ਬੀਜਿੰਗ- ਚੀਨ ਅਤੇ ਅਮਰੀਕਾ ਵਿਚਕਾਰ ਤਣਾਅਪੂਰਣ ਰਿਸ਼ਤਿਆਂ ਵਿਚਕਾਰ ਇਕ ਚੰਗੀ ਖਬਰ ਆਈ ਹੈ। ਦੋਹਾਂ ਦੇਸ਼ਾਂ ਨੇ ਫੈਸਲਾ ਕੀਤਾ ਹੈ ਕਿ ਹਫਤੇ ਵਿਚ 4 ਫਲਾਈਟਾਂ ਚਲਾਈਆਂ ਜਾਣਗੀਆਂ। ਭਾਵ ਹਰ ਹਫਤੇ ਅਮਰੀਕਾ ਤੋਂ ਚਾਰ ਫਲਾਈਟਾਂ ਚੀਨ ਜਾਣਗੀਆਂ ਅਤੇ ਇੰਨੀਆਂ ਹੀ ਚੀਨ ਤੋਂ ਅਮਰੀਕਾ ਆਉਣਗੀਆਂ। ਅਮਰੀਕਾ ਨੇ ਕਿਹਾ ਕਿ ਸਿਏਟਲ ਅਤੇ ਡੈਟ੍ਰਾਇਟ ਤੋਂ ਇਹ ਫਲਾਈਟਾਂ ਸਿਓਲ ਵਲੋਂ ਚੀਨ ਜਾਣਗੀਆਂ।
ਬੀਜਿੰਗ ਦੇ ਕਈ ਹਿੱਸੇ ਬੰਦ
ਚੀਨ ਦੇ ਬੀਜਿੰਗ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਸਾਹਮਣੇ ਆਉਣ ਦੇ ਬਾਅਦ ਸਥਾਨਕ ਪ੍ਰਸ਼ਾਸਨ ਨੇ ਸਖਤੀ ਸ਼ੁਰੂ ਕਰ ਦਿੱਤੀ ਹੈ। ਸਾਰੀਆਂ ਇਨਡੋਰ ਖੇਡਾਂ ਦੇ ਕੰਪਲੈਕਸ, ਥਿਏਟਰ ਤੇ ਸਿਨੇਮਾ ਹਾਲਜ਼ ਨੂੰ ਅਗਲੇ ਹੁਕਮ ਤੱਕ ਬੰਦ ਰੱਖਿਆ ਜਾਵੇਗਾ। ਇੱਥੇ 4 ਦਿਨ ਵਿਚ ਕੁੱਲ 106 ਮਾਮਲੇ ਸਾਹਮਣੇ ਆਏ ਹਨ। ਇੱਥੇ ਕੁੱਲ 46 ਹਜ਼ਾਰ ਲੋਕਾਂ ਦੇ ਟੈਸਟ ਕਰਵਾਏ ਦਾ ਰਹੇ ਹਨ। ਐਤਵਾਰ ਅਤੇ ਸੋਮਵਾਰ ਦੇ ਵਿਚਕਾਰ ਇਨ੍ਹਾਂ ਵਿਚ 20 ਹਜ਼ਾਰ ਲੋਕਾਂ ਦੇ ਟੈਸਟ ਕਰਵਾ ਲਏ ਗਏ।
ਉੱਤਰੀ ਕੋਰੀਆ ਨੇ ਅੰਤਰ-ਕੋਰੀਆਈ ਸੰਪਰਕ ਦਫਤਰ ਨੂੰ ਉਡਾਇਆ
NEXT STORY