ਬੀਜਿੰਗ- ਚੀਨ ਨੇ ਕੋਵਿਡ-19 ਤੋਂ ਬਾਅਦ ਪੈਂਗੋਲਿਨ ਦੀ ਸੁਰੱਖਿਆ ਨੂੰ ਵਧਾਇਆ ਗਿਆ ਹੈ ਤੇ ਇਸ ਨੂੰ ਪਾਂਡੇ ਜਿਹੀਆਂ ਅਲੋਪ ਹੋ ਰਹੀਆਂ ਪ੍ਰਜਾਤੀਆਂ ਵਾਂਗ ਪਹਿਲੀ ਲੜੀ ਵਿਚ ਸੁਰੱਖਿਅਤ ਜਾਨਵਰਾਂ ਵਿਚ ਰੱਖਿਆ ਹੈ। ਅਜਿਹਾ ਮੰਨਿਆ ਗਿਆ ਸੀ ਕਿ ਕੋਰੋਨਾ ਵਾਇਰਸ ਪੈਂਗੋਲਿਨ ਦੇ ਰਾਹੀਂ ਫੈਲਿਆ ਹੋਵੇਗਾ। ਪੈਂਗੋਲਿਨ ਦੇ ਮਾਸ ਨੂੰ ਚੀਨ ਵਿਚ ਖਾਧਾ ਜਾਂਦਾ ਹੈ ਤੇ ਰਸਮੀ ਚੀਨੀ ਦਵਾਈਆਂ ਵਿਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਇਸ ਜੀਵ ਦਾ ਵਿਆਪਕ ਪੈਮਾਨੇ 'ਤੇ ਗੈਰ-ਕਾਨੂੰਨੀ ਸ਼ਿਕਾਰ ਹੁੰਦਾ ਹੈ।
ਗਲੋਬਲ ਮਹਾਮਾਰੀ ਬਣਿਆ ਕੋਰੋਨਾ ਵਾਇਰਸ
ਸ਼ੁਰੂਆਰ ਵਿਚ ਕੋਰੋਨਾ ਵਾਇਰਸ ਦੇ ਲਈ ਸੱਪ ਤੇ ਚਮਗਿੱਦੜ 'ਤੇ ਸ਼ੱਕ ਤੋਂ ਬਾਅਦ ਚੀਨੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਪੈਂਗੋਲਿਨ ਮਨੁੱਖਾਂ ਵਿਚ ਕੋਰੋਨਾ ਵਾਇਰਸ ਦੇ ਫੈਲਣ ਦਾ ਮੱਧਵਰਤੀ ਸਰੋਤ ਹੋ ਸਕਦਾ ਹੈ। ਇਹ ਬੀਮਾਰੀ ਬਾਅਦ ਵਿਚ ਇਕ ਮਹਾਮਾਰੀ ਵਿਚ ਬਦਲ ਗਈ ਤੇ ਇਸ ਨਾਲ ਦੁਨੀਆ ਵਿਚ ਸਿਹਤ ਸੰਕਟ ਪੈਦਾ ਹੋ ਗਿਆ। ਵੁਹਾਨ ਵਿਚ ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾ ਮਾਮਲਾ ਸਾਹਮਣੇ ਆਇਆ ਸੀ।
ਸਰਕਾਰੀ ਸਮਾਚਾਰ ਪੱਤਰ ਗਲੋਬਲ ਟਾਈਮਸ ਦੀ ਇਕ ਖਬਰ ਮੁਤਾਬਕ ਇਸ ਹਫਤੇ ਦੇ ਅਖੀਰ ਵਿਚ ਚੀਨ ਨੇ ਪੈਂਗੋਲਿਨ ਦੀਆਂ ਸਾਰੀਆਂ ਪ੍ਰਜਾਤੀਆਂ ਨੂੰ ਦੂਜੀ ਸ਼੍ਰੇਣੀ ਤੋਂ ਪਹਿਲੀ ਸ਼੍ਰੇਣੀ ਦੇ ਸੁਰੱਖਿਅਤ ਜਾਨਵਰਾਂ ਦੀ ਸੂਚੀ ਵਿਚ ਅਪਗ੍ਰੇਡ ਕਰਨ ਦਾ ਐਲਾਨ ਕੀਤਾ। ਹੋਰ ਪਹਿਲੀ ਸ਼੍ਰੇਣੀ ਦੇ ਜਾਨਵਰਾਂ ਵਿਚ ਵਿਸ਼ਾਲ ਪਾਂਡਾ, ਤਿੱਬਤੀ ਹਿਰਨ ਤੇ ਲਾਲ-ਮੁਕਟ ਵਾਲੇ ਕ੍ਰੇਨ ਸ਼ਾਮਲ ਹਨ।
ਨੇਚਰ ਜਨਰਲ ਵਿਚ ਪ੍ਰਕਾਸ਼ਿਤ ਇਕ ਨਵੀਂ ਸੋਧ ਵਿਚ ਖੋਜਕਾਰਾਂ ਨੇ ਕਿਹਾ ਕਿ ਉਨ੍ਹਾਂ ਦਾ ਜੇਨੇਟਿਕ ਡਾਟਾ ਦਿਖਾਉਂਦਾ ਹੈ ਕਿ ਇਨ੍ਹਾਂ ਜਾਨਵਰਾਂ ਨੂੰ ਲੈ ਕੇ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ ਤੇ ਬਾਜ਼ਾਰਾਂ ਵਿਚ ਇਨ੍ਹਾਂ ਦੀ ਵਿਕਰੀ 'ਤੇ ਸਖਤ ਪਾਬੰਦੀ ਲੱਗਣੀ ਚਾਹੀਦੀ ਹੈ। ਪੈਂਗੋਲਿਨ ਅਜਿਹਾ ਜੀਵ ਹੈ, ਜਿਸ ਦੀ ਖਾਣ ਤੇ ਰਸਮੀ ਦਵਾਈਆਂ ਵਿਚ ਵਰਤੋਂ ਦੇ ਸਭ ਤੋਂ ਵਧੇਰੇ ਗੈਰ-ਕਾਨੂੰਨੀ ਤਸਕਰੀ ਹੁੰਦੀ ਹੈ।
ਕੋਰੋਨਾ ਰੋਗੀਆਂ ਦੇ ਇਲਾਜ 'ਚ ਹਾਈਡ੍ਰਾਕਸੀਕਲੋਰੋਕੀਨ ਦਵਾਈ ਆਪਣਾ ਅਸਰ ਦਿਖਾਉਣ 'ਚ ਰਹੀ ਨਾਕਾਮ
NEXT STORY