ਬੀਜਿੰਗ - ਚੀਨ ਨੇ ਦੇਸ਼ ਦੇ ਪੱਤਰਕਾਰਾਂ ਲਈ ਵੀਜ਼ਾ ਵਿਵਸਥਾ ਨੂੰ ਸਖਤ ਬਣਾਉਣ ਦੇ ਅਮਰੀਕੀ ਇਰਾਦੇ ਦੀ ਨਿੰਦਾ ਕਰਦੇ ਹੋਏ ਆਖਿਆ ਹੈ ਕਿ ਜੇਕਰ ਅਮਰੀਕਾ ਇਹ ਕਦਮ ਚੁੱਕਦਾ ਹੈ ਤਾਂ ਉਹ ਪ੍ਰਤੀਕ੍ਰਿਆਵਾਦੀ ਕਦਮ ਚੁੱਕਣ ਲਈ ਵੀ ਤਿਆਰ ਹਨ। ਪਿਛਲੇ ਹਫਤੇ, ਯੂ. ਐਸ. ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਨੇ ਇਕ ਬਿਆਨ ਵਿਚ ਆਖਿਆ ਸੀ ਕਿ ਅਮਰੀਕਾ ਦਾ ਇਰਾਦਾ ਇਕ ਨਵੇਂ ਨਿਯਮ ਦੇ ਤਹਿਤ ਚੀਨ ਦੇ ਪੱਤਰਕਾਰਾਂ ਦੀ ਵੀਜ਼ਾ ਮਿਆਦ ਨੂੰ ਸੀਮਤ ਕਰਨ ਦਾ ਹੈ।
ਨਵੇਂ ਨਿਯਮ ਦੇ ਤਹਿਤ ਚੀਨ ਦੇ ਪੱਤਰਕਾਰਾਂ ਦੀ ਵਾਜ਼ਾ ਮਿਆਦ 3 ਮਹੀਨੇ ਤੋਂ ਜ਼ਿਆਦਾ ਸਮੇਂ ਲਈ ਵਧਾਈ ਜਾਵੇਗੀ। ਮੌਜੂਦਾ ਸਮੇਂ ਵਿਚ ਅਮਰੀਕਾ ਵਿਚ ਵਿਦੇਸ਼ੀ ਪੱਤਰਕਾਰਾਂ ਨੂੰ ਇਸ ਤਰ੍ਹਾਂ ਦੀ ਅਸਥਾਈ ਵੀਜ਼ਾ ਮਿਆਦ ਨਾਲ ਸੀਮਤ ਨਹੀਂ ਕੀਤਾ ਜਾਂਦਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜ਼ੀਅਨ ਨੇ ਸੋਮਵਾਰ ਨੂੰ ਆਖਿਆ ਕਿ ਅਸੀਂ ਅਮਰੀਕਾ ਦੇ ਇਨਾਂ ਕਦਮਾਂ ਦੀ ਨਿੰਦਾ ਕਰਦੇ ਹਾਂ ਜਿਸ ਨਾਲ ਚੀਨੀ ਮੀਡੀਆ 'ਤੇ ਸਿਆਸੀ ਦਬਾਅ ਵਧ ਰਿਹਾ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਹਮੇਸ਼ਾ ਤੋਂ ਆਪਸੀ ਆਦਾਨ-ਪ੍ਰਦਾਨ ਦੇ ਸਿਧਾਂਤ ਦੀ ਗੱਲ ਕਰਦਾ ਹੈ। ਚੀਨ ਵਿਚ ਜ਼ਿਆਦਾਤਰ ਅਮਰੀਕੀ ਪੱਤਰਕਾਰਾਂ ਨੂੰ ਸਾਲਾਨਾ ਵੀਜ਼ਾ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਰਿਹਾਇਸ਼ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਨਵੇਂ ਅਮਰੀਕੀ ਨਿਯਮਾਂ ਮੁਤਾਬਕ, ਚੀਨੀ ਪੱਤਰਕਾਰਾਂ ਨੂੰ 90 ਦਿਨਾਂ ਤੋਂ ਜ਼ਿਆਦਾ ਸਮੇਂ ਲਈ ਵੀਜ਼ਾ ਨਹੀਂ ਦਿੱਤਾ ਜਾਵੇਗਾ। ਅਸੀਂ ਅਮਰੀਕਾ ਤੋਂ ਆਪਣੀਆਂ ਗਲਤੀਆਂ ਨੰ ਤੁਰੰਤ ਸੁਧਾਰਣ ਦੀ ਅਪੀਲ ਕਰਦੇ ਹਾਂ ਨਹੀਂ ਤਾਂ ਅਸੀਂ ਜਵਾਬੀ ਕਾਰਵਾਈ ਕਰਨ ਲਈ ਮਜ਼ਬੂਰ ਹੋ ਜਾਵਾਂਗੇ।
ਬਿ੍ਰਟੇਨ 'ਚ ਲਾਕਡਾਊਨ 'ਚ ਢਿੱਲ ਦੇਣ ਨੂੰ ਲੈ ਕੇ ਨਵੀਂ ਯੋਜਨਾ ਤਿਆਰ
NEXT STORY