ਬੀਜਿੰਗ (ਬਿਊਰੋ)— ਚੀਨ ਵਿਚ ਇਕ ਪਿਓ-ਪੁੱਤ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਏ। ਇਹ ਸਾਰੀ ਘਟਨਾ ਇਕ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਚੀਨ ਦੇ ਜੁਆਨਚੇਂਗ ਸਥਿਤ ਇਕ ਮਾਲ ਦੀ ਹੈ। ਇੱਥੇ ਮਾਲ ਦੇ ਜਿਸ ਐਸਕੇਲੇਟਰ 'ਤੇ ਪਿਓ-ਪੁੱਤ ਜਾ ਰਹੇ ਸਨ, ਉਹ ਅਚਾਨਕ ਟੁੱਟ ਜਾਂਦਾ ਹੈ। ਐਸਕੇਲੇਟਰ ਟੁੱਟਣ ਅਤੇ ਉਨ੍ਹਾਂ ਦੇ ਬਾਹਰ ਨਿਕਲਣ ਵਿਚ ਸਿਰਫ 1 ਸੈਕੰਡ ਦਾ ਹੀ ਅੰਤਰ ਸੀ। ਜਿਵੇਂ ਹੀ ਦੋਵੇਂ ਐਸਕੇਲੇਟਰ ਤੋਂ ਬਾਹਰ ਪੈਰ ਰੱਖਦੇ ਹਨ ਉਹ ਟੁੱਟ ਜਾਂਦਾ ਹੈ।
ਐਸਕੇਲੇਟਰ ਟੁੱਟਣ ਦੇ ਤੁਰੰਤ ਮਗਰੋਂ ਇਕ ਵਿਅਕਤੀ ਹੇਠੋਂ ਐਮਰਜੈਂਸੀ ਬਟਨ ਦਬਾ ਦਿੰਦਾ ਹੈ, ਜਿਸ ਨਾਲ ਮਸ਼ੀਨ ਬੰਦ ਹੋ ਜਾਂਦੀ ਹੈ। ਰਿਪੋਰਟ ਮੁਤਾਬਕ ਇਸ ਹਾਦਸੇ ਦਾ ਕਾਰਨ ਇਕ ਐਸਕੇਲੇਟਰ ਵਿਚ ਚਾਬੀ ਦਾ ਫਸ ਜਾਣਾ ਸੀ, ਜਿਸ ਨਾਲ ਐਸਕੇਲੇਟਰ ਦੇ ਰਬੜ ਰੋਲਰ ਟੁੱਟ ਗਏ ਸਨ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਕੈਲਗਰੀ 'ਚ ਪਏ ਗੜੇ, ਲੋਕਾਂ ਨੇ ਤਸਵੀਰਾਂ ਕੀਤੀਆਂ ਸਾਂਝੀਆਂ
NEXT STORY