ਬੀਜਿੰਗ – ਅਮਰੀਕਾ ਵੱਲੋਂ ਵਿਸ਼ਵ ਵਪਾਰ ਵਿਚ ਲਗਾਤਾਰ ਦਖਲਅੰਦਾਜ਼ੀ ਕੀਤੇ ਜਾਣ ਕਾਰਨ ਚੀਨ ਆਪਣੇ ਤੇਲ ਭੰਡਾਰ ਨੂੰ ਵਧਾਉਣ ’ਚ ਰੁੱਝਿਆ ਹੋਇਆ ਹੈ। ਰੂਸੀ ਕੱਚੇ ਤੇਲ ’ਤੇ ਅਮਰੀਕਾ ਵੱਲੋਂ ਹਾਲ ਹੀ ’ਚ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਦੇ ਮੱਦੇਨਜ਼ਰ ਇਹ ਕਦਮ ਚੀਨ ਲਈ ਫਾਇਦੇਮੰਦ ਹੁੰਦਾ ਨਜ਼ਰ ਆ ਰਿਹਾ ਹੈ।
ਅਧਿਕਾਰਤ ਕਸਟਮ ਅੰਕੜਿਆਂ ਦੇ ਅਨੁਸਾਰ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਨੇ ਸਾਲ ਦੇ ਪਹਿਲੇ 9 ਮਹੀਨਿਆਂ ਦੌਰਾਨ ਔਸਤਨ 11 ਕਰੋੜ ਬੈਰਲ ਤੋਂ ਵੱਧ ਤੇਲ ਪ੍ਰਤੀ ਦਿਨ ਦਰਾਮਦ ਕੀਤਾ, ਜੋ ਕਿ ਸਾਊਦੀ ਅਰਬ ਦੇ ਰੋਜ਼ਾਨਾ ਉਤਪਾਦਨ ਤੋਂ ਕਿਤੇ ਵੱਧ ਹੈ। ਵਿਸ਼ਲੇਸ਼ਕਾਂ ਦਾ ਅਨੁਮਾਨ ਹੈ ਕਿ ਇਸ ਮਾਤਰਾ ਵਿੱਚੋਂ 10 ਤੋਂ 12 ਲੱਖ ਬੈਰਲ ਤੇਲ ਸਟੋਰ ਕਰ ਦਿੱਤਾ ਜਾਂਦਾ ਸੀ। ਚੀਨ ਦੁਨੀਆ ਦਾ ਸਭ ਤੋਂ ਵੱਡਾ ਕੱਚੇ ਤੇਲ ਦਰਾਮਦਕਾਰ ਅਤੇ ਰੂਸੀ ਤੇਲ ਦਾ ਸਭ ਤੋਂ ਵੱਡਾ ਖਰੀਦਦਾਰ ਹੈ।
ਖਪਤ ਦਾ ਲੱਗਭਗ 70 ਫੀਸਦੀ ਤੇਲ ਦਰਾਮਦ ਕਰਦੈ ਚੀਨ
ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਊਰਜਾ ਸੁਰੱਖਿਆ ਲੰਬੇ ਸਮੇਂ ਤੋਂ ਚੀਨੀ ਨੇਤਾਵਾਂ ਲਈ ਇਕ ਤਰਜੀਹ ਰਹੀ ਹੈ। ਚੀਨ ਆਪਣੀ ਖਪਤ ਦਾ ਲੱਗਭਗ 70 ਫੀਸਦੀ ਤੇਲ ਦਰਾਮਦ ਕਰਦਾ ਹੈ। ਚੀਨੀ ਨੇਤਾ ਸ਼ੀ ਜਿਨਪਿੰਗ ਕਈ ਸਾਲਾਂ ਤੋਂ ਵਾਰ-ਵਾਰ ਕਹਿੰਦੇ ਆ ਰਹੇ ਹਨ ਕਿ ਸਾਨੂੰ ਊਰਜਾ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈਣੀ ਚਾਹੀਦੀ ਹੈ। ਚੀਨ ਦੀ ਵਧਦੀ ਤੇਲ ਦੀ ਮੰਗ ਦਾ ਇਕ ਹੋਰ ਅਣਚਾਹਿਆ ਨਤੀਜਾ ਇਹ ਨਿਕਲਿਆ ਹੈ ਕਿ ਇਸ ਨੇ ਕੀਮਤਾਂ ਨੂੰ ਹੇਠਲੇ ਪੱਧਰ ’ਤੇ ਪਹੁੰਚਾਉਣ ਵਿਚ ਮਦਦ ਕੀਤੀ ਹੈ, ਜੋ ਅਕਤੂਬਰ ’ਚ ਲੱਗਭਗ 5 ਸਾਲਾਂ ਦੇ ਹੇਠਲੇ ਪੱਧਰ ’ਤੇ ਪਹੁੰਚ ਗਈਆਂ ਸਨ।
ਅੰਤਰਰਾਸ਼ਟਰੀ ਬੈਂਚਮਾਰਕ ਬ੍ਰੈਂਟ ਕਰੂਡ 65 ਪ੍ਰਤੀ ਬੈਰਲ ਦੇ ਨੇੜੇ ਵਪਾਰ ਕਰ ਰਿਹਾ ਹੈ ਅਤੇ ਇਸ ਸਾਲ 13 ਫੀਸਦੀ ਹੇਠਾਂ ਹੈ। ਰੂਸ ਦੀਆਂ 2 ਸਭ ਤੋਂ ਵੱਡੀਆਂ ਤੇਲ ਕੰਪਨੀਆਂ ਰੋਸਨੇਫਟ ਅਤੇ ਲੁਕੋਇਲ ’ਤੇ ਅਮਰੀਕੀ ਪਾਬੰਦੀਆਂ ਲਾਏ ਜਾਣ ਤੋਂ ਬਾਅਦ ਇਸ ਦੀ ਕੀਮਤ ’ਚ ਵਾਧਾ ਹੋਇਆ ਹੈ।
ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਸਕਦੀਆਂ ਹਨ ਤੇਲ ਦੀਆਂ ਕੀਮਤਾਂ
‘ਸੋਸਾਇਟੀ ਜਨਰਲ’ ਵਿਚ ਫਿਕਸਡ-ਇਨਕਮ, ਕਰੰਸੀ ਅਤੇ ਕਮੋਡਿਟੀ ਖੋਜ ਦੇ ਗਲੋਬਲ ਮੁਖੀ ਮਾਈਕਲ ਹੇਗ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਜੇਕਰ ਚੀਨ ਸੱਚਮੁੱਚ ਤੇਲ ਖਰੀਦਣਾ ਬੰਦ ਕਰ ਦਿੰਦਾ ਹੈ ਤਾਂ ਤੇਲ ਦੀ ਕੀਮਤ ਦੇ 50 ਡਾਲਰ ਦੇ ਹੇਠਲੇ ਪੱਧਰ ਤੱਕ ਪਹੁੰਚਣ ਦਾ ਰਸਤਾ ਬਹੁਤ ਤੇਜ਼ ਹੋ ਜਾਵੇਗਾ। ਇਸ ਦੇ ਉਲਟ ਅਮਰੀਕਾ ਆਪਣੇ ਐਮਰਜੈਂਸੀ ਤੇਲ ਭੰਡਾਰਾਂ ਨੂੰ ਭਰਨ ਵਿਚ ਹੌਲੀ ਰਫਤਾਰ ਨਾਲ ਕੰਮ ਕਰ ਰਿਹਾ ਹੈ, ਜੋ ਕਿ 40 ਸਾਲਾਂ ਵਿਚ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਹਨ।
ਰਾਸ਼ਟਰਪਤੀ ਟਰੰਪ ਨੇ ਅਹੁਦਾ ਸੰਭਾਲਣ ’ਤੇ ਅਮਰੀਕੀ ਭੰਡਾਰਾਂ ਨੂੰ ਪੂਰੀ ਤਰ੍ਹਾਂ ਭਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਤੱਕ ਉਨ੍ਹਾਂ ਨੇ ਕੱਚੇ ਤੇਲ ਦੀ ਸਿਰਫ ਇਕ ਛੋਟੀ ਜਿਹੀ ਹੀ ਖਰੀਦ ਦਾ ਐਲਾਨ ਕੀਤਾ ਹੈ। ਦਰਾਮਦ ਕੀਤੇ ਤੇਲ ਤੋਂ ਆਪਣੇ-ਆਪ ਨੂੰ ਦੂਰ ਕਰਨ ਲਈ ਚੀਨ ਨੇ ਘਰੇਲੂ ਕੱਚੇ ਤੇਲ ਉਤਪਾਦਨ ਨੂੰ ਮੁੜ ਸੁਰਜੀਤ ਕਰਨ ਅਤੇ ਦੁਨੀਆ ਦੇ ਸਭ ਤੋਂ ਵੱਡੇ ਇਲੈਕਟ੍ਰਿਕ ਵਾਹਨ ਉਦਯੋਗ ਦੇ ਨਿਰਮਾਣ ਲਈ ਸੈਂਕੜੇ ਅਰਬ ਡਾਲਰ ਖਰਚ ਕੀਤੇ ਹਨ। ਇਸ ਨੇ ਆਪਣੇ ਭੰਡਾਰਾਂ ਨੂੰ ਵਧਾਉਣ ਲਈ ਪਾਬੰਦੀਸ਼ੁਦਾ ਉਤਪਾਦਕਾਂ ਤੋਂ ਕਦੇ-ਕਦੇ ਸਸਤੇ ਬੈਰਲ ਵੀ ਖਰੀਦੇ ਹਨ।
ਚੀਨ ਦਾ ਅਨੁਮਾਨਿਤ ਤੇਲ ਭੰਡਾਰ 1.2 ਅਰਬ ਤੋਂ 1.3 ਅਰਬ ਬੈਰਲ ਤੱਕ
ਰਿਪੋਰਟਾਂ ਦੇ ਅਨੁਸਾਰ ਚੀਨ ਨੇ 2004 ਵਿਚ ਆਪਣੇ ਰਣਨੀਤਕ ਪੈਟਰੋਲੀਅਮ ਭੰਡਾਰ ਦਾ ਨਿਰਮਾਣ ਸ਼ੁਰੂ ਕੀਤਾ ਸੀ। ਲੱਗਭਗ ਦੋ ਦਹਾਕਿਆਂ ਦੇ ਵਿਕਾਸ ਤੋਂ ਬਾਅਦ ਦੇਸ਼ ਨੇ ਪੂਰਬੀ ਸ਼ਹਿਰ ਝੋਊਸ਼ਾਨ ਅਤੇ ਉੱਤਰ-ਪੂਰਬੀ ਬੰਦਰਗਾਹ ਸ਼ਹਿਰ ਡਾਲਿਆਨ ਸਮੇਤ ਕਈ ਥਾਵਾਂ ’ਤੇ ਜ਼ਮੀਨ ਦੇ ਹੇਠਾਂ ਤੇ ਉੱਪਰ ਪੈਟਰੋਲੀਅਮ ਸਟੋਰੇਜ ਬੇਸ ਬਣਾਏ ਹਨ। ਚੀਨ ਆਪਣੇ ਭੰਡਾਰਾਂ ਦੇ ਆਕਾਰ ਦਾ ਖੁਲਾਸਾ ਨਹੀਂ ਕਰਦਾ। ਵਿਸ਼ਲੇਸ਼ਕ ਚੀਨ ਦੀ ਦਰਾਮਦ ਅਤੇ ਘਰੇਲੂ ਉਤਪਾਦਨ ਤੋਂ ਪ੍ਰੋਸੈਸਡ ਤੇਲ ਦੀ ਮਾਤਰਾ ਨੂੰ ਘਟਾ ਕੇ ਇਕ ਮੋਟਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਹਨ। ਜ਼ਿਆਦਾਤਰ ਅਨੁਮਾਨਾਂ ਦੇ ਅਨੁਸਾਰ ਭੰਡਾਰ 1.2 ਅਰਬ ਤੋਂ 1.3 ਅਰਬ ਬੈਰਲ ਤੱਕ ਹੋ ਸਦਾ ਹੈ।
ਅਲਪਾਈਨ ਮੈਕਰੋ ਕਮੋਡਿਟੀ ਅਤੇ ਊਰਜਾ ਰਣਨੀਤੀਕਾਰ ਕੈਲੀ ਜ਼ੂ ਨੇ ਕਿਹਾ ਕਿ ਚੀਨ ਦਾ ਮੌਜੂਦਾ ਰਣਨੀਤਕ ਪੈਟਰੋਲੀਅਮ ਭੰਡਾਰ ਅਤੇ ਵਪਾਰਕ ਭੰਡਾਰ ਪਹਿਲਾਂ ਤੋਂ ਹੀ ਥੋੜ੍ਹੇ ਸਮੇਂ ਦੀਆਂ ਸਪਲਾਈ ਰੁਕਾਵਟਾਂ ਦੇ ਵਿਰੁੱਧ ਇਕ ਮਹੱਤਵਪੂਰਨ ਬਫਰ ਪ੍ਰਦਾਨ ਕਰਦੇ ਹਨ। ਜ਼ੂ ਨੂੰ ਉਮੀਦ ਹੈ ਕਿ ਚੀਨ ਦਾ ਸਾਵਧਾਨੀ ਵਾਲਾ ਭੰਡਾਰ 2026 ਤੱਕ ਜਾਰੀ ਰਹੇਗਾ। ਉਨ੍ਹਾਂ ਦਾ ਅਨੁਮਾਨ ਹੈ ਕਿ ਬੀਜਿੰਗ ਦੇ ਪੈਟਰੋਲੀਅਮ ਭੰਡਾਰ ’ਚ 40 ਕਰੋੜ ਬੈਰਲ ਅਤੇ ਚੀਨੀ ਤੇਲ ਕੰਪਨੀਆਂ ਵੱਲੋਂ ਇਕੱਠਾ ਕੀਤਾ ਵਪਾਰਕ ਭੰਡਾਰ ਲੱਗਭਗ 80 ਕਰੋੜ ਬੈਰਲ ਸ਼ਾਮਲ ਹੈ।
ਖੈਬਰ ਪਖਤੂਨਖਵਾ ’ਚ ਮਿਲੀਆਂ 8 ਪ੍ਰਾਚੀਨ ਥਾਵਾਂ
NEXT STORY