ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੀ ਇੱਕ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ ਚੀਨ ਦੀ ਸਰਕਾਰ ਉਈਗਰ ਮੁਸਲਮਾਨਾਂ 'ਤੇ ਜ਼ੁਲਮ ਕਰ ਰਹੀ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਚੀਨ ਦੀ ਸਰਕਾਰ ਦੇ ਉੱਤਰ-ਪੱਛਮੀ ਵਾਲੇ ਹਿੱਸੇ ਵਿੱਚ ਵੱਡੇ ਪੱਧਰ 'ਤੇ ਮੁਸਲਮਾਨ ਘੱਟ ਗਿਣਤੀਆਂ ਨੂੰ ਖ਼ਤਮ ਕਰਨਾ ਚਾਹੁੰਦਾ ਹੈ ।
ਡਿਟੈਂਸ਼ਨ ਸੈਂਟਰ ਵਿੱਚ ਉਈਗਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਈ ਤਰ੍ਹਾਂ ਦੀਆਂ ਸਜਾਵਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿੱਚ ਉਈਗਰ ਔਰਤਾਂ ਨੂੰ ਬੱਚੇ ਨੂੰ ਜਨਮ ਦੇਣ ਤੋਂ ਰੋਕਣਾ ਜਿਨ੍ਹਾਂ ਵਿੱਚ ਨਸਬੰਦੀ ਕਰਾਉਣਾ, ਗਰਭਪਾਤ ਕਰਾਉਣਾ ਅਤੇ ਇੱਥੇ ਤੱਕ ਕਿ ਉਈਗਰ ਸਮੁਦਾਏ ਦੇ ਬੱਚੀਆਂ ਨੂੰ ਕਿਸੇ ਹੋਰ ਭਈਚਾਰੇ ਦੇ ਨਾਲ ਜ਼ਬਰਦਸਤੀ ਰਹਿਣ ਨੂੰ ਮਜ਼ਬੂਰ ਕਰਣਾ ਸ਼ਾਮਲ ਹੈ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਈ ਅਜਿਹੇ ਭਰੋਸੇਯੋਗ ਮਾਮਲੇ ਹਨ ਜੋ ਸਿੱਧੇ ਤੌਰ 'ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਨੁੱਖਤਾ ਖ਼ਿਲਾਫ਼ ਹੋ ਰਹੇ ਇਸ ਦੋਸ਼ ਲਈ ਜ਼ਿੰਮੇਦਾਰ ਠਹਿਰਾਉਂਦੇ ਹਨ। ਉਮੀਗਰ ਮੁਸਲਮਾਨਾਂ ਨੂੰ ਟਾਰਗੇਟ ਕਰਨ ਲਈ ਸ਼ੀ ਜਿੰਗਪਿੰਗ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਉਨ੍ਹਾਂ ਖ਼ਿਲਾਫ਼ ਸੰਭਾਵਿਕ ਅੱਤਿਆਚਾਰ ਦੇ ਮਾਮਲੇ ਨੂੰ ਜ਼ੋਰ ਦਿੰਦੀ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਸਬੂਤਾਂ ਨੂੰ ਵੇਖਿਆ ਗਿਆ ਹੈ। ਉਨ੍ਹਾਂ ਵਿੱਚ ਚੀਨੀ ਸਰਕਾਰ ਦੁਆਰਾ ਉਈਗਰ ਲੋਕਾਂ ਖ਼ਿਲਾਫ਼ ਸ਼ਿਨਜਿੰਗ ਵਿੱਚ ਰਿਹਾ ਹੈ। ਉਹ ਮਨੁੱਖਤਾ ਖ਼ਿਲਾਫ਼ ਦੋਸ਼ ਹੈ, ਇੱਕ ਅੱਤਿਆਚਾਰ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਇਜ਼ਰਾਈਲ ਨੇ ਸੀਰੀਆ 'ਤੇ ਕੀਤਾ ਮਿਜ਼ਾਇਲ ਹਮਲਾ, 6 ਦੀ ਮੌਤ
NEXT STORY