ਤਾਈਪੇ (ਏਜੰਸੀ): ਚੀਨ ਨੇ ਬ੍ਰਹਿਮੰਡ ਦੀ ਹੋਰ ਡੂੰਘਾਈ ਨਾਲ ਜਾਂਚ ਕਰਨ ਲਈ ਬੁੱਧਵਾਰ ਨੂੰ ਪੁਲਾੜ ਵਿੱਚ ਇੱਕ ਨਵਾਂ ਟੈਲੀਸਕੋਪ ਭੇਜਣ ਦਾ ਐਲਾਨ ਕੀਤਾ। ਚੀਨ ਨੇ ਇਹ ਐਲਾਨ ਦੇਸ਼ ਦੇ ਅਗਲੇ ਤਿੰਨ ਮੈਂਬਰੀ ਅਮਲੇ ਨੂੰ ਆਪਣੇ ਪੁਲਾੜ ਸਟੇਸ਼ਨ 'ਤੇ ਭੇਜਣ ਦੀਆਂ ਤਿਆਰੀਆਂ ਦਰਮਿਆਨ ਕੀਤਾ ਹੈ। ਚੀਨੀ ਮਾਨਵ ਪੁਲਾੜ ਏਜੰਸੀ ਦੇ ਬੁਲਾਰੇ ਅਤੇ ਡਿਪਟੀ ਡਾਇਰੈਕਟਰ ਜਨਰਲ ਲਿਨ ਸ਼ਿਕਿਯਾਂਗ ਦੇ ਇੱਕ ਬਿਆਨ ਅਨੁਸਾਰ ਜ਼ਿੰਟੀਅਨ ਨਾਮਕ ਟੈਲੀਸਕੋਪ ਚੀਨ ਦੇ ਤਿਆਨਗੋਂਗ ਪੁਲਾੜ ਸਟੇਸ਼ਨ ਦੁਆਰਾ ਤਾਇਨਾਤ ਕੀਤੀ ਜਾਵੇਗੀ ਅਤੇ ਇਸਦੇ ਨਾਲ ਕੋ-ਆਰਬਿਟ ਕਰੇਗੀ।
ਪੜ੍ਹੋ ਇਹ ਅਹਿਮ ਖ਼ਬਰ-ਚੀਨ ਨੇ ਪੁਲਾੜ 'ਚ ਭੇਜਿਆ ਆਪਣਾ ਸਭ ਤੋਂ ਘੱਟ ਉਮਰ ਦਾ ਚਾਲਕ ਦਲ
ਸਰਕਾਰੀ ਪ੍ਰਸਾਰਕ 'ਸੀਸੀਟੀਵੀ' ਨੇ ਕਿਹਾ ਕਿ ਟੈਲੀਸਕੋਪ ਸਰਵੇਖਣ ਕਰਨ ਦੇ ਨਾਲ-ਨਾਲ ਆਸਮਾਨ ਦਾ ਨਕਸ਼ਾ ਵੀ ਬਣਾਏਗਾ। ਇਹ ਘੋਸ਼ਣਾ ਤਿੰਨ ਪੁਲਾੜ ਯਾਤਰੀਆਂ ਟੈਂਗ ਹੋਂਗਬੋ, ਟੈਂਗ ਸ਼ੇਂਗਜੀ ਅਤੇ ਜਿਆਂਗ ਜ਼ਿਨਲਿਨ ਦੀ ਪੁਲਾੜ ਉਡਾਣ ਦੀ ਪੂਰਵ ਸੰਧਿਆ 'ਤੇ ਆਈ ਹੈ, ਜੋ ਛੇ ਮਹੀਨਿਆਂ ਤੋਂ ਸਟੇਸ਼ਨ 'ਤੇ ਮੌਜੂਦ ਚਾਲਕ ਦਲ ਦੀ ਥਾਂ ਲੈਣਗੇ। ਪੁਲਾੜ ਅਮਲੇ ਨੂੰ ਲਿਜਾਣ ਵਾਲੇ ਵਾਹਨ ਦੀ ਲਾਂਚਿੰਗ ਵੀਰਵਾਰ ਸਵੇਰੇ ਹੋਣ ਦੀ ਉਮੀਦ ਹੈ। ਟੈਂਗ ਇਸ ਟੀਮ ਵਿੱਚ ਇੱਕ ਅਨੁਭਵੀ ਹੈ ਜਿਸ ਨੇ 2021 ਵਿੱਚ ਪੁਲਾੜ ਮਿਸ਼ਨ ਦੀ ਅਗਵਾਈ ਕੀਤੀ ਸੀ। ਚੀਨ ਨੇ ਆਪਣੀ ਤੇਜ਼ੀ ਨਾਲ ਵਧ ਰਹੀ ਪੁਲਾੜ ਸ਼ਕਤੀ ਵਿੱਚ ਵੱਡੀ ਤਰੱਕੀ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਦਹਾਕੇ ਦੇ ਅੰਤ ਤੱਕ ਚੰਦਰਮਾ 'ਤੇ ਮਨੁੱਖਾਂ ਨੂੰ ਭੇਜਣ ਦੇ ਮਿਸ਼ਨ ਦੀ ਯੋਜਨਾ ਬਣਾ ਰਿਹਾ ਹੈ। ਇਹ ਮਿਸ਼ਨ ਮੁੱਖ ਤੌਰ 'ਤੇ ਅਮਰੀਕਾ ਨਾਲ ਮੁਕਾਬਲੇ 'ਚ ਹੈ ਪਰ ਯੂਰਪ, ਦੱਖਣ ਪੂਰਬੀ ਏਸ਼ੀਆ, ਦੱਖਣੀ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਵੀ ਸਮਰਥਨ ਹਾਸਲ ਕਰਨਾ ਚਾਹੁੰਦਾ ਹੈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਨੇ ਪੁਲਾੜ 'ਚ ਭੇਜਿਆ ਆਪਣਾ ਸਭ ਤੋਂ ਘੱਟ ਉਮਰ ਦਾ ਚਾਲਕ ਦਲ
NEXT STORY