਕਾਰ ਸੰਮੇਲਨ ਵਿਚ ਕਿਹਾਕਿ ਇਹ ਯੋਜਨਾ ਲੋਕਾਂ ਵਿਚਾਲੇ ਆਪਸੀ ਗੱਲਬਾਤ ਦਾ ਅਹਿਮ ਮੰਚ ਹੈ। ਇਹ ਸਮੇਂ ਦੇ ਵਰਤਮਾਨ ਰੁੱਖ਼ ਅਤੇ ਸਾਰੇ ਪੱਖਾਂ ਦੇ ਹਿੱਤਾਂ ਦੇ ਮੁਤਾਬਕ ਹੈ। ਅਸੀਂ ਆਸ ਕਰਦੇ ਹਾਂ ਕਿ ਹੰਗਰੀ ਵਿਚ ਲੋਕ ਤਰਕਸ਼ੀਲ ਅਤੇ ਵਿਗਿਆਨਕ ਰਵੱਈਆ ਅਪਨਾਉਣਗੇ ਅਤੇ ਚੀਨ ਅਤੇ ਹੰਗਰੀ ਵਿਚਾਲੇ ਸਹਿਯੋਗ ਅਤੇ ਦੋਸਤੀ ਨੂੰ ਬਣਾਈ ਰੱਖਣਗੇ।
ਰੂਸ ’ਚ ਕੋਰੋਨਾ ਦਾ ਕਹਿਰ ਜਾਰੀ, ਵੱਡੀ ਗਿਣਤੀ ’ਚ ਮਾਮਲੇ ਆਏ ਸਾਹਮਣੇ
NEXT STORY