ਇਸਲਾਮਾਬਾਦ, (ਭਾਸ਼ਾ)– ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਕਿਹਾ ਹੈ ਕਿ ਭਾਰਤ ਦਾ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨ ਦਾ ਫੈਸਲਾ ਸਿੰਧੂ ਘਾਟੀ ਸੱਭਿਅਤਾ ਅਤੇ ਸੱਭਿਆਚਾਰ ’ਤੇ ਹਮਲਾ ਹੈ। ਬਿਲਾਵਲ ਨੇ ਸਿੰਧੀ ਸੰਤ ਸ਼ਾਹ ਅਬਦੁਲ ਲਤੀਫ ਭਿਟਾਈ ਦੀ ਦਰਗਾਹ ’ਤੇ 3 ਰੋਜ਼ਾ ਸਾਲਾਨਾ ਉਤਸਵ ਦੇ ਸਮਾਪਤੀ ਸਮਾਰੋਹ ਦੌਰਾਨ ਇਹ ਵੀ ਕਿਹਾ ਕਿ ਪਾਕਿਸਤਾਨ ਹਮੇਸ਼ਾ ਸ਼ਾਂਤੀ ਦੀ ਵਕਾਲਤ ਕਰਦਾ ਹੈ।
ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਚੇਅਰਮੈਨ ਬਿਲਾਵਲ ਨੇ ਕਿਹਾ ਕਿ ਸਿੰਧੂ ਨਦੀ ਨਾ ਸਿਰਫ ਦੇਸ਼ ਦਾ ਇਕਲੌਤਾ ਵੱਡਾ ਜਲ ਸਰੋਤ ਹੈ, ਬਲਕਿ ਇਹ ਦੇਸ਼ ਦੇ ਲੋਕਾਂ ਦੇ ਸੰਪੂਰਨ ਇਤਿਹਾਸ ਨਾਲ ਵੀ ਡੂੰਘਾਈ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੰਧੂ ਸੱਭਿਅਤਾ ਇਸ ਨਦੀ ਨਾਲ ਜੁੜੀ ਹੋਈ ਹੈ। ਸਿੰਧੂ ਨਦੀ ’ਤੇ ਹਮਲਾ ਸਾਡੀ ਸੱਭਿਅਤਾ ਤੇ ਸਾਡੇ ਇਤਿਹਾਸ ’ਤੇ ਹਮਲਾ ਹੈ।
ਬਿਲਾਵਲ ਨੇ ਦੁਨੀਆ ਦੇ ਸਾਹਮਣੇ ਪਾਕਿਸਤਾਨ ਦੇ ਸਟੈਂਡ ਨੂੰ ਪੇਸ਼ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਬਾਰੇ ਕਿਹਾ ਕਿ 20 ਕਰੋੜ ਲੋਕਾਂ ਨੂੰ ਪਾਣੀ ਦੀ ਸਪਲਾਈ ਰੋਕਣ ਦੀਆਂ ਧਮਕੀਆਂ ਵਿਰੁੱਧ ਪਾਕਿਸਤਾਨ ਦੀ ਆਵਾਜ਼ ਦੁਨੀਆ ਭਰ ਵਿਚ ਉੱਠੀ ਹੈ।
ਟਰੰਪ ਦੇ ਟੈਰਿਫ ਐਲਾਨ ਤੋਂ ਬਾਅਦ ਭਾਰਤ ਦਾ ਵੱਡਾ ਫੈਸਲਾ, ਸ਼ੁਰੂ ਹੋਣਗੀਆਂ ਚੀਨ ਲਈ ਸਿੱਧੀਆਂ ਉਡਾਣਾਂ!
NEXT STORY