ਇੰਟਰਨੈਸ਼ਨਲ ਡੈਸਕ: ਪਾਕਿਸਤਾਨੀ ਹਵਾਈ ਸੈਨਾ ਵੱਲੋਂ ਭਾਰਤੀ ਲੜਾਕੂ ਜਹਾਜ਼ਾਂ ਨੂੰ ਮਾਰ ਸੁਟਣ ਦੇ ਦਾਅਵੇ ਤੋਂ ਬਾਅਦ, ਇਸ ਹਮਲੇ ਦਾ ਅਸਰ ਹੁਣ ਸਟਾਕ ਮਾਰਕੀਟ 'ਤੇ ਵੀ ਦਿਖਾਈ ਦੇ ਰਿਹਾ ਹੈ। ਚੀਨ ਦੀ ਚੇਂਗਦੂ ਏਅਰਕ੍ਰਾਫਟ ਕਾਰਪੋਰੇਸ਼ਨ, ਜੋ ਪਾਕਿਸਤਾਨ ਲਈ JF-17 ਥੰਡਰ ਅਤੇ J-10C ਵਰਗੇ ਲੜਾਕੂ ਜਹਾਜ਼ਾਂ ਦਾ ਨਿਰਮਾਣ ਕਰਦੀ ਹੈ, ਦੇ ਸ਼ੇਅਰਾਂ ਵਿੱਚ 18.18% ਦਾ ਭਾਰੀ ਵਾਧਾ ਦਰਜ ਕੀਤਾ ਗਿਆ। ਇਹ ਵਾਧਾ ਦਰਸਾਉਂਦਾ ਹੈ ਕਿ ਨਿਵੇਸ਼ਕਾਂ ਦਾ ਕੰਪਨੀ ਵਿੱਚ ਵਿਸ਼ਵਾਸ ਅਤੇ ਇਸ ਦੁਆਰਾ ਬਣਾਏ ਗਏ ਜਹਾਜ਼ਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ।
ਪਾਕਿਸਤਾਨੀ ਜਵਾਬੀ ਕਾਰਵਾਈ ਦਾ ਪ੍ਰਭਾਵ
6 ਅਤੇ 7 ਮਈ ਦੀ ਰਾਤ ਨੂੰ, ਭਾਰਤ ਨੇ ਪਾਕਿਸਤਾਨ ਦੇ ਅੰਦਰ ਪੰਜ ਮੁੱਖ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ। ਇਸ ਦੇ ਜਵਾਬ ਵਿੱਚ, ਪਾਕਿਸਤਾਨੀ ਹਵਾਈ ਸੈਨਾ ਨੇ ਕਾਰਵਾਈ ਕਰਦਿਆਂ ਭਾਰਤ ਦੇ ਪੰਜ ਲੜਾਕੂ ਜਹਾਜ਼ਾਂ ਅਤੇ ਤਿੰਨ ਲੜਾਕੂ ਡਰੋਨਾਂ ਨੂੰ ਡੇਗਣ ਦਾ ਦਾਅਵਾ ਕੀਤਾ ਹੈ। ਇਸ ਜਵਾਬੀ ਕਾਰਵਾਈ ਨੇ ਪਾਕਿਸਤਾਨੀ ਹਵਾਈ ਸੈਨਾ ਦੀਆਂ ਸਮਰੱਥਾਵਾਂ ਨੂੰ ਦੁਨੀਆ ਦੇ ਸਾਹਮਣੇ ਹੋਰ ਵੀ ਮਜ਼ਬੂਤ ਢੰਗ ਨਾਲ ਪੇਸ਼ ਕੀਤਾ ਹੈ।
ਭਾਰਤੀ ਰੱਖਿਆ ਕੰਪਨੀਆਂ ਦੇ ਸ਼ੇਅਰ ਵੀ ਵਧੇ
ਮਜ਼ਾਗਾਂਵ ਡੌਕ ਸ਼ਿਪਬਿਲਡਰਸ ਲਿਮਟਿਡ 2.20%, ਕੋਚੀਨ ਸ਼ਿਪਯਾਰਡ 1.66%, ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (HAL) 1.15%, ਭਾਰਤ ਡਾਇਨਾਮਿਕਸ 0.50% ਅਤੇ ਭਾਰਤ ਇਲੈਕਟ੍ਰਾਨਿਕਸ 0.69% ਵਧੇ।
ਆਪ੍ਰੇਸ਼ਨ ਸਿੰਦੂਰ - ਭਾਰਤ ਨੇ ਪਹਿਲਗਾਮ ਹਮਲੇ ਦਾ ਬਦਲਾ ਲਿਆ
ਭਾਰਤ ਨੇ ਬੁੱਧਵਾਰ ਰਾਤ 1.30 ਵਜੇ 'ਆਪ੍ਰੇਸ਼ਨ ਸਿੰਦੂਰ' ਤਹਿਤ ਪਾਕਿਸਤਾਨ ਦੇ 7 ਸ਼ਹਿਰਾਂ ਵਿੱਚ 9 ਅੱਤਵਾਦੀ ਠਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਇਸ ਵਿੱਚ 200 ਤੋਂ ਵੱਧ ਅੱਤਵਾਦੀ ਮਾਰੇ ਗਏ ਹਨ। ਭਾਰਤ ਵੱਲੋਂ ਇਹ ਜਵਾਬੀ ਕਾਰਵਾਈ ਪਹਿਲਗਾਮ ਹਮਲੇ ਤੋਂ 15 ਦਿਨ ਬਾਅਦ ਕੀਤੀ ਗਈ ਸੀ ਅਤੇ ਇਸਨੂੰ 'ਆਪ੍ਰੇਸ਼ਨ ਸਿੰਦੂਰ' ਦਾ ਨਾਮ ਦਿੱਤਾ ਗਿਆ ਸੀ। ਇਹ ਨਾਮ ਉਨ੍ਹਾਂ ਔਰਤਾਂ ਨੂੰ ਸਮਰਪਿਤ ਹੈ ਜਿਨ੍ਹਾਂ ਦੇ ਪਤੀਆਂ ਨੂੰ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਅੱਤਵਾਦੀਆਂ ਨੇ ਮਾਰ ਦਿੱਤਾ ਸੀ।
ਪਾਕਿ ਦੀ ਹਮਾਇਤ ਕਰਨ 'ਤੇ ਤੁਰਕੀ ਤੇ ਅਜ਼ਰਬਾਈਜਾਨ ਖ਼ਿਲਾਫ਼ ਭੜਕਿਆ ਗੁੱਸਾ, ਦੋਵਾਂ ਦੇ ਬਾਈਕਾਟ ਦੀ ਮੁਹਿੰਮ ਤੇਜ਼
NEXT STORY