Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAR 27, 2026

    4:35:13 PM

  • pump shuts down in jalandhar salesman issues statement

    ਜਲੰਧਰ ਵਾਸੀ ਦੇਣ ਧਿਆਨ! ਇਹ ਪੈਟਰੋਲ ਪੰਪ ਹੋਇਆ ਬੰਦ,...

  • iran prepared one million fighters

    'ਮਹਾਜੰਗ' ਦੀ ਤਿਆਰੀ! ਈਰਾਨ ਨੇ ਅਮਰੀਕਾ ਖ਼ਿਲਾਫ਼...

  • gurjit singh aujla  lok sabha  lpg gas  black marketing

    ਗੁਰਜੀਤ ਔਜਲਾ ਨੇ ਲੋਕ ਸਭਾ 'ਚ ਚੁੱਕਿਆ ਰਸੋਈ ਗੈਸ...

  • baba gurinder singh dhillon cm nayab saini

    CM ਨਾਇਬ ਸਿੰਘ ਸੈਣੀ ਦੀ ਚੰਡੀਗੜ੍ਹ ਰਿਹਾਇਸ਼ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਪਾਕਿਸਤਾਨ ਦੇ ਅੰਦਰੂਨੀ ਕਲੇਸ਼ ਕਾਰਨ ਚੀਨ ਨੂੰ 60 ਅਰਬ ਡਾਲਰ ਦਾ ਨੁਕਸਾਨ

INTERNATIONAL News Punjabi(ਵਿਦੇਸ਼)

ਪਾਕਿਸਤਾਨ ਦੇ ਅੰਦਰੂਨੀ ਕਲੇਸ਼ ਕਾਰਨ ਚੀਨ ਨੂੰ 60 ਅਰਬ ਡਾਲਰ ਦਾ ਨੁਕਸਾਨ

  • Edited By Cherry,
  • Updated: 25 May, 2022 11:33 AM
International
china loses 60 billion due to pakistan  s internal strife
  • Share
    • Facebook
    • Tumblr
    • Linkedin
    • Twitter
  • Comment

ਬੀਜਿੰਗ- ਚੀਨ ਨੇ ਸੀ. ਪੀ. ਈ. ਸੀ. ਯੋਜਨਾ ’ਚ ਜਿਹੜੇ 60 ਅਰਬ ਡਾਲਰ ਨਿਵੇਸ਼ ਕੀਤੇ ਸਨ, ਉਹ ਹੁਣ ਪੂਰੀ ਤਰ੍ਹਾਂ ਡੁੱਬਦੇ ਨਜ਼ਰ ਆ ਰਹੇ ਹਨ। ਇਸ ਦੇ ਪਿੱਛੇ ਪਾਕਿਸਤਾਨ ਦੇ ਸਿਆਸੀ ਪੱਖੋਂ ਕਮਜ਼ੋਰ ਹੋਣ ਨੂੰ ਕਾਰਨ ਦੱਸਿਆ ਜਾ ਰਿਹਾ ਹੈ। 2013 ਦੀ 22 ਮਈ ਨੂੰ ਚੀਨ ਨੇ ਭਾਰਤ ਨੂੰ ਘੇਰਨ ਲਈ ਪਾਕਿਸਤਾਨ ਨਾਲ ਚੀਨ-ਪਾਕਿਸਤਾਨ ਆਰਥਿਕ ਗਲਿਆਰਾ ਭਾਵ ਸੀ. ਪੀ. ਈ. ਸੀ. ਦੀ ਸਥਾਪਨਾ ਕੀਤੀ ਸੀ ਪਰ ਇਸ ਦੇ ਪਿੱਛੇ ਬਹਾਨਾ ਇਹ ਸੀ ਕਿ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਤੋਂ ਆਪਣੇ ਸਾਮਾਨ ਨੂੰ ਅਰਬ ਸਾਗਰ ਰਾਹੀਂ ਖਾੜੀ ਦੇ ਦੇਸ਼ਾਂ, ਉੱਤਰੀ ਅਫਰੀਕਾ ਅਤੇ ਪੂਰਬੀ ਯੂਰਪ ਦੇ ਬਾਜ਼ਾਰਾਂ ਤਕ ਪਹੁੰਚਾਉਣ ਲਈ ਸ਼ਿਨਚਿਆਂਗ ਦੇ ਕਾਸ਼ਗਰ ਸ਼ਹਿਰ ਤੋਂ ਗਵਾਦਰ ਤਕ ਲਗਭਗ 3000 ਕਿਲੋਮੀਟਰ ਲੰਬੀ ਸੜਕ ਦੀ ਉਸਾਰੀ ਕਰਵਾਈ ਜਾਵੇ। ਚੀਨ ਦੀ ਅਹਿਮ ਯੋਜਨਾ ਹੈ ਜੋ ਅਜੇ ਤਕ ਪੂਰੀ ਨਹੀਂ ਹੋਈ ਹੈ। ਇਸ ਪਿਛੇ ਪਾਕਿਸਤਾਨ ’ਚ ਚੱਲ ਰਹੀ ਸਿਆਸੀ ਉਥਲ-ਪੁਥਲ ਤਾਂ ਹੈ ਹੀ, ਇਸ ਤੋਂ ਵੀ ਵੱਡਾ ਕਾਰਨ ਚੀਨ ਦਾ ਘੱਟ ਹੋ ਰਿਹਾ ਖਜ਼ਾਨਾ ਵੀ ਹੈ।

ਚੀਨ ਨੇ ਪੂਰੀ ਦੁਨੀਆ ਦੇ ਕਈ ਦੇਸ਼ਾਂ ਅਤੇ ਖੇਤਰਾਂ ’ਚ ਆਪਣੀ ਅਹਿਮ ਯੋਜਨਾ ਅਧੀਨ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਪਰ ਚੀਨ ’ਚ ਵੱਡੀ ਪੱਧਰ ’ਤੇ ਫੈਲੇ ਭ੍ਰਿਸ਼ਟਾਚਾਰ ਕਾਰਨ ਇਹ ਯੋਜਨਾਵਾਂ ਪੂਰੀਆਂ ਨਾ ਹੋ ਸਕੀਆਂ। ਇਸ ਦੇ ਨਾਲ ਚੀਨ ਨੇ ਜਿਨ੍ਹਾਂ ਦੇਸ਼ਾਂ ਨੂੰ ਸੌਖੀਆਂ ਸ਼ਰਤਾਂ ’ਤੇ ਕਰਜ਼ਾ ਦਿੱਤਾ ਸੀ, ਉਹ ਉਸ ਨੂੰ ਵਾਪਸ ਨਹੀਂ ਮਿਲਿਆ ਤਾਂ ਚੀਨ ਨੇ ਉਨ੍ਹਾਂ ਦੇਸ਼ਾਂ ਦੀਆਂ ਬੰਦਰਗਾਹਾਂ ਖਣਿਜ ਪਦਾਰਥਾਂ ਨਾਲ ਭਰੀਆਂ। ਖਾਨਾਂ, ਹਵਾਈ ਪਟੜੀਆਂ, ਖਾਸ ਕਰ ਕੇ ਆਰਥਿਕ ਜ਼ੋਨ ਨੂੰ 99 ਸਾਲ ਦੇ ਪਟੇ ’ਤੇ ਲੈ ਲਿਆ ਪਰ ਉਨ੍ਹਾਂ ਕਾਰਨ ਹੀ ਚੀਨ ਦੇ ਨਿਵੇਸ਼ ਦੀ ਪੂਰਤੀ ਨਹੀਂ ਹੋ ਸਕੀ। ਜਿਸ ਦਾ ਅਸਰ ਚੀਨ ਦੀ ਬੈਲਟ ਐਂਡ ਰੋਡ ਯੋਜਨਾ ’ਤੇ ਨਜ਼ਰ ਦਿਸਣ ਲੱਗਾ। ਹੁਣ ਵਾਪਸ ਆਉਂਦੇ ਹਾਂ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ’ਤੇ। ਇਹ ਯੋਜਨਾ ਚੀਨ ਨੇ 60 ਅਰਬ ਡਾਲਰ ਦੇ ਨਿਵੇਸ਼ ਨਾਲ ਸ਼ੁਰੂ ਕੀਤੀ ਸੀ ਪਰ ਅਜੇ ਤਕ ਮੁਕੰਮਲ ਨਹੀਂ ਹੋਈ। ਇਸ ਦੇ ਪਿੱਛੇ ਪਾਕਿਸਤਾਨ ’ਚ ਸਿਆਸੀ ਅਸਥਿਰਤਾ ਦੇ ਨਾਲ ਉਥੋਂ ਦੀ ਆਰਥਿਕ ਮਾੜੀ ਹਾਲਤ ਵੀ ਹੈ।

ਅਜਿਹੇ ਹਾਲਾਤ ’ਚ ਸਮੇਂ-ਸਮੇਂ ’ਤੇ ਪਾਕਿਸਤਾਨ ’ਚ ਹੋਣ ਵਾਲੇ ਅੱਤਵਾਦੀ ਹਮਲਿਆਂ ਨੂੰ ਸੀ. ਪੀ. ਈ. ਸੀ. ਯੋਜਨਾ ’ਤੇ ਆਪਣਾ ਮਾੜਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਆਪਣੇ ਮਿੱਥੇ ਪ੍ਰੋਗਰਾਮ ਅਧੀਨ ਇਹ ਯੋਜਨਾ ਮੁਕੰਮਲ ਨਹੀਂ ਹੋ ਸਕੀ । ਇਸ ਯੋਜਨਾ ਨੇ 2017 ਤਕ ਮੁਕੰਮਲ ਹੋਣਾ ਸੀ ਪਰ 2022 ਤੱਕ ਵੀ ਇਸ ਯੋਜਨਾ ਦਾ 20 ਫੀਸਦੀ ਕੰਮ ਵੀ ਪੂਰਾ ਨਹੀਂ ਹੋਇਆ। ਇਸ ਨਾਲ ਜੁੜੇ ਦੂਜੇ ਪ੍ਰਾਜੈਕਟ ਵੀ ਅਜੇ ਤਕ ਪੂਰੇ ਨਹੀਂ ਹੋ ਸਕੇ ਹਨ। ਹੁਣ ਤਕ ਸੀ. ਪੀ. ਈ. ਸੀ. ਦੀਆਂ 15 ’ਚੋਂ ਸਿਰਫ 3 ਯੋਜਨਾਵਾਂ ਹੀ ਮੁਕੰਮਲ ਹੋ ਸਕੀਆਂ ਹਨ। ਜੇ ਕੀਮਤ ਦੀ ਗੱਲ ਕਰੀਏ ਤਾਂ 3 ਯੋਜਨਾਵਾਂ ਦੀ ਲਾਗਤ ਸਿਰਫ 30 ਕਰੋੜ ਡਾਲਰ ਹੈ ਜਦੋਂ ਕਿ ਮੁਕੰਮਲ ਯੋਜਨਾ 60 ਅਰਬ ਡਾਲਰ ਦੀ ਹੈ। ਇਸ ਦੌਰਾਨ ਪਾਕਿਸਤਾਨ ’ਚ ਰਹਿਣ ਵਾਲੇ ਚੀਨੀਆਂ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾ ਸ਼ੁਰੂ ਹੋ ਗਈ ਹੈ। ਕੁਝ ਦਿਨ ਪਹਿਲਾਂ ਹੀ 26 ਅਪ੍ਰੈਲ ਨੂੰ ਕਰਾਚੀ ਯੂਨੀਵਰਸਿਟੀ ਦੇ ਬਾਹਰ ਇਕ ਬਲੋਚ ਆਤਮਘਾਤੀ ਮਹਿਲਾ ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ ਸੀ। ਇਸ ਕਾਰਨ ਉਸ ਸਮੇਂ ਇਕ ਵੈਨ ’ਚ ਯੂਨੀਵਰਸਿਟੀ ਵਲ ਆ ਰਹੇ 3 ਚੀਨੀ ਨਾਗਰਿਕਾਂ ਅਤੇ ਇਕ ਪਾਕਿਸਤਾਨੀ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਇਸ ਮੁੱਦੇ ਨੂੰ ਲੈ ਕੇ ਪਾਕਿਸਤਾਨ ’ਚ ਚੀਨੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ।

ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਅਤੇ ਇਸਲਾਮਾਬਾਦ ਦੇ ਸੰਸਦ ਮੈਂਬਰ ਮੁਸ਼ਾਹਿਤ ਹੁਸੈਨ ਨੇ ਕਿਹਾ ਹੈ ਕਿ ਕਰਾਚੀ ਦੇ ਹਮਲੇ ਪਿਛੋਂ ਚੀਨ ਦਾ ਪਾਕਿਸਤਾਨੀ ਸੁਰੱਖਿਆ ਫੋਰਸਾਂ ਅਤੇ ਪ੍ਰਣਾਲੀ ’ਤੇ ਭਰੋਸਾ ਘੱਟ ਹੋਇਆ ਹੈ। ਕਰਾਚੀ ਹਮਲਾ 2022 ਸਾਲ ’ਚ ਪਾਕਿਸਤਾਨ ’ਚ ਚੀਨ ਦੇ ਲੋਕਾਂ ’ਤੇ ਕੀਤਾ ਗਿਆ ਤੀਜਾ ਵੱਡਾ ਹਮਲਾ ਸੀ ਜਿਸ ਨੂੰ ਲੈ ਕੇ ਹੁਸੈਨ ਨੇ ਪਾਕਿਸਤਾਨ ਦੀ ਸੰਸਦ ’ਚ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਚੀਨ ’ਚ ਬਹੁਤ ਚਿੰਤਾ ਪਾਈ ਜਾ ਰਹੀ ਹੈ। ਇਸ ਦੌਰਾਨ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਕਰਾਚੀ ਦੇ ਹਮਲੇ ਪਿਛੋਂ ਪਾਕਿਸਤਾਨ ’ਚ ਰਹਿਣ ਵਾਲੇ ਚੀਨ ਦੇ ਲੋਕ ਵੱਡੀ ਗਿਣਤੀ ਵਾਪਸ ਚੀਨ ਜਾਣ ਲੱਗੇ ਹਨ ਪਰ ਪਾਕਿਸਤਾਨ ਦੇ ਸੁਰੱਖਿਆ ਅਧਿਕਾਰੀ ਅਤੇ ਉਥੋਂ ਦੀ ਮੀਡੀਆ ਨੇ ਅਜਿਹੀਆਂ ਖਬਰਾਂ ਨੂੰ ਗਲਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ’ਚ ਸਰਗਰਮ ਅੱਤਵਾਦੀ ਸਰਗਰਮੀਆਂ ਅਤੇ ਸੰਗਠਨਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਇਸ ਤੋਂ ਚੀਨ ਨੂੰ ਭਰੋਸਾ ਨਹੀਂ ਹੋ ਰਿਹਾ। ਚੀਨ ਨੇ ਵੀ ਇਸ ਘਟਨਾ ’ਤੇ ਪੋਚਾ-ਪੋਚੀ ਕਰਦੇ ਹੋਏ ਕਿਹਾ ਕਿ ਕੋਈ ਵੀ ਅੱਤਵਾਦੀ ਘਟਨਾ ਚੀਨ ਅਤੇ ਪਾਕਿਸਤਾਨ ਦੇ ਰਿਸ਼ਤਿਆਂ ’ਤੇ ਮਾੜਾ ਅਸਰ ਨਹੀਂ ਪਾਏਗੀ।

ਇਕ ਪਾਸੇ ਪਾਕਿਸਤਾਨ ਚੀਨੀ ਲੋਕਾਂ ਦੀ ਸੁਰੱਖਿਆ ਦਾ ਭਰੋਸਾ ਦੇ ਰਿਹਾ ਹੈ ਤਾਂ ਉਥੇ ਕੁਝ ਪਾਕਿਸਤਾਨੀ ਰਿਪੋਰਟਾਂ ਇਹ ਦਾਅਵਾ ਜ਼ਰੂਰ ਕਰ ਰਹੀਆਂ ਹਨ ਕਿ ਪਾਕਿਸਤਾਨ ’ਚ ਰਹਿਣ ਵਾਲੇ ਚੀਨੀਆਂ ’ਚ ਹੁਣ ਡਰ ਸਪੱਸ਼ਟ ਦੇਖਿਆ ਜਾ ਸਕਦਾ ਹੈ। ਉਹ ਕਿਸੇ ਨਾ ਕਿਸੇ ਬਹਾਨੇ ਪਾਕਿਸਤਾਨ ਨੂੰ ਛੱਡ ਰਹੇ ਹਨ। ਜੇ ਇਹ ਹਾਲਾਤ ਜਾਰੀ ਰਹਿੰਦੇ ਹਨ ਤਾਂ ਪਾਕਿਸਤਾਨ ’ਚ ਚੱਲਣ ਵਾਲੀ ਚੀਨ ਦੀ ਯੋਜਨਾ ਨੂੰ ਝਟਕਾ ਲੱਗਣਾ ਯਕੀਨੀ ਹੈ। ਚੀਨ ਨੇ ਪਾਕਿਸਤਾਨ ’ਚ ਆਪਣੀ ਸੀ. ਪੀ. ਈ. ਸੀ. ਯੋਜਨਾ ਰਾਹੀਂ ਭਾਰਤ ਨੂੰ ਘੇਰਨ ਅਤੇ ਆਪਣਾ ਸਾਮਾਨ ਘੱਟ ਸਮੇਂ ’ਚ ਖਾੜੀ ਦੇ ਦੇਸ਼ਾਂ ਤਕ ਪਹੁੰਚਾਉਣ ਦਾ ਜੋ ਸੁਪਨਾ ਦੇਖਿਆ ਸੀ, ਉਹ ਹੁਣ ਢਹਿੰਦਾ ਨਜ਼ਰ ਆ ਰਿਹਾ ਹੈ। ਅਸਲ ’ਚ ਸੀ. ਪੀ. ਈ. ਸੀ. ਯੋਜਨਾ ਦਾ ਵੱਡਾ ਹਿੱਸਾ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚੋਂ ਹੋ ਕੇ ਲੰਘਦਾ ਹੈ। ਇਥੋਂ ਦੇ ਲੋਕਾਂ ’ਚ ਪਾਕਿਸਤਾਨ ਵਿਰੁੱਧ ਬਹੁਤ ਗੁੱਸਾ ਦੇਖਣ ਨੂੰ ਮਿਲਦਾ ਹੈ ਕਿਉਂਕਿ ਬਲੋਚਿਸਤਾਨ ’ਤੇ ਪਾਕਿਸਤਾਨ ਨੇ 1948 ’ਚ ਆਪਣੀਆਂ ਫੌਜਾਂ ਜ਼ਰੀਏ ਜ਼ਬਰਦਸਤੀ ਕਬਜ਼ਾ ਕਰ ਲਿਆ ਸੀ। ਬਲੋਚਿਸਤਾਨ ਇਕ ਆਜ਼ਾਦ ਦੇਸ਼ ਬਣਿਆ ਰਹਿਣਾ ਚਾਹੁੰਦਾ ਸੀ।

ਪਾਕਿਸਤਾਨ ਦੀ ਅੰਦਰੂਨੀ ਲੜਾਈ ’ਚ ਉਸ ਦੇ ਸਭ ਤੋਂ ਨੇੜਲੇ ਅਤੇ ਖਾਸ ਦੋਸਤ ਚੀਨ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਸ਼ੀ-ਜਿਨਪਿੰਗ ਦੀ ਅਹਿਮ ਇੱਛਾ ਉਕਤ ਯੋਜਨਾ ਬਿਨਾਂ ਰਣਨੀਤਿਕ ਸਿਆਣਪ ਤੋਂ ਸ਼ੁਰੂ ਕਰ ਦਿੱਤੀ ਗਈ ਪਰ ਹੁਣ ਪਾਕਿਸਤਾਨ ਦੀ ਅੰਦਰੂਨੀ ਲੜਾਈ ਚੀਨ ਦੇ ਨਾ ਸਿਰਫ 60 ਅਰਬ ਡਾਲਰ ਡੁਬੋਏਗੀ ਸਗੋਂ ਭਵਿੱਖ ’ਚ ਚੀਨ ਦੇ ਸੌਖੇ ਰਾਹ ਰਾਹੀਂ ਖਾੜੀ ਦੇਸ਼ਾਂ ਅਤੇ ਉੱਤਰੀ ਅਫਰੀਕੀ ਦੇਸ਼ਾਂ ਤਕ ਆਪਣਾ ਤਿਆਰ ਸਮਾਨ ਪਹੁੰਚਾਉਣ ਦੇ ਸੁਪਨੇ ਨੂੰ ਵੀ ਚਕਨਾਚੂਰ ਕਰ ਦੇਵੇਗੀ।

  • Pakistan
  • internal strife
  • China
  • loss
  • ਪਾਕਿਸਤਾਨ
  • ਅੰਦਰੂਨੀ ਕਲੇਸ਼
  • ਚੀਨ
  • ਨੁਕਸਾਨ

ਬ੍ਰਿਟੇਨ 'ਚ ਲੈਕਚਰਾਰ ਨੂੰ ਸਿੱਖ ਦੀ 'ਦਸਤਾਰ' ਦਾ ਮਜ਼ਾਕ ਉਡਾਉਣਾ ਪਿਆ ਮਹਿੰਗਾ, ਹੋਈ ਸਖ਼ਤ ਕਾਰਵਾਈ

NEXT STORY

Stories You May Like

  • india  s health sector to be worth  700 billion by 2030
    2030 ਤੱਕ 700 ਅਰਬ ਡਾਲਰ ਦਾ ਹੋਵੇਗਾ ਭਾਰਤ ਦਾ ਸਿਹਤ ਖੇਤਰ, ਨਿਵੇਸ਼ ਦੀ ਵੱਡੀ ਲੋੜ
  • 60 days of oil and gas reserves
    ਦੇਸ਼ ਕੋਲ 60 ਦਿਨਾਂ ਦਾ ਤੇਲ ਤੇ ਗੈਸ ਭੰਡਾਰ, ਬਾਲਣ ਦੀ ਕਮੀ ਦੀ ਖ਼ਬਰ ਗਲਤ ਜਾਣਕਾਰੀ: ਸਰਕਾਰ
  • china support pakistan
    ਪਾਕਿਸਤਾਨ ਦਾ ਨਿਰੰਤਰ ਸਮਰਥਨ ਜਾਰੀ ਰੱਖੇਗਾ ਚੀਨ
  • the country  s foreign exchange reserves fell
    ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 11.68 ਅਰਬ ਡਾਲਰ ਘਟ ਕੇ 716.81 ਅਰਬ ਡਾਲਰ ’ਤੇ ਪਹੁੰਚਿਆ
  • stock market crashes due to federal reserve s tough stance
    ਫੈਡਰਲ ਰਿਜ਼ਰਵ ਦੇ ਸਖ਼ਤ ਰੁਖ਼ ਕਾਰਨ ਟੁੱਟਿਆ ਸ਼ੇਅਰ ਬਾਜ਼ਾਰ, ਨਿਵੇਸ਼ਕਾਂ ਨੂੰ 8 ਲੱਖ ਕਰੋੜ ਦਾ ਨੁਕਸਾਨ
  • america loss of 800 million dollars
    ਈਰਾਨੀ ਹਮਲਿਆਂ ਨੇ ਮਾਰੀ ਵੱਡੀ ਸੱਟ;  ਅਮਰੀਕਾ ਨੂੰ ਹੋਇਆ 80 ਕਰੋੜ ਡਾਲਰ ਦਾ ਨੁਕਸਾਨ
  • 5 robbers including 2 women looted 60 thousand rupees from a house and fled
    2 ਔਰਤਾਂ ਸਮੇਤ 5 ਲੁਟੇਰੇ ਘਰ ’ਚੋਂ 60 ਹਜ਼ਾਰ ਰੁਪਏ ਲੁੱਟ ਕੇ ਫਰਾਰ
  • 60 year old tradition related to ramadan broken in dubai
    ਮਿਡਲ ਈਸਟ ਜੰਗ : ਦੁਬਈ 'ਚ ਰਮਜ਼ਾਨ ਨਾਲ ਸਬੰਧਤ 60 ਸਾਲ ਪੁਰਾਣੀ ਟੁੱਟੀ ਪਰੰਪਰਾ
  • pump shuts down in jalandhar salesman issues statement
    ਜਲੰਧਰ ਵਾਸੀ ਦੇਣ ਧਿਆਨ! ਇਹ ਪੈਟਰੋਲ ਪੰਪ ਹੋਇਆ ਬੰਦ, ਸੇਲਸਮੈਨ ਦਾ ਆਇਆ ਬਿਆਨ
  • amid the war dollar increased in punjab after rupee fall
    ਜੰਗ ਵਿਚਾਲੇ ਪੰਜਾਬ 'ਤੇ ਪਿਆ ਡਾਲਰਾਂ ਦਾ ਮੀਂਹ! ਦੋਆਬਾ ਵਾਲਿਆਂ ਦਾ ਵਧਿਆ ਬੈਂਕ...
  • police have released the owner of dips school
    ਤੜਕਸਾਰ ਗ੍ਰਿਫ਼ਤਾਰ ਕੀਤੇ ਗਏ ਸਕੂਲ ਦੇ ਮਾਲਕ ਨੂੰ ਪੁਲਸ ਨੇ ਪੁੱਛਗਿੱਛ ਤੋਂ ਬਾਅਦ...
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਆਵਾਜ਼ ਨਾਲ ਕੰਬਿਆ ਇਹ ਇਲਾਕਾ, ਨੌਜਵਾਨ ਨੂੰ...
  • aam aadmi party government was in controversy over arrest of school owner
    ਸਕੂਲ ਮਾਲਕ ਨੂੰ ਗ੍ਰਿਫ਼ਤਾਰ ਕਰਨ ਨੂੰ ਲੈ ਕੇ 'ਆਪ' ਸਰਕਾਰ ਵਿਵਾਦਾਂ 'ਚ ਘਿਰੀ
  • petrol diesel in punjab
    ਪੰਜਾਬ 'ਚ ਕਈ ਪੈਟਰੋਲ ਪੰਪ ਹੋਣ ਲੱਗੇ ਡਰਾਈ, ਪੰਪਾਂ 'ਤੇ ਲੱਗੀਆਂ ਲੰਬੀਆਂ ਕਤਾਰਾਂ
  • big warning regarding punjab s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਵਿਭਾਗ ਨੇ 5 ਦਿਨਾਂ ਦੀ ਦਿੱਤੀ ਅਹਿਮ...
  • inter state arms supply module exposed
    ਅੰਤਰਰਾਜੀ ਹਥਿਆਰ ਸਪਲਾਈ ਮਾਡਿਊਲ ਦਾ ਪਰਦਾਫ਼ਾਸ਼! BKI ਦੇ ਦੋ ਮੁਲਜ਼ਮ ਉੱਤਰ...
Trending
Ek Nazar
big news for sidhu moosewala fans

ਯੂਟਿਊਬ 'ਤੇ ਦੁਨੀਆ ਭਰ 'ਚ ਦੂਜੇ ਨੰਬਰ 'ਤੇ ਛਾਇਆ ਮੂਸੇਵਾਲਾ ਦਾ 'ਬਰੋਟਾ', ਜਲਦ...

time change in australia

ਆਸਟ੍ਰੇਲੀਆ 'ਚ ਸਮਾਂ ਤਬਦੀਲੀ 5 ਅਪ੍ਰੈਲ ਨੂੰ

iran banned its teams from traveling

ਜੰਗੀ ਮਾਹੌਲ ਦਾ ਅਸਰ! ਈਰਾਨ ਨੇ ਆਪਣੇ ਖਿਡਾਰੀਆਂ ਦੀ ਸੁਰੱਖਿਆ ਲਈ ਚੁੱਕਿਆ ਸਖ਼ਤ ਕਦਮ

naib saini  help  house  cylinder  om kumar  haryana

6 ਧੀਆਂ ਦੇ ਪਿਓ ਨੇ ਸਿਲੰਡਰ ਨਾ ਮਿਲਣ 'ਤੇ CM ਸੈਣੀ ਤੋਂ ਲਗਾਈ ਗੁਹਾਰ, ਕੁਝ ਦੇਰ...

petrol pump oil youth fight video viral

ਪੈਟਰੋਲ ਪੰਪ 'ਤੇ ਖੂਨੀ ਖੇਡ! ਤੇਲ ਪਵਾਉਣ ਨੂੰ ਲੈ ਕੇ ਭਿੜੇ ਨੌਜਵਾਨ, ਇਕ ਦੂਜੇ ਨੂੰ...

gold silver price

ਅਚਾਨਕ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ! ਬਾਜ਼ਾਰ 'ਚ ਮਚੀ...

major changes to fastag annual passes from april 1

1 ਅਪ੍ਰੈਲ ਤੋਂ Fastag 'ਚ ਹੋ ਰਿਹਾ ਵੱਡਾ ਬਦਲਾਅ! ਢਿੱਲੀ ਹੋਵੇਗੀ ਤੁਹਾਡੀ ਜੇਬ

a major threat looms over millions of mobile users

ਕਰੋੜਾਂ ਮੋਬਾਇਲ ਯੂਜ਼ਰਜ਼ 'ਤੇ ਮੰਡਰਾ ਰਿਹਾ ਵੱਡਾ ਖ਼ਤਰਾ! ਸਿਰਫ਼ ਇੱਕ ਵੈੱਬਸਾਈਟ...

jaundice rages in this village of ferozepur

ਫਿਰੋਜ਼ਪੁਰ ਦੇ ਇਸ ਪਿੰਡ 'ਚ ਭਿਆਨਕ ਬੀਮਾਰੀ ਦਾ ਕਹਿਰ, ਇਕ ਨੌਜਵਾਨ ਦੀ ਮੌਤ, 35...

missile production increased in us

ਅਮਰੀਕਾ ਦੀ ਫੌਜੀ ਤਾਕਤ 'ਚ ਵੱਡਾ ਵਾਧਾ; ਮਿਜ਼ਾਈਲ ਉਤਪਾਦਨ ਵਧਾਉਣ ਲਈ ਹੋਇਆ ਸਮਝੌਤਾ

now the trip to triund will not be free

ਹੁਣ ਮੁਫ਼ਤ ਨਹੀਂ ਹੋਵੇਗੀ Triund ਦੀ ਸੈਰ! ਟ੍ਰੈਕਿੰਗ ਤੇ ਕੈਂਪਿੰਗ ਲਈ ਦੇਣੀ...

naval protection to russian cargo ships

ਸਮੁੰਦਰ 'ਚ ਵਧਿਆ ਟਕਰਾਅ ਦਾ ਖ਼ਤਰਾ; ਹੁਣ ਜੰਗੀ ਜਹਾਜ਼ ਕਰਨਗੇ ਰੂਸੀ ਤੇਲ ਟੈਂਕਰਾਂ...

indian origin accused in singapore

ਸਿੰਗਾਪੁਰ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਵੱਡੀ ਲਾਪਰਵਾਹੀ; ਕਾਰ ਦੀ ਡਿੱਗੀ 'ਤੇ...

china support pakistan

ਪਾਕਿਸਤਾਨ ਦਾ ਨਿਰੰਤਰ ਸਮਰਥਨ ਜਾਰੀ ਰੱਖੇਗਾ ਚੀਨ

inflation australia reserve bank

ਆਸਟ੍ਰੇਲੀਆ 'ਚ ਮਹਿੰਗਾਈ ਦੀ ਰਫ਼ਤਾਰ ਤੇਜ਼, ਰਿਜ਼ਰਵ ਬੈਂਕ ਲਈ ਚੁਣੌਤੀ ਵਧੀ

doctors from government medical college create history

ਅੰਮ੍ਰਿਤਸਰ: ਡਾਕਟਰਾਂ ਨੇ ਰਚਿਆ ਇਤਿਹਾਸ, ਜਨਮ ਤੋਂ ਗੂੰਗੇ-ਬੋਲੇ 8 ਬੱਚਿਆਂ ਨੂੰ...

21 ias  42 hcs officers transfers

ਇਸ ਸੂਬੇ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 21 IAS ਅਤੇ 42 HCS ਅਧਿਕਾਰੀਆਂ ਦੇ...

imran khan  s son qasim on  un stage

UN ਦੇ ਮੰਚ ਤੋਂ ਗਰਜਿਆ ਇਮਰਾਨ ਖਾਨ ਦਾ ਪੁੱਤਰ ਕਾਸਿਮ; ਪਾਕਿਸਤਾਨ 'ਚ ਮਨੁੱਖੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • indian citizen in uae
      UAE 'ਚ ਮਿਜ਼ਾਈਲ ਹਮਲੇ 'ਚ ਭਾਰਤੀ ਨਾਗਰਿਕ ਦੀ ਮੌਤ, ਦੂਤਾਵਾਸ ਨੇ ਪ੍ਰਗਟਾਇਆ ਦੁੱਖ
    • donald trump us dollar
      ਅਮਰੀਕਾ 'ਚ ਟੁੱਟੀ 165 ਸਾਲ ਪੁਰਾਣੀ ਪਰੰਪਰਾ! ਹੁਣ ਡਾਲਰ 'ਤੇ ਦਿਸਣਗੇ ਰਾਸ਼ਟਰਪਤੀ...
    • 115 kg of drugs seized by canadian police
      ਅਚਾਰ ਦੇ ਡੱਬਿਆਂ ’ਚ ਲੁਕੋਇਆ 115 ਕਿਲੋ ਨਸ਼ੀਲਾ ਪਦਾਰਥ ਜ਼ਬਤ, ਕੈਨੇਡਾ ਪੁਲਸ ਨੂੰ...
    • trump stops attacks on iranian energy facilities for 10 days
      ਈਰਾਨ-ਅਮਰੀਕਾ ਜੰਗ ’ਚ ਵੱਡੀ ਰਾਹਤ, ਟਰੰਪ ਨੇ ਈਰਾਨੀ ਊਰਜਾ ਟਿਕਾਣਿਆਂ ’ਤੇ ਹਮਲੇ 10...
    • former venezuelan president maduro appears in new york court
      ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਮਾਦੁਰੋ ਨੂੰ ਨਿਊਯਾਰਕ ਦੀ ਅਦਾਲਤ ’ਚ ਕੀਤਾ ਪੇਸ਼
    • p kumaran appointed as india  s new high commissioner to britain
      ਸੀਨੀਅਰ ਰਾਜਦੂਤ ਪੀ. ਕੁਮਾਰਨ ਬਰਤਾਨੀਆ 'ਚ ਭਾਰਤ ਦੇ ਨਵੇਂ ਉੱਚ ਕਮਿਸ਼ਨਰ ਨਿਯੁਕਤ
    • trump iran oil tankers hormuz strait toll claim talks
      ਈਰਾਨ ਨੇ ਟਰੰਪ ਨੂੰ ਦਿੱਤਾ ਗਿਫਟ! ਹੋਰਮੁਜ਼ 'ਚੋਂ ਲੰਘਣ ਦਿੱਤੇ 10 ਤੇਲ ਟੈਂਕਰ
    • drone hits turkish tanker carrying russian oil in black sea
      ਕਾਲਾ ਸਾਗਰ 'ਚ ਰੂਸੀ ਤੇਲ ਲੈ ਕੇ ਜਾ ਰਹੇ ਤੁਰਕੀ ਦੇ ਟੈਂਕਰ 'ਤੇ ਡਰੋਨ ਹਮਲਾ, 27...
    • missile debris falls in abu dhabi
      ਮੱਧ ਪੂਰਬ ਜੰਗ: ਅਬੂ ਧਾਬੀ 'ਚ ਡਿੱਗਿਆ ਮਿਜ਼ਾਈਲ ਦਾ ਮਲਬਾ, ਭਾਰਤੀ ਸਮੇਤ 2 ਦੀ ਮੌਤ
    • 2500 kg cake made for 80th birthday
      80ਵੇਂ ਜਨਮਦਿਨ ‘ਤੇ 2500 ਕਿਲੋ ਦਾ ਕੇਕ ਬਣਵਾਇਆ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +