ਬੀਜਿੰਗ, (ਭਾਸ਼ਾ)– ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨਾਲ ਹਾਲੀਆ ਮੁਲਾਕਾਤ ਨੂੰ ਲੈ ਕੇ ਚੈੱਕ ਰਾਸ਼ਟਰਪਤੀ ਪੇਟਰ ਪਾਵੇਲ ਨਾਲ ‘ਸਾਰੇ ਸਬੰਧ ਖਤਮ’ ਕਰਨ ਦਾ ਫੈਸਲਾ ਕੀਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਬੀਜਿੰਗ ਨੇ ਪਾਵੇਲ ਅਤੇ ਦਲਾਈ ਲਾਮਾ ਵਿਚਾਲੇ ਮੁਲਾਕਾਤ ਨੂੰ ਲੈ ਕੇ ਚੈੱਕ ਗਣਰਾਜ ਕੋਲ ਕੂਟਨੀਤਕ ਵਿਰੋਧ ਦਰਜ ਕਰਵਾਇਆ ਹੈ।
ਪਾਵੇਲ ਦੀ ਮੁਲਾਕਾਤ ਬਾਰੇ ਇਕ ਸਵਾਲ ਦੇ ਜਵਾਬ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘ਚੀਨ ਦੇ ਵਾਰ-ਵਾਰ ਵਿਰੋਧ ਅਤੇ ਸਖ਼ਤ ਇਤਰਾਜ਼ ਦੀ ਅਣਦੇਖੀ ਕਰਦੇ ਹੋਏ ਚੈੱਕ ਗਣਰਾਜ ਦੇ ਰਾਸ਼ਟਰਪਤੀ ਪੇਟਰ ਪਾਵੇਲ ਨੇ ਭਾਰਤ ਦਾ ਦੌਰਾ ਕੀਤਾ ਅਤੇ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ।’ ਬੁਲਾਰੇ ਨੇ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ ’ਤੇ ਕਿਹਾ, ‘ਇਹ ਚੈੱਕ ਗਣਰਾਜ ਸਰਕਾਰ ਦੁਆਰਾ ਚੀਨੀ ਸਰਕਾਰ ਨਾਲ ਕੀਤੀਆਂ ਗਈਆਂ ਰਾਜਨੀਤਕ ਵਚਨਬੱਧਤਾਵਾਂ ਦੀ ਗੰਭੀਰ ਉਲੰਘਣਾ ਹੈ, ਜੋ ਚੀਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ।’
ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨਾ ‘ਸਿੰਧੂ ਘਾਟੀ ਸੱਭਿਅਤਾ’ ’ਤੇ ਹਮਲਾ : ਬਿਲਾਵਲ
NEXT STORY