ਕਾਹਿਰਾ (ਏਪੀ): ਸੂਡਾਨ ਦੇ ਅੰਤਰਿਮ ਪ੍ਰਧਾਨ ਮੰਤਰੀ ਅਬਦੁੱਲਾ ਹਮਦੋਕ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਫ਼ੌਜੀ ਤਖਤਾਪਲਟ ਦੇ ਸਮਰਥਨ ਵਿੱਚ ਸੰਦੇਸ਼ ਜਾਰੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੂਡਾਨ ਦੇ ਸੂਚਨਾ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਸਾਬਕਾ ਤਾਨਾਸ਼ਾਹ ਸ਼ਾਸਕ ਉਮਰ ਅਲ-ਬਸ਼ੀਰ ਨੂੰ ਸੱਤਾ ਤੋਂ ਹਟਾਏ ਜਾਣ ਦੇ ਬਾਅਦ ਦੋ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਲੋਕਤੰਤਰੀ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿਚਕਾਰ ਇਹ ਖ਼ਬਰ ਆਈ ਹੈ।
ਪੜ੍ਹੋ ਇਹ ਅਹਿਮ ਖਬਰ - ਬਲੋਚਿਸਤਾਨ ਦੇ ਮੁੱਖ ਮੰਤਰੀ 'ਤੇ ਅਸਤੀਫਾ ਦੇਣ ਦਾ ਦਬਾਅ ਵਧਿਆ, ਜਾਣੋ ਪੂਰਾ ਮਾਮਲਾ
ਇਸ ਤੋਂ ਪਹਿਲਾਂ ਅਮਰੀਕਾ ਨੇ ਹਾਲੀਆ ਘਟਨਾਕ੍ਰਮ 'ਤੇ ਚਿੰਤਾ ਜ਼ਾਹਰ ਕੀਤੀ ਸੀ। ਸੋਮਵਾਰ ਤੜਕਸਾਰ ਹੌਰਨ ਆਫ ਅਫਰੀਕਾ ਵਿਚ ਅਮਰੀਕਾ ਦੇ ਵਿਸ਼ੇਸ਼ ਦੂਤ ਜੈਫਰੀ ਫੈਲਟਮੈਨ ਨੇ ਕਿਹਾ ਕਿ ਅਮਰੀਕਾ ਫ਼ੌਜੀ ਕਬਜ਼ੇ ਦੀਆਂ ਖ਼ਬਰਾਂ ਤੋਂ "ਬਹੁਤ ਚਿੰਤਤ" ਹੈ। 'ਹੋਰਨ ਆਫ ਅਫਰੀਕਾ' ਵਿੱਚ ਜਿਬੂਤੀ, ਇਰੀਟ੍ਰੀਆ, ਇਥੋਪੀਆ ਅਤੇ ਸੋਮਾਲੀਆ ਸ਼ਾਮਲ ਹਨ।ਦੇਸ਼ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਘੱਟੋ-ਘੱਟ ਚਾਰ ਕੈਬਨਿਟ ਮੰਤਰੀਆਂ, ਪੰਜ ਸੀਨੀਅਰ ਸਰਕਾਰੀ ਅਧਿਕਾਰੀਆਂ ਅਤੇ ਕਈ ਨੇਤਾਵਾਂ ਨੂੰ ਫ਼ੌਜੀ ਬਲਾਂ ਨੇ ਹਿਰਾਸਤ ਵਿੱਚ ਲੈ ਲਿਆ।ਦੇਸ਼ 'ਚ ਇੰਟਰਨੈੱਟ ਅਤੇ ਫੋਨ ਬੰਦ ਕਰ ਦਿੱਤੇ ਗਏ ਹਨ।
ਬਲੋਚਿਸਤਾਨ ਦੇ ਮੁੱਖ ਮੰਤਰੀ 'ਤੇ ਅਸਤੀਫਾ ਦੇਣ ਦਾ ਦਬਾਅ ਵਧਿਆ, ਜਾਣੋ ਪੂਰਾ ਮਾਮਲਾ
NEXT STORY