ਟੋਰਾਂਟੋ (ਬਿਊਰੋ): ਫੈਡਰਲ ਐਨਡੀਪੀ ਨੇਤਾ ਜਗਮੀਤ ਸਿੰਘ ਮਾਰਚ ਵਿੱਚ ਉਦੋਂ ਸੁਰਖੀਆਂ ਵਿੱਚ ਆਏ, ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਇੱਕ ਸਮਝੌਤਾ ਕੀਤਾ, ਜਿਸ ਨਾਲ ਕੈਨੇਡੀਅਨਾਂ ਨੂੰ ਦੰਦਾਂ ਦੀ ਦੇਖਭਾਲ ਪ੍ਰੋਗਰਾਮ ਤਹਿਤ ਸਹੂਲਤ ਪ੍ਰਾਪਤ ਕਰਨ ਵਿੱਚ ਮਦਦ ਮਿਲ ਸਕਦੀ ਸੀ।ਦੋਵਾਂ ਵਿਚਕਾਰ ਹੋਏ ਭਰੋਸੇ ਅਤੇ ਸਪਲਾਈ ਸਮਝੌਤੇ ਦਾ ਮਤਲਬ ਹੋਵੇਗਾ ਕਿ ਜੇਕਰ ਕੁਝ ਸ਼ਰਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ ਤਾਂ ਨਿਊ ਡੈਮੋਕਰੇਟਸ ਟਰੂਡੋ ਦੀ ਲਿਬਰਲ ਸਰਕਾਰ ਨੂੰ 2025 ਤੱਕ ਸੱਤਾ ਵਿੱਚ ਰੱਖਣ ਵਿੱਚ ਮਦਦ ਕਰਨਗੇ।ਇੱਥੇ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਸੰਸਦੀ ਚੋਣਾਂ ਵਿੱਚ ਜਿੱਤੀ ਪਰ ਬਹੁਮਤ ਹਾਸਲ ਨਾ ਕਰ ਸਕੀ। 338 ਸੀਟਾਂ 'ਤੇ ਹੋਈਆਂ ਚੋਣਾਂ ਵਿਚ ਲਿਬਰਲ ਨੇ 160 ਸੀਟਾਂ ਜਿੱਤੀਆਂ ਜਦਕਿ ਨਿਊ ਡੈਮੋਕ੍ਰੇਟ ਨੇ 25 ਸੀਟਾਂ 'ਤੇ ਜਿੱਤ ਹਾਸਲ ਕੀਤੀ। ਟਰੂਡੋ ਨੂੰ ਬਹੁਮਤ ਲਈ 170 ਸੀਟਾਂ ਦੀ ਲੋੜ ਸੀ।
ਇਸ ਯੋਜਨਾ ਦੀਆਂ ਮੁੱਖ ਸ਼ਰਤਾਂ ਵਿੱਚੋਂ ਇੱਕ ਦੰਦਾਂ ਦੀ ਦੇਖਭਾਲ ਪ੍ਰੋਗਰਾਮ ਅਤੇ ਸਾਰਿਆਂ ਲਈ ਫਾਰਮਾਕੇਅਰ ਦੀ ਵਿਵਸਥਾ ਸੀ। ਹੁਣ ਸਿਰਫ ਪੰਜ ਮਹੀਨਿਆਂ ਬਾਅਦ ਸਿੰਘ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅਜਿਹਾ ਨਹੀਂ ਹੁੰਦਾ, ਤਾਂ ਸੌਦਾ ਬੰਦ ਹੋ ਜਾਵੇਗਾ।ਸਿੰਘ ਨੇ ਸੋਮਵਾਰ ਨੂੰ ਪ੍ਰਕਾਸ਼ਿਤ ਟੋਰਾਂਟੋ ਸਟਾਰ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਸਿੱਧੇ ਤੌਰ ‘ਤੇ ਸਪੱਸ਼ਟ ਕਰ ਦਿੱਤਾ ਹੈ ਕਿ ਅਜਿਹਾ ਹੋਣਾ ਹੀ ਹੈ। ਉਨ੍ਹਾਂ ਕੋਲ ਕੋਈ ਹੋਰ ਵਿਕਲਪ ਨਹੀਂ ਹੈ। ਇਹ ਤਾਂ ਹੋਣਾ ਹੀ ਹੈ। ਸੌਦਾ ਇਸ 'ਤੇ ਕਾਇਮ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਜੰਗਲਾਂ 'ਚ ਲੱਗੀ ਭਿਆਨਕ ਅੱਗ, ਸੂਬੇ 'ਚ ਐਮਰਜੈਂਸੀ ਦਾ ਐਲਾਨ
ਉੱਧਰ ਸੰਸਦੀ ਬਜਟ ਦਫਤਰ (PBO) ਦੁਆਰਾ ਜੂਨ ਵਿੱਚ ਪ੍ਰਕਾਸ਼ਤ ਇੱਕ ਦਸਤਾਵੇਜ਼ ਦੇ ਅਨੁਸਾਰ ਇਸ ਲਈ ਬਜਟ 9,036 ਮਿਲੀਅਨ ਡਾਲਰ ਦਾ ਅਨੁਮਾਨ ਹੈ, ਜੋ ਪੰਜ ਸਾਲਾਂ ਦੀ ਵਿੱਤੀ ਮਿਆਦ ਵਿੱਚ ਖਰਚ ਕੀਤਾ ਜਾਵੇਗਾ।ਪੀਬੀਓ ਦਾ ਕਹਿਣਾ ਹੈ ਕਿ ਇਸ ਯੋਜਨਾ ਵਿੱਚ ਰੁਟੀਨ ਦੇਖਭਾਲ, ਫਲੋਰਾਈਡ ਇਲਾਜ, ਰੇਡੀਓਗ੍ਰਾਫਸ, ਸੀਲੰਟ ਅਤੇ ਕੈਰੀਜ਼ ਇਲਾਜਾਂ, ਦੰਦਾਂ ਅਤੇ ਪੀਰੀਅਡੌਨਟਿਕਸ ਦੇ ਹੋਰ ਖਰਚਿਆਂ ਨੂੰ ਕਵਰ ਕਰਨ ਦੀ ਉਮੀਦ ਹੈ। 90,000 ਡਾਲਰ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰ ਯੋਜਨਾ ਦਾ ਲਾਭ ਲੈ ਸਕਦੇ ਹਨ ਅਤੇ ਇਹ ਹੌਲੀ-ਹੌਲੀ ਕਵਰੇਜ ਦਾ ਵਿਸਤਾਰ ਕਰੇਗਾ। ਇੱਕ ਸਾਲ ਵਿੱਚ 70,000 ਡਾਲਰ ਤੋਂ ਘੱਟ ਕਮਾਉਣ ਵਾਲੇ ਪਰਿਵਾਰਾਂ ਦਾ ਕੋਈ ਖਰਚਾ ਨਹੀਂ ਹੋਵੇਗਾ।
ਮਹਿੰਗਾਈ ਦੇ ਨਵੀਆਂ ਉਚਾਈਆਂ 'ਤੇ ਪਹੁੰਚਣ ਦੇ ਨਾਲ ਕੈਨੇਡੀਅਨ ਪਰਿਵਾਰਾਂ ਨੂੰ ਆਪਣੇ ਦੰਦਾਂ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਪਹਿਲਾਂ ਨਾਲੋਂ ਵੱਧ ਮਦਦ ਦੀ ਲੋੜ ਪਵੇਗੀ।ਸਿੰਘ ਦੀ ਟਰੂਡੋ ਸਰਕਾਰ ਨੂੰ ਸਖ਼ਤ ਧਮਕੀ ਇਸ ਸਾਲ ਦੇ ਅੰਤ ਵਿੱਚ ਪ੍ਰੋਗਰਾਮ ਦੀ ਅੰਤਮ ਤਾਰੀਖ ਅਤੇ ਅਗਲੇ ਸਾਲ ਸ਼ੁਰੂ ਹੋਣ ਵਾਲੀ ਯੋਗਤਾ ਦੇ ਵਿਸਥਾਰ ਦੇ ਮੱਦੇਨਜ਼ਰ ਆਈ ਹੈ।ਉਹਨਾਂ ਨੇ ਦਿ ਸਟਾਰ ਨੂੰ ਅੱਗੇ ਦੱਸਿਆ ਕਿ ਉਸ ਦਾ ਮੰਨਣਾ ਹੈ ਕਿ ਲਿਬਰਲ ਸਰਕਾਰ ਵੱਲੋਂ ਸ਼ੁਰੂਆਤੀ ਪਰੇਸ਼ਾਨੀਆਂ ਦੇ ਬਾਵਜੂਦ ਕੈਨੇਡੀਅਨਾਂ ਨੂੰ ਦੰਦਾਂ ਦੀ ਉਹ ਦੇਖਭਾਲ ਸਮੇਂ ਸਿਰ ਮਿਲੇਗੀ, ਜਿਸ ਦੇ ਉਹ ਹੱਕਦਾਰ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿੰਗਾਪੁਰ 'ਚ ਧੋਖਾਧੜੀ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ
NEXT STORY