ਪੇਈਚਿੰਗ (ਭਾਸ਼ਾ)– ਚੀਨ ਨੇ ਤਾਈਵਾਨ ਦੇ ਨੇੜੇ-ਤੇੜੇ ਆਪਣੀ ਫੌਜੀ ਮੁਹਿੰਮ ਸੋਮਵਾਰ ਨੂੰ ਵੀ ਜਾਰੀ ਰੱਖੀ। ਉਸਨੇ ਤਾਈਵਾਨ ਤੇ ਚਾਰੇ ਪਾਸੇ ਪਣਡੁੱਬੀ ਰੋਕੂ ਹਮਲੇ ਜਾਰੀ ਰੱਖੇ। ਪੇਲੋਸੀ ਦੀ ਤਾਈਵਾਨ ਯਾਤਰਾ ਤੋਂ ਨਾਰਾਜ਼ ਚੀਨ ਨੇ ਇਹ ਅਭਿਆਸ ਸ਼ੁਰੂ ਕੀਤਾ ਹੈ ਜੋ 7 ਅਗਸਤ ਨੂੰ ਖਤਮ ਹੋਣਾ ਸੀ।
ਪੀਪੁਲਸ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੀ ਪੂਰਬੀ ਥੀਏਟਰ ਕਮਾਨ ਨੇ ਸੋਮਵਾਰ ਨੂੰ ਕਿਹਾ ਕਿ ਤਾਈਵਾਨ ਆਈਲੈਂਡ ਦੇ ਨੇੜੇ ਆਪਣਾ ਫੌਜੀ ਅਭਿਆਸ ਜਾਰੀ ਰੱਖੇਗੀ ਜਿਸਦਾ ਜ਼ੋਰ ਪਣਡੁੱਬੀ ਰੋਕੂ ਕਾਰਵਾਈ ਅਤੇ ਹਵਾ ਨਾਲ ਬੇੜੇ ’ਤੇ ਹਮਲਾ ਕਰਨ ’ਤੇ ਹੈ। ਚੀਨ ਨੇ ਤਾਈਵਾਨ ’ਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲੇ ਕੀਤੇ। ਘੱਟ ਤੋਂ ਗੱਟ 4 ਬੈਲਿਸਟਿਕ ਮਿਜ਼ਾਈਲਾਂ ਨੇ ਉੱਤਰੀ ਤਾਈਵਾਨ ਦੇ ਉੱਪਰੋਂ ਉਡਾਣ ਭਰੀ।
ਪੀ. ਐੱਲ. ਏ. ਨੇ 4 ਤੋਂ 7 ਅਗਸਤ ਤੱਕ ਆਈਲੈਂਡ ਦੇ ਨੇੜੇ-ਤੇੜੇ 6 ਖੇਤਰਾਂ ਵਿਚ ਸੰਯੁਕਤ ਅਭਿਆਸ ਕੀਤਾ ਸੀ ਜਿਸ ਵਿਚ ਉਸਦੀ ਸਾਰੀਆਂ ਹਥਿਆਰ ਇਕਾਈਆਂ ਸ਼ਾਮਲ ਸਨ। ਥੀਏਟਰ ਕਮਾਨ ਦੇ ਤਹਿਤ ਹਵਾਈ ਫੌਜ ਨੇ ਵੱਖ-ਵੱਖ ਤਰ੍ਹਾਂ ਦੇ ਜਹਾਜ਼ਾਂ ਨੂੰ ਤਾਇਨਾਤ ਕੀਤਾ ਜਿਨ੍ਹਾਂ ਵਿਚ ਪਹਿਲਾਂ ਚਿਤਾਵਨੀ ਜਹਾਜ਼, ਜੈੱਟ ਜਹਾਜ਼, ਲੜਾਕੂ ਜਹਾਜ਼ ਆਦਿ ਸ਼ਾਮਲ ਸਨ। ਹਵਾਈ ਫੌਜੀਆਂ ਨੇ ਲੰਬੀ ਦੂਰੀ ਦੀਆਂ ਕਈ ਰਾਕੇਟ ਪ੍ਰਣਾਲੀਆਂ ਅਤੇ ਰਵਾਇਤੀ ਮਿਜ਼ਾਈਲ ਫੌਜੀਆਂ ਨਾਲ ਮਿਲ ਕੇ ਟੀਚਿਆਂ ’ਤੇ ਸੰਯੁਕਤ ਤੌਰ ’ਤੇ ਸਟੀਕ ਹਮਲਿਆਂ ਦਾ ਅਭਿਆਸ ਕੀਤਾ।
ਪਿਛਲੇ 4 ਦਿਨ ਦੌਰਾਨ ਚੀਨੀ ਫੌਜ ਨੇ ਸੈਂਕੜੇ ਜਹਾਜ਼, ਡਰੋਨ ਉਡਾਏ, ਮਿਜ਼ਾਈਲਾਂ ਦਾਗੀਆਂ। ਤਾਈਵਾਨ ਨੇ ਇਸਨੂੰ ਹਮਲੇ ਦੇ ਬਰਾਬਰ ਦੱਸਿਆ ਅਤੇ ਕੌਮਾਂਤਰੀ ਮਦਦ ਦੀ ਅਪੀਲ ਕੀਤੀ।
ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਟਰੂਡੋ ਨਾਲ ਡੀਲ ਖ਼ਤਮ ਕਰਨ ਦੀ ਦਿੱਤੀ ਚੇਤਾਵਨੀ, ਜਾਣੋ ਵਜ੍ਹਾ
NEXT STORY