ਬੀਜਿੰਗ- ਚੀਨ ਵਿਚ ਐਤਵਾਰ ਨੂੰ ਖਰਾਬ ਮੌਸਮ ਨੂੰ ਦੇਖਦਿਆਂ ਯੈਲੋ ਅਲਰਟ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਕਿ ਭਾਰੀ ਮੀਂਹ ਕਾਰਨ ਨੁਕਸਾਨ ਹੋ ਸਕਦਾ ਹੈ। ਇਸ ਲਈ ਉਹ ਅਲਰਟ ਰਹਿਣ।
ਦੇਸ਼ ਦੇ ਰਾਸ਼ਟਰੀ ਮੌਸਮ ਵਿਭਾਗ ਨੇ ਲੋਕਾਂ ਨੂੰ ਅਲਰਟ ਕਰ ਦਿੱਤਾ ਹੈ ਕਿ ਦੇਸ਼ ਦੇ ਕਈ ਹਿੱਸਿਆਂ ਜਿਵੇਂ ਯੁਨਾਨ ਅਤੇ ਗੁਆਂਝੋਊ ਵਿਚ ਐਤਵਾਰ ਤੋਂ ਸੋਮਵਾਰ ਤੱਕ ਭਾਰੀ ਮੀਂਹ ਪੈ ਸਕਦਾ ਹੈ। ਕੇਂਦਰ ਨੇ ਕਿਹਾ ਕਿ ਕੁਝ ਉਪਰੋਕਤ ਖੇਤਰਾਂ ਵਿਚ 70 ਮਿਲੀਮੀਟਰ ਤੋਂ ਵੱਧ ਰਫਤਾਰ ਨਾਲ ਮੀਂਹ ਪਵੇਗਾ, ਤੂਫਾਨ ਅਤੇ ਤੇਜ਼ ਹਵਾਵਾਂ ਨਾਲ ਆਵਾਜਾਈ ਪ੍ਰਭਾਵਿਤ ਹੋਵੇਗੀ। ਝਿਜਿਆਂਗ, ਫਿਊਜੀਅਨ, ਜਿਆਨਗਸ਼ੀ, ਗੁਆਂਗਡੋਂਗ, ਗੁਆਂਗਸ਼ੀ, ਹੈਨਾਨ ਅਤੇ ਸ਼ਿਨਯਾਂਗ ਵਿਚ 37 ਤੋਂ 39 ਡਿਗਰੀ ਸੈਲਸੀਅਸ ਤਕ ਰਹਿ ਸਕਦਾ ਹੈ।
ਚੀਨ : ਡੈਮ ਜ਼ਰੀਏ ਛੱਡਿਆ ਹੜ੍ਹ ਦਾ ਪਾਣੀ, ਸੈਂਕੜੇ ਲੋਕਾਂ ਦੀ ਜ਼ਿੰਦਗੀ ਖਤਰੇ 'ਚ
NEXT STORY