ਬੀਜਿੰਗ– ਚੀਨ ਨੇ ਜਪਾਨ ਦੇ ਉਪ ਪ੍ਰਧਾਨ ਮੰਤਰੀ ਤਾਰੋ ਅਸੋ ਦੀ ਟਿਪਣੀ ਖ਼ਿਲਾਫ਼ ਜਪਾਨ ਦੇ ਸਾਹਮਣੇ ਵਿਰੋਧ ਦਰਜ ਕਰਵਾਇਆ ਹੈ। ਅਸੋ ਨੇ ਕਿਹਾ ਸੀ ਕਿ ਜੇਕਰ ਚੀਨੀ ਫੌਜ ਹਮਲਾ ਕਰਦੀ ਹੈ ਤਾਂ ਜਪਾਨ ਅਤੇ ਅਮਰੀਕਾ ਨੂੰ ਮਿਲ ਕੇ ਤਾਇਵਾਨ ਦੀ ਰੱਖਿਾ ਕਰਨੀ ਚਾਹੀਦੀ ਹੈ। ‘ਜਪਾਨ ਟਾਈਮਜ਼’ ਅਖਬਾਰ ਨੇ ਮੰਗਲਵਾਰ ਨੂੰ ਕਿਹਾ ਕਿ ਅਸੋ ਨੇ ਸੰਕੇਤ ਦਿੱਤਾ ਹੈ ਕਿ ਜਪਾਨ ਤਾਇਵਾਨ ’ਤੇ ਚੀਨੀ ਹਮਲੇ ਨੂੰ ਆਪਣੀ ਸੁਰੱਖਿਆ ਲਈ ਖਤਰੇ ਦੇ ਤੌਰ ’ਤੇ ਵੇਖੇਗਾ ਅਤੇ ਇਸ ਨਾਲ ਜਪਾਨ ਨੂੰ ਅਮਰੀਕਾ ਦੇ ਨਾਲ ਉਸ ਦੀ ਰੱਖਿਆ ਕਰਨ ਦਾ ਰਸਤਾ ਮਿਲ ਜਾਵੇਗਾ।
ਬੇਲਾਗ-ਲਪੇਟ ਬੋਲਣ ਲਈ ਮਸ਼ਹੂਰ ਅਸੋ ਨੇ ਕਿਹਾ ਕਿ ਜੇਕਰ (ਤਾਇਵਾਨ ’ਤੇ) ਕੋਈ ਵੱਡੀ ਘਟਨਾ ਹੁੰਦੀ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਇਹ (ਜਪਾਨ ਲਈ) ਖਤਰਾ ਹੋਵੇਗਾ। ਅਜਿਹੀ ਸਥਿਤੀ ’ਚ ਜਪਾਨ ਅਤੇ ਅਮਰੀਕਾ ਨੂੰ ਤਾਇਵਾਨ ਦੀ ਰੱਖਿਆ ਲਈ ਇਕੱਠੇ ਹੋਣਾ ਹੋਵੇਗਾ। ਅਸੋ ਦੀ ਟਿਪਣੀ ’ਤੇ ਤਿੱਕੀ ਪ੍ਰਤੀਕਿਰਿਆ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜੀਆਨ ਨੇ ਕਿਹਾ ਕਿ ਇਸ ਤਰ੍ਹਾਂ ਦੀ ਟਿਪਣੀ ਬਹੁਤ ਗਲਤ ਅਤੇ ਖਤਰਨਾਕ ਹੈ ਅਤੇ ਇਹ ਇਕ ਚੀਨ ਦੀ ਨੀਤੀ ਦੇ ਵੀ ਖਿਲਾਫ ਹੈ ਜਿਸ ਤਹਿਤ ਬੀਜਿੰਗ ਨੂੰ ਚੀਨ ਦਾ ਹਿੱਸਾ ਮੰਨਦਾ ਹੈ। ਲਿਜੀਆਨ ਨੇ ਕਿਹਾ ਕਿ ਚੀਨ ਇਸ ਨੂੰ ਰੱਦ ਕਰਦਾ ਹੈ ਅਤੇ ਜਪਾਨ ਦੇ ਸਾਹਮਣੇ ਇਤਰਾਜ਼ ਜਤਾਉਂਦਾ ਹੈ।
ਤਾਲਿਬਾਨ ਦੀ ਜਿੱਤ ਨੇ ਵਧਾਇਆ ਸੰਕਟ, ਦੂਸਰੇ ਦੇਸ਼ ਬੰਦ ਕਰਨ ਲੱਗੇ ਦੂਤਘਰ
NEXT STORY