ਗ੍ਰੀਨਵਿਲ- ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਕਿ ਚੀਨ ਅਤੇ ਰੂਸ ਅਮਰੀਕਾ ਦੀ ਸਖ਼ਤ ਮਿਹਨਤ ਨਾਲ ਇਕੱਠੇ ਕੀਤੇ ਫਾਇਦਿਆਂ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਹ ਦੋਵੇਂ ਦੇਸ਼ ਕੌਮਾਂਤਰੀ ਨਿਯਮਾਂ, ਮਾਪਦੰਡਾਂ ਨੂੰ ਕਮਜ਼ੋਰ ਕਰ ਰਹੇ ਹਨ ਅਤੇ ਆਪਣੇ ਲਾਭ ਲਈ ਹੋਰਨਾਂ ਦੇਸ਼ਾਂ ’ਤੇ ਦਬਾਅ ਪਾ ਰਹੇ ਹਨ।
ਥਿੰਕਟੈਂਕ ‘ਹੈਰੀਟੇਜ ਫਾਊਂਡੇਸ਼ਨ’ ਵਲੋਂ ਵੀਰਵਾਰ ਨੂੰ ਆਯੋਜਿਤ ਇਕ ਵੈੱਬੀਨਾਰ ’ਚ ਐਸਪਰ ਨੇ ਕਿਹਾ ਕਿ ਉਨ੍ਹਾਂ ਨੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਪਾਠਕ੍ਰਮ ਦੀ 50 ਫੀਸਦੀ ਸਮੱਗਰੀ ਨੂੰ ਅਕਾਦਮਿਕ ਸੈਸ਼ਨ 2021 ਤੋਂ ਚੀਨ ’ਤੇ ਫਿਰ ਤੋਂ ਕੇਂਦਰਿਤ ਕਰੇ।
ਐਸਪਰ ਨੇ ਕਿਹਾ ਕਿ ਅਮਰੀਕਾ ਇਸ ਤਰ੍ਹਾਂ ਦੇ ਪ੍ਰਬੰਧ ਨੂੰ ਚੀਨ ਦੇ ਕਾਰੋਬਾਰੀ ਵਿਵਹਾਰ ਅਤੇ ਦੱਖਣ ਅਤੇ ਪੂਰਬੀ ਚੀਨ ਸਾਗਰ ’ਚ ਹਮਲਾਵਰ ਰੁਖ਼ ਦੇ ਰੂਪ ’ਚ ਵੈਸ਼ਵਿਕ ਪੱਧਰ ’ਤੇ ਦੇਖਦਾ ਹੈ ਜਦਕਿ ਰੂਸ ਕੌਮਾਂਤਰੀ ਜ਼ਿੰਮੇਵਾਰੀਆਂ ਅਤੇ ਆਪਣੇ ਗੁਆਂਢੀ ਦੇਸ਼ਾਂ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਦਾ ਹੈ।
ਦੁਖ਼ਦ ਖ਼ਬਰ : ਕੈਨੇਡਾ ਪੜ੍ਹਨ ਗਏ ਕਪੂਰਥਲਾ ਦੇ ਨੌਜਵਾਨ ਦੀ ਮੌਤ
NEXT STORY