ਨਵੀਂ ਦਿੱਲੀ- ਗਲੋਬਲ ਚਿੱਪ ਸਪਲਾਈ ਚੇਨ 'ਚ ਤਾਇਵਾਨ 'ਤੇ ਨਿਰਭਰਤਾ ਘਟਾਉਣ ਲਈ ਦੁਨੀਆ ਦੇ ਕਈ ਦੇਸ਼ ਇਸ ਸਮੇਂ ਹੋਰ ਸਪਲਾਈ ਕਰਨ ਵਾਲੇ ਦੇਸ਼ ਲੱਭ ਰਹੇ ਹਨ। ਇਸ ਦੌੜ 'ਚ ਭਾਰਤ ਸਰਕਾਰ ਅਰਬਾਂ ਡਾਲਰਾਂ ਦੇ ਨਿਵੇਸ਼ ਅਤੇ 'ਸੈਮੀਕੋਨ 2.0' ਵਰਗੀਆਂ ਯੋਜਨਾਵਾਂ ਨਾਲ ਭਾਰਤ ਨੂੰ ਇੱਕ ਗਲੋਬਲ ਸੈਮੀਕੰਡਕਟਰ ਮੈਨੂਫੈਕਚਰਿੰਗ ਹੱਬ ਬਣਾਉਣ ਲਈ ਵੱਡੇ ਯਤਨ ਕਰ ਰਹੀ ਹੈ।
ਰਿਪੋਰਟਾਂ ਅਨੁਸਾਰ, ਭਾਰਤ ਲਈ ਸੈਮੀਕੰਡਕਟਰ ਮੈਨੂਫੈਕਚਰਿੰਗ ਹੱਬ ਬਣਨ ਦਾ ਰਾਹ ਆਸਾਨ ਨਹੀਂ ਹੋਵੇਗਾ, ਪਰ ਉਹ ਗਲੋਬਲ ਚਿੱਪ ਇੰਡਸਟਰੀ 'ਚ ਆਪਣੀ ਥਾਂ ਮਜ਼ਬੂਤ ਕਰਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਭਾਰਤ ਕੋਲ ਦੁਨੀਆ ਦੀ ਲਗਭਗ 20 ਫ਼ੀਸਦੀ ਸੈਮੀਕੰਡਕਟਰ ਡਿਜ਼ਾਈਨਿੰਗ ਵਰਕਫੋਰਸ (ਇੰਜੀਨੀਅਰ) ਮੌਜੂਦ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਸੈਮੀਕੰਡਕਟਰ ਮਿਸ਼ਨ (ISM) ਅਤੇ 'ਸੈਮੀਕੋਨ 2.0' ਰਾਹੀਂ ਅਰਬਾਂ ਡਾਲਰਾਂ ਦੀਆਂ ਸਬਸਿਡੀਆਂ ਅਤੇ ਪ੍ਰੋਤਸਾਹਨ ਯੋਜਨਾਵਾਂ ਲਾਂਚ ਕੀਤੀਆਂ ਹਨ। ਮਾਈਕ੍ਰੋਨ (Micron), ਟਾਟਾ ਇਲੈਕਟ੍ਰੌਨਿਕਸ ਅਤੇ CG ਸੈਮੀ ਵਰਗੀਆਂ ਕੰਪਨੀਆਂ ਨੇ ਭਾਰਤ ਵਿੱਚ ਪਲਾਂਟ ਸਥਾਪਿਤ ਕਰਕੇ ਉਤਪਾਦਨ ਸ਼ੁਰੂ ਵੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ''ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!'' ਦੁਬਈ 'ਚ ਰਹਿੰਦੇ ਲੋਕਾਂ ਲਈ ਸਰਕਾਰ ਦਾ Golden Offer
ਜ਼ਿਕਰਯੋਗ ਹੈ ਕਿ ਦੁਨੀਆ ਦੇ 90 ਫ਼ੀਸਦੀ ਤੋਂ ਵੱਧ ਸਭ ਤੋਂ ਐਡਵਾਂਸਡ ਸੈਮੀਕੰਡਕਟਰ ਤਾਇਵਾਨ 'ਚ ਬਣਦੇ ਹਨ। ਉਸ ਤਕਨਾਲੋਜੀ ਤੱਕ ਪਹੁੰਚਣਾ ਰਾਤੋ-ਰਾਤ ਸੰਭਵ ਨਹੀਂ ਹੈ। ਇੱਕ ਵੱਡਾ ਸੈਮੀਕੰਡਕਟਰ ਫੈਬ੍ਰਿਕੇਸ਼ਨ ਪਲਾਂਟ (Fab) ਬਣਾਉਣ ਲਈ 20 ਅਰਬ ਡਾਲਰ ਤੋਂ ਵੱਧ ਦਾ ਖ਼ਰਚਾ ਆਉਂਦਾ ਹੈ। ਇਸ ਤੋਂ ਇਲਾਵਾ ਬਿਨਾਂ ਰੁਕਾਵਟ ਬਿਜਲੀ ਸਪਲਾਈ, ਬੇਹੱਦ ਸਾਫ਼ ਪਾਣੀ ਅਤੇ ਕੈਮੀਕਲ ਪ੍ਰੋਵਾਈਡਰਾਂ ਦੇ ਇੱਕ ਵੱਡੇ ਨੈੱਟਵਰਕ ਦੀ ਲੋੜ ਹੁੰਦੀ ਹੈ।
ਮਾਹਿਰਾਂ ਮੁਤਾਬਕ, ਭਾਰਤ ਰਾਤੋ-ਰਾਤ ਤਾਇਵਾਨ ਦੀ ਥਾਂ ਨਹੀਂ ਲੈ ਸਕਦਾ, ਪਰ ਭਾਰਤ ਦਾ ਮੌਜੂਦਾ ਟੀਚਾ 28-ਨੈਨੋਮੀਟਰ (28nm) ਵਰਗੇ ਚਿਪਸ, ਜੋ ਕਿ ਗੱਡੀਆਂ, ਘਰੇਲੂ ਉਪਕਰਨਾਂ ਅਤੇ ਇਲੈਕਟ੍ਰੌਨਿਕਸ 'ਚ ਵਰਤੇ ਜਾਂਦੇ ਹਨ, ਬਣਾਉਣ ਅਤੇ ਅਸੈਂਬਲਿੰਗ 'ਚ ਦੁਨੀਆ ਦਾ ਇੱਕ ਮਜ਼ਬੂਤ ਵਿਕਲਪ ਬਣਨਾ ਹੈ। ਇਸ ਨਾਲ ਗਲੋਬਲ ਸਪਲਾਈ ਚੇਨ 'ਚ ਭਾਰਤ ਦੀ ਹਿੱਸੇਦਾਰੀ ਕਾਫ਼ੀ ਵਧ ਜਾਵੇਗੀ।
ਇਹ ਵੀ ਪੜ੍ਹੋ- ਅਸਮਾਨ 'ਚ ਉੱਡਦਾ ਦਿਸਿਆ 8 ਮੀਟਰ ਲੰਬਾ Dragon ! ਦੇਖ ਕੇ ਹਰ ਕਿਸੇ ਦੀਆਂ ਅੱਡੀਆਂ ਰਹਿ ਗਈਆਂ ਅੱਖਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੀਆ-ਚੇਤਨ ਮਾਮਲੇ 'ਚ ਸਨਸਨੀਖੇਜ਼ ਖੁਲਾਸਾ: ਵਿਆਹ ਰੋਕਣ ਲਈ ਰੱਚੀ ਸੀ ਅਜਿਹੀ ਸਾਜ਼ਿਸ਼, ਫਿਰ...
NEXT STORY