ਬੀਜਿੰਗ (ਬਿਊਰੋ) ਤਕਨੀਕ ਦੇ ਖੇਤਰ ਵਿਚ ਕੁਝ ਨਵਾਂ ਕਰ ਕੇ ਚੀਨ ਅਕਸਰ ਸੁਰਖੀਆਂ ਵਿਚ ਰਹਿੰਦਾ ਹੈ। ਉਂਝ ਚੀਨ ਹਾਈ ਸਪੀਡ ਬੁਲੇਟ ਟਰੇਨ ਬਣਾਉਣ ਲਈ ਦੁਨੀਆ ਭਰ ਵਿਚ ਮਸ਼ਹੂਰ ਹੈ। ਹੁਣ ਚੀਨ ਨੇ ਆਟੋਨੋਮਸ 'ਸਕਾਈ ਟ੍ਰੇਨ' ਬਣਾ ਕੇ ਇਕ ਹੋਰ ਰਿਕਾਰਡ ਬਣਾਇਆ ਹੈ। ਚੀਨ ਨੇ ਪਹਿਲੀ ਆਟੋਨੋਮਸ ਓਲਟ 147 ਸਕਾਈ ਟ੍ਰੇਨ ਅਤੇ ਓਲਟ 148 ਨੂੰ ਤਿਆਰ ਕਰ ਲਿਆ ਹੈ ਜੋ ਜ਼ਮੀਨ 'ਤੇ ਨਹੀਂ ਸਗੋਂ ਹਵਾ ਵਿਚ ਚੱਲੇਗੀ।

ਸਕਾਈ ਟ੍ਰੇਨ ਨੂੰ ਬਿਲਕੁੱਲ ਨਵੀਂ ਤਕਨਾਲੋਜੀ ਦੀ ਸਸਪੈਂਸ਼ਨ ਰੇਲਵੇ 'ਤੇ ਆਧਾਰਿਤ ਤਿਆਰ ਕੀਤਾ ਗਿਆ ਹੈ। ਮਤਲਬ ਇਹ ਜ਼ਮੀਨ 'ਤੇ ਨਹੀਂ ਸਗੋਂ ਹਵਾ ਵਿਚ ਵਿਛਾਈ ਗਈ ਰੇਲ ਲਾਈਨਜ਼ ਨਾਲ ਲਟਕਦੀ ਹੋਈ ਅੱਗੇ ਵਧੇਗੀ। ਇਸ ਟ੍ਰੇਨ ਵਿਚ ਇਕੋ ਸਮੇਂ ਕਈ ਯਾਤਰੀਆਂ ਨੂੰ ਸਫਰ ਕਰਾਉਣ ਦੀ ਸਮਰੱਥਾ ਹੈ।

ਇਹ ਟ੍ਰੇਨ ਖਾਸ ਤੌਰ 'ਤੇ ਛੋਟੇ ਸ਼ਹਿਰਾਂ ਲਈ ਬਣਾਈ ਗਈ ਹੈ। ਇਸ ਦਾ ਡਿਜ਼ਾਈਨ ਚੀਨੀ ਲੋਕਾਂ ਨੂੰ ਕੁਝ ਜ਼ਿਆਦਾ ਪਸੰਦ ਆ ਰਿਹਾ ਹੈ ਕਿਉਂਕਿ ਇਸ ਟ੍ਰੇਨ ਦੇ ਡੱਬਿਆਂ ਨੂੰ ਕਾਫੀ ਹੱਦ ਤੱਕ ਜੁਆਇੰਟ ਪਾਂਡਾ ਦਾ ਰੂਪ ਦਿੱਤਾ ਗਿਆ ਹੈ। ਇਹ ਨਾ ਸਿਰਫ ਖਿਡੌਣਾ ਲੁਕ ਕਾਰਨ ਲੋਕਾਂ ਨੂੰ ਆਪਣੇ ਵੱਲ ਖਿੱਚੇਗੀ ਸਗੋਂ ਇਸ ਵਿਚ ਯਾਤਰਾ ਕਾਫੀ ਖਾਸ ਹੋਵੇਗੀ।

ਆਟੋਨੋਮਸ ਸਕਾਈ ਟ੍ਰੇਨ ਨੂੰ ਬਣਾਉਣ ਵਿਚ 2.18 ਬਿਲੀਅਨ ਯੁਆਨ ਦਾ ਖਰਚ ਆਇਆ ਹੈ ਜੋ 80 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚੱਲੇਗੀ। ਸਭ ਤੋਂ ਖਾਸ ਗੱਲ ਇਹ ਹੈ ਕਿ ਸਕਾਈ ਟ੍ਰੇਨ ਹੋਣ ਦੇ ਬਾਵਜੂਦ ਇਹ ਇਕ ਵਾਰ ਵਿਚ 200 ਲੋਕਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਲਿਜਾਏਗੀ।

ਇਸ ਸਕਾਈ ਟ੍ਰੇਨ ਨੂੰ ਬਣਾਉਣ ਵਾਲੇ ਝੋਂਗਟਾਂਗ ਏਅਰ ਰੇਲ ਦੇ ਡਿਪਟੀ ਜਨਰਲ ਡਾਇਰੈਕਟਰ ਝੋਂਗ ਮਿਨ ਨੇ ਕਿਹਾ ਕਿ ਨਵੀਂ ਪੀੜ੍ਹੀ ਦੀ ਇਸ ਟ੍ਰੇਨ ਦਾ ਵਜ਼ਨ ਲੱਗਭਗ 2.5 ਟਨ ਹੈ ਜੋ ਰਵਾਇਤੀ ਟ੍ਰੇਨਾਂ ਦੀ ਤੁਲਨਾ ਵਿਚ ਅੱਧਾ ਟਨ ਘੱਟ ਹੈ।

ਪੜ੍ਹੋ ਇਹ ਅਹਿਮ ਖਬਰ- 'ਆਸਟ੍ਰੇਲੀਆ 'ਚ ਪੜ੍ਹ ਰਹੇ ਆਪਣੇ ਵਿਦਿਆਰਥੀਆਂ 'ਤੇ ਸਖ਼ਤ ਨਿਗਰਾਨੀ ਰੱਖ ਰਿਹੈ ਚੀਨ'
ਇਸ ਟ੍ਰੇਨ ਦਾ ਟ੍ਰਾਇਲ ਚੀਨ ਦੇ ਇਕ ਸ਼ਹਿਰ ਚੇਂਗਦੂ ਵਿਚ ਮੋਨੋ ਰੋਲ ਟ੍ਰੈਕ 'ਤੇ ਕੀਤਾ ਗਿਆ। ਇਸ ਦੌਰਾਨ ਇਸ ਨੇ 80 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਫੜੀ।

ਲਾਂਚ ਦੌਰਾਨ ਇਸ ਨੂੰ ਪੂਰੀ ਤਰ੍ਹਾਂ ਬਿਨਾਂ ਡਰਾਈਵਰ ਦੇ ਆਟੋਮੈਟਿਕ ਢੰਗ ਨਾਲ ਚਲਾਇਆ ਗਿਆ। ਸਕਾਈ ਟ੍ਰੇਨ ਵਿਚ ਸਫਰ ਕਰਨ ਦਾ ਕਿਰਾਇਆ ਵੀ ਬਹੁਤ ਜ਼ਿਆਦਾ ਨਹੀਂ ਹੈ। ਨਿਯਮਿਤ ਮੈਟਰੋ ਦੇ ਸਫਰ ਦੇ ਕਿਰਾਏ ਤੋਂ ਮਾਮੂਲੀ ਜ਼ਿਆਦਾ ਇਸ ਦਾ ਕਿਰਾਇਆ ਰੱਖਿਆ ਗਿਆ ਹੈ।
ਇਟਲੀ 'ਚ ਪੰਜਾਬਣ ਜਸ਼ਨਦੀਪ ਕੌਰ ਗਿੱਲ ਨੇ ਮੁੜ ਘੋੜ ਸਵਾਰੀ ਦੇ ਮੁਕਾਬਲੇ 'ਚ ਪਹਿਲਾ ਸਥਾਨ ਕੀਤਾ ਹਾਸਲ
NEXT STORY