ਬੀਜਿੰਗ (ਬਿਊਰੋ): ਚੀਨ ਨੇ ਮੁਸਲਮਾਨਾਂ ਦੀ ਸੱਭਿਆਚਾਰਕ ਪਛਾਣ ਖ਼ਤਮ ਕਰਨ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ।ਇਸ ਦੇ ਤਹਿਤ ਚੀਨ ਮਸਜਿਦਾਂ ਤੋਂ ਗੁਬੰਦ ਅਤੇ ਮੀਨਾਰ ਖ਼ਤਮ ਕਰ ਰਿਹਾ ਹੈ। ਸ਼ਿਨਜਿਆਂਗ ਸੂਬੇ ਦੀ ਸੈਂਕੜੇ ਸਾਲ ਪੁਰਾਣੀ ਮਸਜਿਦ ਡੋਂਗਗੁਆਨ ਚੀਨੀ ਦਮਨ ਦਾ ਤਾਜ਼ਾ ਸ਼ਿਕਾਰ ਬਣੀ ਹੈ। ਚੀਨ ਸਰਕਾਰ ਦਾ ਕਹਿਣਾ ਹੈ ਕਿ ਉਹ ਮਸਜਿਦਾਂ ਦੀ ਚੀਨੀਕਰਨ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਬੀਜਿੰਗ ਦੇ ਤਿਆਨਮੇਨ ਚੌਕ ਵਾਂਗ ਨਜ਼ਰ ਆਉਣ। ਇਹ ਨਹੀਂ ਸਥਾਨਕ ਲੋਕਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਗੁੰਬਦਾਂ ਨੂੰ ਖ਼ਤਮ ਕਰਨ ਦੇ ਬਾਰੇ ਕੋਈ ਗੱਲ ਨਾ ਕਰਨ।
ਐੱਨ.ਪੀ.ਆਰ. ਦੀ ਰਿਪੋਰਟ ਮੁਤਾਬਕ ਚੀਨ ਪੂਰੇ ਦੇਸ਼ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮਸਜਿਦਾਂ ਤੋਂ ਮੀਨਾਰ ਅਤੇ ਗੁੰਬਦਾਂ ਨੂੰ ਖ਼ਤਮ ਕਰਨ ਵਿਚ ਲੱਗਿਆ ਹੋਇਆ ਹੈ। ਚੀਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੁੰਬਦ ਅਤੇ ਮੀਨਾਰ ਵਿਦੇਸ਼ੀ ਧਾਰਮਿਕ ਪ੍ਰਭਾਵ ਦਾ ਪ੍ਰਤੀਕ ਹਨ। ਇਸੇ ਕਾਰਨ ਉਹ ਇਹਨਾਂ ਨੂੰ ਹਟਾਇਆ ਜਾ ਰਿਹਾ ਹੈ ਤਾਂ ਜੋ ਮੁਸਲਿਮਾਂ ਨੂੰ ਹੋਰ ਜ਼ਿਆਦਾ ਰਵਾਇਤੀ ਚੀਨੀ ਮੁਸਲਿਮ ਬਣਾਇਆ ਜਾ ਸਕੇ। ਚੀਨ ਨੇ ਇਹ ਮੁਹਿੰਮ ਅਜਿਹੇ ਸਮੇਂ ਵਿਚ ਤੇਜ਼ ਕੀਤੀ ਹੈ ਜਦੋਂ ਦੇਸ਼ ਵਿਚ ਇਸਲਾਮੋਫੋਬੀਆ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਧਾਰਮਿਕ ਪਾਬੰਦੀਆਂ ਦਾ ਦਾਇਰਾ ਲਗਾਤਾਰ ਵਧਾਇਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - ਚੀਨ : ਯੂਨੀਵਰਸਿਟੀ ਦੀ ਪ੍ਰਯੋਗਸ਼ਾਲਾ 'ਚ ਧਮਾਕਾ, ਦੋ ਲੋਕਾਂ ਦੀ ਮੌਤਤੇ ਕਈ ਜ਼ਖਮੀ
ਚੀਨ ਨੇ ਮੌਜੂਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ ਵਿਚ ਨਸਲੀ ਘੱਟ ਗਿਣਤੀਆਂ ਦਾ ਚੀਨੀਕਰਨ ਕਰਨਾ ਸ਼ੁਰੂ ਕੀਤਾ।ਚੀਨ ਨੇ ਇਹ ਰਣਨੀਤੀ ਸਿੱਧੇ ਤੌਰ 'ਤੇ ਸੋਵੀਅਤ ਸੰਘ ਤੋਂ ਲਈ ਹੈ ਅਤੇ ਨਸਲੀ ਘੱਟ ਗਿਣਤੀਆਂ ਨੂੰ ਬਹੁਤ ਘੱਟ ਸੱਭਿਆਚਾਰਕ ਖੁਦਮੁਖਤਿਆਰੀ ਦਿੱਤੀ ਹੈ। ਹੁਣ ਸ਼ੀ ਦੀ ਅਗਵਾਈ ਵਿਚ ਦੇਸ਼ ਦੇ ਮੁਸਲਿਮਾਂ ਦਾ ਚੀਨੀਕਰਨ ਹੋ ਰਿਹਾ ਹੈ।ਇਸੇ ਦਾ ਨਤੀਜਾ ਹੈ ਕਿ ਹੁਣ ਚੀਨ ਦੇ ਹੁਈ ਮੁਸਲਿਮਾਂ ਨੇ ਚੀਨ ਵਿਚ ਮਸ਼ਹੂਰ ਪੂਜਾ ਦੇ ਵਿਚਾਰ ਨੂੰ ਆਪਣੇ ਮੁਸਲਿਮ ਰੀਤੀ ਰਿਵਾਜ ਵਿਚ ਸ਼ਾਮਲ ਕਰ ਲਿਆ ਹੈ। ਚੀਨ ਚਾਹੁੰਦਾ ਹੈਕਿ ਮੁਸਲਿਮ ਚੀਨ ਦੀ ਕਮਿਊਨਿਸਟ ਪਾਰਟੀ ਦੀਆਂ ਕਦਰਾਂ-ਕੀਮਤਾਂ ਨੂੰ ਵੀ ਆਪਣੇ ਧਾਰਮਿਕ ਨਿਯਮਾਂ ਵਿਚ ਲਾਗੂ ਕਰੇ ਅਤੇ ਸਿਰਫ ਮੰਦਾਰਿਨ ਬੋਲਣ। ਨਾਲ ਹੀ ਸਾਰੇ ਵਿਦੇਸ਼ੀ ਪ੍ਰਭਾਵਾਂ ਨੂੰ ਖਾਰਿਜ ਕਰ ਦੇਣ। ਇਤਿਹਾਸ ਦੇ ਇਕ ਮਾਹਰ ਮਾ ਹੈਊਨ ਨੇ ਕਿਹਾ ਕਿ ਚੀਨ ਦੇ ਸੱਜੇ ਪੱਖੀ ਹੁਣ ਸੱਭਿਆਚਾਰਕ ਰੂਪ ਨਾਲ ਚੀਨ 'ਤੇ ਸ਼ਾਸਨ ਕਰਨਾ ਚਾਹੁੰਦੇ ਹਨ। ਇਸ ਦੇ ਤਹਿਤ ਇੱਥੋਂ ਦੇ ਅਧਿਕਾਰੀ ਮਸਜਿਦਾਂ ਵਿਚ ਗੁੰਬਦ ਨੂੰ ਨਸ਼ਟ ਕਰ ਰਹੇ ਹਨ ਤਾਂ ਜੋ ਸਾਊਦੀ ਜਾਂ ਅਰਬੀ ਪ੍ਰਭਾਵ ਨੂੰ ਖ਼ਤਮ ਕੀਤਾ ਜਾ ਸਕੇ।
ਪੜ੍ਹੋ ਇਹ ਅਹਿਮ ਖਬਰ - ਸੂਡਾਨ ਦੇ ਅੰਤਰਿਮ ਪ੍ਰਧਾਨ ਮੰਤਰੀ ਨਜ਼ਰਬੰਦ, ਤਖਤਾਪਲਟ ਦਾ ਖਦਸ਼ਾ
ਪਾਕਿ ਸਰਕਾਰ ਨੇ ਪਾਬੰਦੀਸ਼ੁਦਾ ਇਸਲਾਮੀ ਸਮੂਹ ਦੇ 350 ਮੈਂਬਰਾਂ ਨੂੰ ਕੀਤਾ ਰਿਹਾਅ
NEXT STORY