Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 02, 2026

    4:05:22 AM

  • actress neeru bajwa paid obeisance at sri harmandir sahib

    ਅਦਾਕਾਰਾ ਨੀਰੂ ਬਾਜਵਾ ਪਰਿਵਾਰ ਸਮੇਤ ਸ੍ਰੀ ਹਰਿਮੰਦਰ...

  • latif ahmed thind appointed new ceo of punjab waqf board

    ਲਤੀਫ ਅਹਿਮਦ ਥਿੰਦ ਪੰਜਾਬ ਵਕਫ਼ ਬੋਰਡ ਦੇ ਨਵੇਂ ਸੀਈਓ...

  • rr vs dc

    IPL 2026 : DC ਨੇ ਰਚਿਆ ਇਤਿਹਾਸ, RR ਨੂੰ ਉਨ੍ਹਾਂ...

  • transfers of 6 ias and 39 pcs officers in punjab

    ਪੰਜਾਬ 'ਚ 6 IAS ਤੇ 39 PCS ਅਫ਼ਸਰਾਂ ਦੇ ਤਬਾਦਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਜਿਸ ਨੇ ਜੰਗ ਸ਼ੁਰੂ ਕੀਤੀ, ਉਸੇ ਨੂੰ ਹੀ ਇਸ ਨੂੰ ਰੋਕਣਾ ਹੋਵੇਗਾ

BLOG News Punjabi(ਬਲਾਗ)

ਜਿਸ ਨੇ ਜੰਗ ਸ਼ੁਰੂ ਕੀਤੀ, ਉਸੇ ਨੂੰ ਹੀ ਇਸ ਨੂੰ ਰੋਕਣਾ ਹੋਵੇਗਾ

  • Edited By Harpreet Singh,
  • Updated: 15 Mar, 2026 04:23 PM
Blog
iran war
  • Share
    • Facebook
    • Tumblr
    • Linkedin
    • Twitter
  • Comment

ਈਰਾਨ ਦੇ ਵਿਰੁੱਧ 28 ਫਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਸ਼ੁਰੂ ਕੀਤੀ ਗਈ ਇਸ ਬਿਨਾਂ ਸੋਚੀ-ਸਮਝੀ ਜੰਗ ਦੇ ਨਤੀਜੇ ਦੁਨੀਆ ਭਰ ’ਚ ਅਤੇ ਬਹੁਤ ਦੂਰ ਤੱਕ ਜਾਣ ਵਾਲੇ ਹਨ।

‘ਆਪ੍ਰੇਸ਼ਨ ਐਪਿਕ ਫਿਊਰੀ’ ਦੇ ਦੋ ਹਫ਼ਤਿਆਂ ’ਚ, ਈਰਾਨ ਤਬਾਹ ਤਾਂ ਹੋ ਗਿਆ ਹੈ ਪਰ ਹਾਰਿਆ ਨਹੀਂ ਹੈ। ਜੰਗ ਦੇ ਪਹਿਲੇ ਹੀ ਦਿਨ, ਅਯਾਤੁੱਲਾ ਖ਼ਾਮੇਨੇਈ ਸਮੇਤ ਉਸ ਦੀ ਚੋਟੀ ਦੀ ਲੀਡਰਸ਼ਿਪ ਦੀ ਪਹਿਲੀ ਕਤਾਰ ਖ਼ਤਮ ਹੋ ਗਈ ਸੀ। ਈਰਾਨ ਨੇ ਜਲਦਬਾਜ਼ੀ ’ਚ ਇਕ ਨਵਾਂ ਨੇਤਾ ਚੁਣਿਆ ਹੈ ਅਤੇ ਇਕ ਨਵਾਂ ਫ਼ੌਜੀ ਨਿਰਦੇਸ਼ ਤਿਆਰ ਕੀਤਾ ਹੈ ਪਰ ਅਮਰੀਕਾ-ਇਜ਼ਰਾਈਲ ਗੱਠਜੋੜ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ। ਤਹਿਰਾਨ, ਸਨੰਦਾਜ, ਇਸਫਹਾਨ ਅਤੇ ਈਰਾਨ ਦੇ ਦੂਜੇ ਵੱਡੇ ਸ਼ਹਿਰਾਂ ’ਤੇ ਬੰਬਾਰੀ ਕੀਤੀ ਗਈ ਹੈ ਅਤੇ ਹੁਣ ਤੱਕ ਲਗਭਗ 1300 ਈਰਾਨੀ ਮਾਰੇ ਗਏ ਹਨ ਅਤੇ 10,000 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਇਕ ਅਮਰੀਕੀ ਟੋਮਹੌਕ ਮਿਜ਼ਾਈਲ ਇਕ ਸਕੂਲ ’ਤੇ ਡਿੱਗੀ, ਜਿਸ ’ਚ 168 ਬੱਚੇ ਅਤੇ 14 ਅਧਿਆਪਕ ਮਾਰੇ ਗਏ। ਉਨ੍ਹਾਂ ਨੇ ਆਖਿਰ ਕੀ ਗੁਨਾਹ ਕੀਤਾ ਸੀ?

ਜ਼ਬਰਦਸਤ ਨੁਕਸਾਨ : ਈਰਾਨ ਨੂੰ ਹੋਏ ਭਾਰੀ ਨੁਕਸਾਨ ’ਚ ਇਹ ਚੀਜ਼ਾਂ ਸ਼ਾਮਲ ਹਨ :

-ਫੌਜੀ ਟਿਕਾਣੇ, ਜਿਵੇਂ ਮਿਜ਼ਾਈਲ ਲਾਂਚ ਸਾਈਟਾਂ, ਹਥਿਆਰਬੰਦ ਬਲਾਂ ਦੇ ਅੱਡੇ, ਸਮੁੰਦਰੀ ਫੌਜ ਦੀਆਂ ਜਾਇਦਾਦਾਂ, ਹਵਾਈ ਸੁਰੱਖਿਆ ਪ੍ਰਣਾਲੀਆਂ ਅਤੇ ਉਤਪਾਦਨ ਕੇਂਦਰ;
–ਘਰ, ਸਕੂਲ ਅਤੇ ਹਸਪਤਾਲ;
–ਵੱਡੇ ਤੇਲ ਡਿਪੂ (ਜੋ ਅਜੇ ਵੀ ਬਲ ਰਹੇ ਹਨ);
–ਜ਼ਰੂਰੀ ਬੁਨਿਆਦੀ ਢਾਂਚਾ, ਜਿਵੇਂ ਪਾਣੀ ਦੀ ਸਪਲਾਈ ਵਗੈਰਾ;
–ਜਨ-ਸਿਹਤ ਲਈ ਵੱਡੇ ਖਤਰੇ ਅਤੇ ਵਾਤਾਵਰਣ ਨੂੰ ਭਾਰੀ ਨੁਕਸਾਨ।

ਈਰਾਨ ਦੀ ਸ਼ਾਸਨ-ਪ੍ਰਣਾਲੀ ਦੇ ਸਰੂਪ ਨੂੰ, ਜੋ ਕਿ ਕਾਫ਼ੀ ਦਮਨਕਾਰੀ ਹੈ, ਇਕ ਪਾਸੇ ਰੱਖ ਦਿਓ ਅਤੇ ਲੋਕਾਂ ’ਤੇ ਧਿਆਨ ਦਿਓ। ਇਸ ਤਬਾਹੀ ਦੇ ਹੱਕਦਾਰ ਬਣਨ ਲਈ ਉਨ੍ਹਾਂ ਨੇ ਆਖਿਰ ਕੀ ਕੀਤਾ ਹੈ? ਇਜ਼ਰਾਈਲ ਦੇ ਉਕਸਾਉਣ ’ਤੇ, ਅਮਰੀਕਾ ਨੇ ਇਹ ਦੋਸ਼ ਲਾਇਆ ਕਿ ਈਰਾਨ ਨੇ ਐਨਰਿਚਡ ਯੂਰੇਨੀਅਮ ਦਾ ਜ਼ਖ਼ੀਰਾ ਜਮ੍ਹਾ ਕਰ ਰੱਖਿਆ ਹੈ ਅਤੇ ਪ੍ਰਮਾਣੂ ਹਥਿਆਰ ਬਣਾਉਣ ਦਾ ਕੰਮ ਲਗਭਗ ਪੂਰਾ ਕਰ ਲਿਆ ਹੈ। ਸਟੀਵ ਵਿਟਕੌਫ ਅਤੇ ਜੇਰੇਡ ਕੁਸ਼ਨਰ ਨੂੰ ਕਤਰ ਦੀ ਮਦਦ ਨਾਲ, ਅਮਰੀਕਾ ਵੱਲੋਂ ਈਰਾਨ ਨਾਲ ਗੱਲਬਾਤ ਕਰਨ ਲਈ ਭੇਜਿਆ ਗਿਆ ਸੀ। ਜੰਗ ਸ਼ੁਰੂ ਹੋਣ ਦੇ ਖ਼ਦਸ਼ੇ ਨੂੰ ਦੇਖਦੇ ਹੋਏ, ਓਮਾਨ ਦੇ ਵਿਦੇਸ਼ ਮੰਤਰੀ ਤੁਰੰਤ ਵਾਸ਼ਿੰਗਟਨ ਪਹੁੰਚੇ ਅਤੇ ਅਮਰੀਕਾ ਨੂੰ ਇਹ ਭਰੋਸਾ ਦਿਵਾਇਆ ਕਿ ਈਰਾਨ ਐਨਰਿਚਡ ਯੂਰੇਨੀਅਮ ਦਾ ਜ਼ਖ਼ੀਰਾ ਬਿਲਕੁਲ ਨਾ ਰੱਖਣ ’ਤੇ ਰਾਜ਼ੀ ਹੋ ਗਿਆ ਹੈ ਅਤੇ ਉਸ ਨੇ ‘ਕਦੇ ਵੀ ਪ੍ਰਮਾਣੂ ਹਥਿਆਰ ਨਾ ਰੱਖਣ’ ਦੀ ਸਹੁੰ ਖਾਧੀ ਹੈ। ਇਸ ਭਰੋਸੇ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਰਾਸ਼ਟਰਪਤੀ ਟਰੰਪ ਨੇ ਅਚਾਨਕ ਗੱਲਬਾਤ ਖ਼ਤਮ ਕਰ ਦਿੱਤੀ ਅਤੇ ਈਰਾਨ ’ਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ।

ਹੋ ਸਕਦਾ ਹੈ ਕਿ ਈਰਾਨ ਇਜ਼ਰਾਈਲ ਦੇ ਵਿਸਥਾਰਵਾਦ ਲਈ ਇਕ ਖਤਰਾ ਹੋਵੇ ਪਰ ਉਹ ਅਮਰੀਕਾ ਲਈ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਹੈ। ਜੂਨ 2025 ’ਚ ‘ਆਪ੍ਰੇਸ਼ਨ ਮਿਡਨਾਈਟ ਹੈਮਰ’, ਜੋ ਇਕ ਗੈਰ-ਕਾਨੂੰਨੀ ਹਮਲਾ ਸੀ, ਤੋਂ ਬਾਅਦ ਅਮਰੀਕਾ ਨੇ ਦਾਅਵਾ ਕੀਤਾ ਸੀ ਕਿ ‘ਈਰਾਨ ਦੀਆਂ ਯੂਰੇਨੀਅਮ ਐਨਰਿਚਡ ਸਹੂਲਤਾਂ ਪੂਰੀ ਤਰ੍ਹਾਂ ਨਸ਼ਟ ਕਰ ਦਿੱਤੀਆਂ ਗਈਆਂ ਹਨ’। ਮਿਡਨਾਈਟ ਹੈਮਰ ਦੇ ਬਾਵਜੂਦ, ਜੇਕਰ ਈਰਾਨ ਨੇ ਲਗਭਗ ਪ੍ਰਮਾਣੂ ਹਥਿਆਰ ਬਣਾ ਹੀ ਲਏ ਸਨ, ਤਾਂ ਉਹ ਕਿੱਥੇ ਹਨ? ਕੀ ਅਮਰੀਕਾ ਨੇ ਪ੍ਰਮਾਣੂ ਨਿਗਰਾਨ ਸੰਸਥਾ, ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨੂੰ ਈਰਾਨ ਦੀ ਜਾਂਚ ਕਰਨ ਅਤੇ ਪ੍ਰਮਾਣੂ ਹਥਿਆਰਾਂ ਦੇ ਵਿਕਾਸ ’ਤੇ ਰਿਪੋਰਟ ਦੇਣ ਲਈ ਕਿਹਾ? ਕਿਸ ਦੇਸ਼ ਕੋਲ ਪ੍ਰਮਾਣੂ ਹਥਿਆਰ ਹੋਣਗੇ ਜਾਂ ਨਹੀਂ, ਇਹ ਤੈਅ ਕਰਨ ਦਾ ਅਮਰੀਕਾ ਕੋਲ ਕੀ ਅਧਿਕਾਰ ਹੈ? ਕੀ ਅਮਰੀਕਾ ਭਾਰਤ, ਪਾਕਿਸਤਾਨ ਜਾਂ ਉੱਤਰੀ ਕੋਰੀਆ ਦੀਆਂ ਪ੍ਰਮਾਣੂ ਸਮਰੱਥਾਵਾਂ ’ਚ ਦਖ਼ਲ ਦੇਣ ਅਤੇ ਉਨ੍ਹਾਂ ਨੂੰ ‘ਨਸ਼ਟ ਕਰਨ’ ਦਾ ਫੈਸਲਾ ਕਰੇਗਾ?

ਖਾਮੋਸ਼ੀ ਨਾਲ ਮਿਲੀਭੁਗਤ : ਪੱਛਮੀ ਏਸ਼ੀਆਈ ਖੇਤਰ ’ਚ ਇਜ਼ਰਾਈਲ ਦੇ ਦੁਸ਼ਮਣ ਹਨ। ਇਸ ਦੀਆਂ ਜੜ੍ਹਾਂ ਉਸ ਸਮੇਂ ਨਾਲ ਜੁੜੀਆਂ ਹਨ, ਜਦੋਂ ਇਜ਼ਰਾਈਲ ਦਾ ਗਠਨ ਉਸ ਜ਼ਮੀਨ ’ਤੇ ਹੋਇਆ ਸੀ, ਜੋ ਮੂਲ ਰੂਪ ’ਚ ਫਿਲਸਤੀਨੀਆਂ ਦੀ ਸੀ। ਫਿਰ ਵੀ, ਪਿਛਲੇ ਕੁਝ ਸਾਲਾਂ ’ਚ, ਇਸਲਾਮੀ ਦੇਸ਼ਾਂ ਸਮੇਤ ਪੂਰੀ ਦੁਨੀਆ ਨੇ ਇਜ਼ਰਾਈਲ ਦੀ ਅਸਲੀਅਤ ਨੂੰ ਸਵੀਕਾਰ ਕਰ ਲਿਆ ਹੈ। ਹਾਲਾਂਕਿ ਭਾਰਤ ਨੇ ਫਿਲਸਤੀਨ ਦੀ ਵੰਡ ਦੇ ਪ੍ਰਸਤਾਵ (1947) ਦੇ ਵਿਰੁੱਧ ਵੋਟ ਦਿੱਤੀ ਸੀ, ਪਰ ਬਾਅਦ ’ਚ, ਸਤੰਬਰ 1950 ’ਚ ਭਾਰਤ ਨੇ ਇਜ਼ਰਾਈਲ ਨੂੰ ਇਕ ਰਾਸ਼ਟਰ ਵਜੋਂ ਮਾਨਤਾ ਦੇ ਦਿੱਤੀ ਅਤੇ 1992 ’ਚ ਦੋਵਾਂ ਦੇਸ਼ਾਂ ਵਿਚਾਲੇ ਪੂਰਨ ਰਾਜਦੂਤਕ ਸਬੰਧ ਸਥਾਪਤ ਹੋ ਗਏ। ਵਪਾਰ, ਫ਼ੌਜੀ ਸਹਿਯੋਗ ਅਤੇ ਖੁਫ਼ੀਆ ਜਾਣਕਾਰੀ ਸਾਂਝੀ ਕਰਨ ਦੇ ਖੇਤਰਾਂ ’ਚ ਦੋਵਾਂ ਦੇਸ਼ਾਂ ਦੇ ਸਬੰਧ ਕਾਫ਼ੀ ਫਲੇ-ਫੁਲੇ ਹਨ। ਪੱਛਮੀ ਏਸ਼ੀਆ ਦੇ ਸੰਘਰਸ਼ਾਂ ’ਚ ਭਾਰਤ ਹਮੇਸ਼ਾ ਤੋਂ ਹੀ ਇਕ ਸੰਤੁਲਿਤ ਆਵਾਜ਼ ਰਿਹਾ ਹੈ, ਘੱਟੋ-ਘੱਟ ਹੁਣ ਤੱਕ ਤਾਂ ਇਹੀ ਸਥਿਤੀ ਸੀ।

ਪਰ ਹਾਲ ਹੀ ਦੇ ਦਿਨਾਂ ’ਚ, ਭਾਰਤ ਦਾ ਰੁਖ਼ ਕੁਝ ਹੱਦ ਤੱਕ ਪੱਖਪਾਤੀ ਹੋ ਗਿਆ ਹੈ। ਇਸ ਦਾ ਪ੍ਰਮਾਣ 12 ਮਾਰਚ, 2026 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਪਾਸ ਉਸ ਮਤੇ ਪ੍ਰਤੀ ਭਾਰਤ ਦਾ ਸਮਰਥਨ ਹੈ, ਜਿਸ ’ਚ ਸਿਰਫ਼ ਈਰਾਨ ਦੀ ਨਿੰਦਾ ਕੀਤੀ ਗਈ ਸੀ। ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਭਾਰਤ, ਗ੍ਰੀਸ, ਸਾਈਪ੍ਰਸ, ਅਰਬ ਦੇਸ਼ਾਂ, ਅਫ਼ਰੀਕੀ ਦੇਸ਼ਾਂ ਅਤੇ ਭੂ-ਮੱਧ ਸਾਗਰੀ ਦੇਸ਼ਾਂ ਨੂੰ ਮਿਲਾ ਕੇ ਬਣੇ ਇਕ ‘ਛੇ-ਪੱਖੀ ਗੱਠਜੋੜ’ ਦਾ ਜ਼ਿਕਰ ਕੀਤਾ, ਜਿਸ ਦਾ ਉਦੇਸ਼ ‘ਕੱਟੜਪੰਥੀ ਸ਼ੀਆ ਗੱਠਜੋੜ ਅਤੇ ਉੱਭਰ ਰਹੇ ਕੱਟੜਪੰਥੀ ਸੁੰਨੀ ਗੱਠਜੋੜ’ ਦਾ ਮੁਕਾਬਲਾ ਕਰਨਾ ਸੀ, ਉਦੋਂ ਭਾਰਤ ਨੇ ਇਸ ’ਤੇ ਵਿਰੋਧ ਦਾ ਇਕ ਵੀ ਸ਼ਬਦ ਨਹੀਂ ਕਿਹਾ।

ਟਰੰਪ ਦੀ ਮਨਮਾਨੀ ਦੀ ਵਜ੍ਹਾ ਕਰ ਕੇ, ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਵੀ ਉੱਪਰ ਪਹੁੰਚ ਗਈਆਂ ਹਨ। ਅਮਰੀਕਾ ’ਚ ਮਹਿੰਗਾਈ ਅਤੇ ਟਰੰਪ ਪ੍ਰਸ਼ਾਸਨ ਪ੍ਰਤੀ ਅਸੰਤੋਸ਼ ਵਧ ਰਿਹਾ ਹੈ। ਹੋਰਮੁਜ਼ ਜਲਡਮਰੂਮੱਧ ਤੋਂ ਤੇਲ ਟੈਂਕਰਾਂ ਦੀ ਆਵਾਜਾਈ, ਜੋ ਈਰਾਨ ਦੇ ਕੰਟਰੋਲ ’ਚ ਹੈ, ਲਗਭਗ ਪੂਰੀ ਤਰ੍ਹਾਂ ਰੁਕ ਗਈ ਹੈ। ਭਾਰਤ ’ਚ, ਐੱਲ. ਪੀ. ਜੀ. ਸਿਲੰਡਰਾਂ ਦੀ ਕਮੀ ਹੋ ਗਈ ਹੈ ਅਤੇ ਉਨ੍ਹਾਂ ਦੀਆਂ ਕੀਮਤਾਂ ਤੇਜ਼ੀ ਨਾਲ ਵਧਾਈਆਂ ਗਈਆਂ ਹਨ। ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਧੜਾਮ ਨਾਲ ਡਿੱਗ ਗਏ ਹਨ। ਅੰਦਾਜ਼ਾ ਹੈ ਕਿ ਇਸ ਜੰਗ ’ਤੇ ਹਰ ਦਿਨ 2 ਅਰਬ ਡਾਲਰ ਖਰਚ ਹੋ ਰਹੇ ਹਨ। ਇਸ ਜੰਗ ਦੀ ਮਾਨਵੀ ਕੀਮਤ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੈ।

ਜੰਗ ਹਰ ਕਿਸੇ ਨੂੰ ਬੇਨਕਾਬ ਕਰ ਦਿੰਦੀ ਹੈ : ਮਸ਼ਹੂਰ ਸੈਨਿਕ, ਜਨਰਲ ਡਵਾਈਟ ਆਈਜ਼ਨਹਾਵਰ ਨੇ ਕਿਹਾ ਸੀ ਕਿ ਜੰਗ ਬੇਰਹਿਮ, ਬੇਕਾਰ ਅਤੇ ਬੇਵਕੂਫ਼ੀ ਭਰੀ ਹੁੰਦੀ ਹੈ। ਰੂਸ ਨੇ 4 ਸਾਲ ਪਹਿਲਾਂ ਯੂਕ੍ਰੇਨ ’ਤੇ ਹਮਲਾ ਕੀਤਾ ਸੀ, ਪਰ ਉਹ ਇਹ ਜੰਗ ਜਿੱਤ ਨਹੀਂ ਪਾ ਰਿਹਾ। ਇਸ ਦੌਰਾਨ, ਰੂਸ ’ਤੇ ਕਰਜ਼ੇ ਦਾ ਬੋਝ ਬਹੁਤ ਵਧ ਗਿਆ ਹੈ, ਤੇਲ ਤੋਂ ਹੋਣ ਵਾਲੀ ਕਮਾਈ ਘਟ ਗਈ ਹੈ ਅਤੇ ਰੂਸੀ ਫੌਜ ਨੂੰ ਹੁਣ ਭਾੜੇ ਦੇ ਸੈਨਿਕਾਂ ਦੀ ਵਰਤੋਂ ਕਰਨੀ ਪੈ ਰਹੀ ਹੈ। ਈਰਾਨ ਦੇ ਮਾਮਲੇ ’ਚ, ਅਜਿਹਾ ਕੋਈ ਸੰਕੇਤ ਨਹੀਂ ਮਿਲ ਰਿਹਾ ਕਿ ਅਮਰੀਕਾ ਇਸ ਜੰਗ ਨੂੰ ਰੋਕਣ ਵਾਲਾ ਹੈ। ਕਿਉਂਕਿ ਇਹ ਜੰਗ ਮਸ਼ੀਨਾਂ ਰਾਹੀਂ ਲੜੀ ਜਾ ਰਹੀ ਹੈ, ਇਸ ਲਈ ਜਦੋਂ ਤੱਕ ਮਸ਼ੀਨਾਂ ਦੀ ਸਪਲਾਈ ਜਾਰੀ ਰਹੇਗੀ, ਅਮਰੀਕਾ ਇਸ ਜੰਗ ਨੂੰ ਜਾਰੀ ਰੱਖ ਸਕਦਾ ਹੈ।

ਜਦੋਂ ਕੋਈ ਦੇਸ਼ ਜੰਗ ਸ਼ੁਰੂ ਕਰਦਾ ਹੈ, ਤਾਂ ਉਸ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸ ਨੂੰ ਕਦੋਂ ਰੋਕਣਾ ਹੈ। ਜੰਗ ਹਰ ਦੇਸ਼ ਅਤੇ ਹਰ ਇਨਸਾਨ ਦਾ ਅਸਲੀ ਚਿਹਰਾ ਸਾਹਮਣੇ ਲਿਆ ਦਿੰਦੀ ਹੈ। ਜਦੋਂ ਰੂਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ, ਤਾਂ ਭਾਰਤ ਨੇ ਉਸ ਦੀ ਨਿੰਦਾ ਨਹੀਂ ਕੀਤੀ, ਸਗੋਂ ਇਹ ਕਿਹਾ ਕਿ ‘ਇਹ ਜੰਗ ਦਾ ਦੌਰ ਨਹੀਂ ਹੈ।’ ਜਦੋਂ ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਗਵਾ ਕੀਤਾ ਸੀ, ਉਦੋਂ ਇਸ ਤਰ੍ਹਾਂ ਦੀਆਂ ਨਸੀਹਤਾਂ ਗਾਇਬ ਸਨ। ਪੱਛਮੀ ਏਸ਼ੀਆ ’ਚ ਚੱਲ ਰਹੀ ਮੌਜੂਦਾ ਜੰਗ ’ਚ ਵੀ ਇਹ ਗੱਲਾਂ ਸਾਫ਼ ਤੌਰ ’ਤੇ ਗਾਇਬ ਹਨ।

-ਪੀ. ਚਿਦਾਂਬਰਮ

  • Iran War
  • Donald Trump

ਲੜਾਕੂ ਜਹਾਜ਼ ਅਪਗ੍ਰੇਡ : ਭਾਰਤ ਦਾ ਹਵਾਈ ਰੱਖਿਆ ’ਚ ਇਨਕਲਾਬੀ ਕਦਮ

NEXT STORY

Stories You May Like

  • 15 banks get approval for import of gold and silver
    ਸੋਨੇ-ਚਾਂਦੀ ਦੀ ਦਰਾਮਦ ਲਈ 15 ਬੈਂਕਾਂ ਨੂੰ ਮਿਲੀ ਮਨਜ਼ੂਰੀ, ਕੇਂਦਰ ਸਰਕਾਰ ਨੇ ਜਾਰੀ ਕੀਤੀ ਸੂਚੀ
  • rbi launches mission saksham  training
    RBI ਨੇ 'ਮਿਸ਼ਨ ਸਕਸ਼ਮ' ਦੀ ਕੀਤੀ ਸ਼ੁਰੂਆਤ, 1.40 ਲੱਖ ਲੋਕਾਂ ਨੂੰ ਮਿਲੇਗੀ ਟ੍ਰੇਨਿੰਗ
  • bob fd   rs 1 25 lakh will be made in 5 years  senior citizens will benefit
    BOB FD: 5 ਸਾਲਾਂ 'ਚ 1.25 ਲੱਖ ਰੁਪਏ ਦੇ ਬਣ ਜਾਣਗੇ ਇੰਨੇ ਪੈਸੇ, ਜਾਣੋ ਸੀਨੀਅਰ ਸਿਟੀਜ਼ਨਾਂ ਨੂੰ ਕਿੰਨਾ ਹੋਵੇਗਾ...
  • commercial seaplane service to start for the first time in india
    ਭਾਰਤ 'ਚ ਪਹਿਲੀ ਵਾਰ ਸ਼ੁਰੂ ਹੋਵੇਗੀ ਕਮਰਸ਼ੀਅਲ 'ਸੀ-ਪਲੇਨ' ਸੇਵਾ, ਇਸ ਕੰਪਨੀ ਨੂੰ ਮਿਲੀ ਮਨਜ਼ੂਰੀ
  • pahalgam attack  pm modi tributes
    ਪਹਿਲਗਾਮ ਹਮਲਾ: "ਇਸ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ", PM ਮੋਦੀ ਨੇ ਪੀੜਤਾਂ ਨੂੰ ਭੇਟ ਕੀਤੀ ਸ਼ਰਧਾਂਜਲੀ
  • man don t get married if can t maintain wife children
    ਨਹੀਂ ਸਾਂਭ ਸਕਦੇ ਬੀਵੀ-ਬੱਚੇ, ਫਿਰ ਵਿਆਹ ਹੀ ਨਾ ਕਰਵਾਓ! ਇਸ ਹਾਈਕਰੋਟ ਨੇ ਕੀਤੀ ਸਖ਼ਤ ਟਿੱਪਣੀ
  • wheat crop crop fire
    ਪੁੱਤਾਂ ਵਰਗੀ ਫਸਲ ਨੂੰ ਬਚਾਉਣ ਲਈ ਅੱਗ ਦੀਆਂ ਲਪਟਾਂ 'ਚ ਵੜਿਆ ਕਿਸਾਨ, ਦੇਖਦੇ ਹੀ ਦੇਖਦੇ...
  • naxalism
    ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
  • latif ahmed thind appointed new ceo of punjab waqf board
    ਲਤੀਫ ਅਹਿਮਦ ਥਿੰਦ ਪੰਜਾਬ ਵਕਫ਼ ਬੋਰਡ ਦੇ ਨਵੇਂ ਸੀਈਓ ਨਿਯੁਕਤ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • alert of storm in punjab
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ Alert! 2,3,4,5,6 ਨੂੰ ਭਾਰੀ ਮੀਂਹ, ਇਨ੍ਹਾਂ...
  • hindu shiv sena all india president  s car set on fire
    ਜਲੰਧਰ ’ਚ ਭੈਣ ਦੇ ਘਰ ਆਏ ਹਿੰਦੂ ਸ਼ਿਵ ਸੈਨਾ ਦੇ ਆਲ ਇੰਡੀਆ ਪ੍ਰਧਾਨ ਦੀ ਗੱਡੀ ਨੂੰ...
  • a young man was robbed at gunpoint  ghai dharam kanda
    ਜਲੰਧਰ 'ਚ ਘਈ ਧਰਮ ਕੰਡਾ ਦੁਕਾਨ 'ਤੇ ਤੇਜ਼ਧਾਰ ਹਥਿਆਰ ਵਿਖਾ ਨੌਜਵਾਨ ਨਾਲ ਕੀਤੀ...
  • routes were diverted in jalandhar route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
Trending
Ek Nazar
suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

congress leader praveen kushwaha

ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...

this player will be back team india

TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ

ipl 2026

IPL 'ਚ ਹੋਈ ਨਵੇਂ ਖਿਡਾਰੀ ਦੇ ਐਂਟਰੀ, ਹਾਲੇ ਤੱਕ ਨਹੀਂ ਖੇਡਿਆ ਕੋਈ T-20 ਮੈਚ!

riyan parag

BCCI ਦੀ ਸਜ਼ਾ ਤੋਂ ਬਾਅਦ ਰਿਆਨ ਪਰਾਗ ਦਾ ਧਮਾਕਾ; DC ਖ਼ਿਲਾਫ਼ ਕਰ'ਤਾ ਇਹ ਕਮਾਲ

crocodile attack

ਹਰਿਦੁਆਰ : ਗਰਮੀ ਤੋਂ ਬਚਣ ਲਈ ਨਦੀ 'ਚ ਨਹਾਉਣ ਗਏ ਮੁੰਡੇ ਨੂੰ ਖਿੱਚ ਕੇ ਲੈ ਗਿਆ...

i want to win five ipl titles like dhoni rahul

KL ਰਾਹੁਲ ਦਾ ਵੱਡਾ ਬਿਆਨ: 'ਮਹਿੰਦਰ ਸਿੰਘ ਧੋਨੀ ਵਾਂਗ ਜਿੱਤਣਾ ਚਾਹੁੰਦਾ ਹਾਂ 5...

firing in bajaur

ਪਾਕਿਸਤਾਨ: ਸਰਹੱਦ ਪਾਰ ਗੋਲੀਬਾਰੀ 'ਚ 6 ਜਵਾਕਾਂ ਦੀ ਮੌਤ

dog max s lavish retirement party at amritsar airport

ਅੰਮ੍ਰਿਤਸਰ Airport 'ਤੇ Dog Max ਦੀ ਆਲੀਸ਼ਾਨ ਰਿਟਾਇਰਮੈਂਟ, ਸਲੂਟ ਮਾਰ ਕੇ...

operation by pakistan

ਪਾਕਿਸਤਾਨ ਨੇ ਅਫਗਾਨਿਸਤਾਨ ਸਰਹੱਦ ਨੇੜੇ 13 ਅੱਤਵਾਦੀ ਕੀਤੇ ਢੇਰ

shameful incident in ludhiana

ਪੰਜਾਬ: ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਹਾਲਤ ਵੇਖ ਮਾਪਿਆਂ ਦੇ ਪੈਰਾਂ ਹੇਠੋਂ...

routes were diverted in jalandhar route plan released

ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ

i miss him a lot hema malini remembers dharmendra

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

health deteriorated due to workload

ਕੰਮ ਦੇ ਬੋਝ ਨੇ ਲਈ 8.4 ਲੱਖ ਲੋਕਾਂ ਦੀ ਜਾਨ! ਕਰੋੜਾਂ ਦੀ ਵਿਗੜੀ ਸਿਹਤ, ਹੈਰਾਨ...

famous singer passes away

ਪੰਜਾਬੀ ਸੰਗੀਤ ਜਗਤ ਨੂੰ ਡੂੰਘਾ ਸਦਮਾ; ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ

when will mithun chakraborty become a grandfather

ਕਦੋਂ ਦਾਦਾ ਬਣਨਗੇ ਮਿਥੁਨ ਚਕਰਵਰਤੀ ? ਨੂੰਹ ਨੇ ਕੀਤਾ ਖੁਲਾਸਾ

rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • has there been a change of power in iran
      ਕੀ ਈਰਾਨ ਵਿਚ ਹੋ ਚੁੱਕੀ ਹੈ ਸੱਤਾ ਦੀ ਤਬਦੀਲੀ?
    • the so called vips should listen to the voice of the common people
      ਕਥਿਤ ਵੀ.ਆਈ.ਪੀਜ਼ ਨੂੰ ਆਮ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ
    • the lives of those in need can be saved by donating
      ‘ਮ੍ਰਿਤਕ ਸਰੀਰ ਦੇ ਅੰਗਾਂ ਨੂੰ ਦੇ ਕੇ’ ਬਚਾਈ ਜਾ ਸਕਦੀ ਹੈ ਲੋੜਵੰਦਾਂ ਦੀ ਜਾਨ!
    • tim cook india
      ਖ਼ਰਾਬ ਸ਼ੁਰੂਆਤ ਤੋਂ ਸਫਲਤਾ ਤੱਕ : ‘ਟਿਮ ਕੁਕ’ ਨੇ ਕਿਵੇਂ ਬਦਲੀ ਭਾਰਤ ਲਈ ਆਪਣੀ...
    • democracy and elections
      ਲੋਕਤੰਤਰ ’ਤੇ ਹਾਵੀ ਚੋਣ ਤੰਤਰ
    • madhu limaye was a sage of indian politics
      ਭਾਰਤੀ ਰਾਜਨੀਤੀ ਦੇ ਰਿਸ਼ੀ ਸਨ ਮਧੂ ਲਿਮਏ
    • defections in aap ideology and principles
      ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +