ਪੇਈਚਿੰਗ— ਚੀਨ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਹੁਵਾਵੇਈ ਦੇ ਸੰਚਾਲਨ ਨੂੰ ਲੈ ਕੇ ਉਹ ‘ਸੁਤੰਤਰ ਤੌਰ ’ਤੇ ਫ਼ੈਸਲਾ’ ਲਵੇ। ਉਹ ਇਸ ਸਬੰਧ ’ਚ ਅਮਰੀਕਾ ਦੀਆਂ ਪਾਬੰਦੀਆਂ ਤੋਂ ਪ੍ਰਭਾਵਿਤ ਨਾ ਹੋਵੇ ਅਤੇ ਚੀਨ ਦੇ ਕਾਰੋਬਾਰੀਆਂ ਨੂੰ ਇਕ ‘ਪੱਖਪਾਤ ਅਤੇ ਭੇਦਭਾਵ ਰਹਿਤ’ ਮਾਹੌਲ ਉਪਲੱਬਧ ਕਰਵਾਏ।
ਅਮਰੀਕਾ ਨੇ ਹੁਵਾਵੇਈ ’ਤੇ ਸੁਰੱਖਿਆ ਚਿੰਤਾਵਾਂ ਨੂੰ ਲੈ ਕੇ ਪਾਬੰਦੀ ਲਾਈ ਹੋਈ ਹੈ, ਨਾਲ ਹੀ ਚੀਨੀ ਕੰਪਨੀ ਦੇ ਕੰਮ ’ਤੇ ਲਗਾਮ ਲਾਉਣ ਨੂੰ ਲੈ ਕੇ ਦੂਜੇ ਦੇਸ਼ਾਂ ’ਤੇ ਵੀ ਦਬਾਅ ਬਣਾ ਰਿਹਾ ਹੈ। ਹੁਵਾਵੇਈ ਦੁਨੀਆ ਦੀ ਸਿਖਰ ਦੂਰਸੰਚਾਰ ਉਪਕਰਨ ਅਤੇ ਸਮਾਰਟਫੋਨ ਬਣਾਉਣ ਵਾਲੀ ਦੂਜੀ ਵੱਡੀ ਕੰਪਨੀ ਹੈ।
ਝੂਠ ਬੋਲ ਰਿਹੈ ਅਮਰੀਕਾ: ਈਰਾਨ
NEXT STORY