ਬੀਜਿੰਗ (ਬਿਊਰੋ)— ਚੀਨ ਅਤੇ ਜਾਪਾਨ ਆਪਣੀ ਬਿਹਤਰ ਅਤੇ ਕੁਸ਼ਲ ਤਕਨਾਲੋਜੀ ਲਈ ਪੂਰੀ ਦੁਨੀਆ ਵਿਚ ਮਸ਼ਹੂਰ ਹਨ। ਦੋਵੇਂ ਦੇਸ਼ ਕਿਸੇ ਵੀ ਸਮੱਸਿਆ ਦਾ ਹੱਲ ਆਪਣੀਆਂ ਕਾਢਾਂ ਰਾਹੀਂ ਕੱਢ ਲੈਂਦੇ ਹਨ। ਤਿੱਬਤੀ ਪਠਾਰਾਂ 'ਤੇ ਮੀਂਹ ਦੀ ਮਾਤਰਾ ਵਧਾਉਣ ਦੀ ਕੋਸ਼ਿਸ਼ ਵਿਚ ਚੀਨ ਨੇ Rain Making System ਦਾ ਨਿਰਮਾਣ ਕਰਨ ਲਈ ਇਕ ਮਿਸ਼ਨ ਸ਼ੁਰੂ ਕੀਤਾ ਹੈ, ਜੋ ਪੂਰੇ ਸਪੇਨ ਦੇ ਆਕਾਰ ਦਾ ਤਿੰਨ ਗੁਣਾ ਹੋਵੇਗਾ। ਹੁਣ ਤੱਕ ਲੋਕ ਇਹੀ ਸੋਚਦੇ ਸਨ ਕਿ ਕੁਦਰਤ 'ਤੇ ਕਿਸੇ ਦਾ ਜ਼ੋਰ ਨਹੀਂ ਪਰ ਚੀਨ ਦਾ ਇਕ ਨਵਾਂ ਪ੍ਰੋਜੈਕਟ ਲੋਕਾਂ ਦੀ ਇਸ ਧਾਰਨਾ ਨੂੰ ਬਦਲ ਸਕਦਾ ਹੈ। ਅਸਲ ਵਿਚ ਚੀਨ ਬਹੁਤ ਵੱਡੇ ਪੱਧਰ 'ਤੇ ਇਕ 'Weather Changing Project' ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਪ੍ਰੋਜੈਕਟ ਦੇ ਮਾਧਿਅਮ ਨਾਲ ਮੀਂਹ ਦੀ ਸਪਲਾਈ ਨੂੰ ਯਕੀਨੀ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਕ ਵਾਰੀ ਇਸ ਯੋਜਨਾ ਦੇ ਸ਼ੁਰੂ ਹੋ ਜਾਣ 'ਤੇ ਆਲੇ=ਦੁਆਲੇ ਦੇ ਖੇਤਰਾਂ ਵਿਚ ਕਰੀਬ 10 ਅਰਬ ਘਣ ਮੀਟਰ ਤੱਕ ਮੀਂਹ ਦੀ ਮਾਤਰਾ ਨੂੰ ਵਧਾਇਆ ਜਾ ਸਕੇਗਾ। ਇਸ ਨੂੰ ਠੋਸ ਬਾਲਣ ਨਾਲ ਬਲਣ ਵਾਲੀਆਂ ਭੱਟੀਆਂ ਦੇ ਇਕ ਨੈੱਟਵਰਕ ਨਾਲ ਬਣਾਇਆ ਗਿਆ ਹੈ। ਇਹ ਸਿਲਵਰ ਆਇਓਡਾਈਡ ਨਾਂ ਦੇ ਇਕ ਯੌਗਿਕ ਦਾ ਨਿਰਮਾਣ ਕਰਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਯੌਗਿਕ ਬਰਫ ਜਿਹੀ ਬਣਤਰ ਵਾਲਾ ਹੁੰਦਾ ਹੈ, ਜਿਸ ਦੀ ਵਰਤੋਂ ਬੱਦਲਾਂ ਵਿਚੋਂ ਪਾਣੀ ਵਰਾਉਣ ਲਈ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੈ। ਅਜਿਹਾ ਪਹਿਲੀ ਵਾਰੀ ਹੋਵੇਗਾ, ਜਦੋਂ ਤਕਨੀਕ ਦੀ ਮਦਦ ਨਾਲ ਮੌਸਮ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਚੀਨ ਵਿਚ ਬਣਾਏ ਗਈ ਇਸ ਕ੍ਰਿਸਟਲ ਦੀ ਮਦਦ ਨਾਲ ਤਿੰਨ ਗੁਣਾ ਵੱਡੇ ਖੇਤਰ ਵਿਚ ਮੀਂਹ ਪਵਾਇਆ ਜਾਵੇਗਾ। ਅਜਿਹਾ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਛੋਟੀਆਂ-ਛੋਟੀਆਂ ਭੱਠੀਆਂ ਨੂੰ ਤਿੱਬਤੀ ਪਠਾਰ ਵਿਚ ਸਥਾਪਿਤ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਹ ਭੱਠੀਆਂ ਠੋਸ ਬਾਲਣਾਂ ਨੂੰ ਸਾੜ ਕੇ ਸਿਲਵਰ ਆਇਓਡਾਈਡ ਦਾ ਨਿਰਮਾਣ ਕਰਨਗੀਆਂ। ਇਸ ਪ੍ਰਣਾਲੀ ਦਾ ਨਿਰਮਾਣ ਚੀਨ ਦੇ ਏਅਰੋਸਪੇਸ ਸਾਇੰਸ ਐਂਡ ਤਕਨਾਲੋਜੀ ਕਾਰਪੋਰੇਸ਼ਨ ਨੇ ਕੀਤਾ ਹੈ ਅਤੇ ਬਰਨਿੰਗ ਚੈਂਬਰਸ ਨੂੰ ਸਪੇਸ ਵਿਗਿਆਨੀ ਨੇ ਡਿਜ਼ਾਈਨ ਕੀਤਾ ਹੈ। ਇਨ੍ਹਾਂ ਭੱਠੀਆਂ ਨੂੰ 5,000 ਮੀਟਰ ਤੋਂ ਜ਼ਿਆਦਾ ਉੱਚਾਈ, ਜਿੱਥੇ ਆਕਸੀਜਨ ਦੀ ਮਾਤਰਾ ਘੱਟ ਹੁੰਦੀ ਹੈ ਉੱਥੇ ਵੀ ਸਾੜਿਆ ਜਾ ਸਕੇਗਾ। ਇਨ੍ਹਾਂ ਚੈਂਬਰਸ ਨੂੰ ਕੁਝ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਜਿਨ੍ਹਾਂ ਵਿਚ ਬਾਲਣ ਕਾਫੀ ਮਹੀਨਿਆਂ ਤੱਕ ਬਲ ਸਕਦਾ ਹੈ। ਏਅਰੋਸਪੇਸ ਕਾਰਪੋਰੇਸ਼ਨ ਦੇ ਪ੍ਰਧਾਨ ਲੇਈ ਫਾਨਪੀ ਦਾ ਇਸ ਪ੍ਰੋਜੈਕਟ ਦੇ ਬਾਰੇ ਵਿਚ ਕਹਿਣਾ ਹੈ ਕਿ ਇਸ ਨਾਲ ਚੀਨ ਵਿਚ ਪਾਣੀ ਦੀ ਕਮੀ ਨੂੰ ਘੱਟ ਕੀਤਾ ਜਾ ਸਕੇਗਾ।
ਟਰੰਪ ਨੇ ਸਾਬਕਾ ਫੌਜੀ ਮਾਮਲਿਆਂ ਦੇ ਮੰਤਰੀ ਨੂੰ ਕੀਤਾ ਬਰਖਾਸਤ
NEXT STORY