ਇੰਟਰਨੈਸ਼ਨਲ ਡੈਸਕ- ਚੀਨ ਆਪਣੇ ਪੁਲਾੜ ਮਿਸ਼ਨ ਦੀ ਤਿਆਰੀ ਕਰ ਰਿਹਾ ਹੈ, ਜਿਸ ਦੀ ਟ੍ਰੇਨਿੰਗ ਲਈ ਪਹਿਲੇ ਵਿਦੇਸ਼ੀ ਪੁਲਾੜ ਯਾਤਰੀਆਂ ਵਜੋਂ 2 ਪਾਕਿਸਤਾਨੀ ਨਾਗਰਿਕਾਂ ਦੀ ਚੋਣ ਕੀਤੀ ਗਈ ਹੈ। ਚੀਨ ਦੀ ਮਨੁੱਖੀ ਪੁਲਾੜ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਦੋ ਪਾਕਿਸਤਾਨੀ ਨਾਗਰਿਕ ਮੁਹੰਮਦ ਜ਼ੀਸ਼ਾਨ ਅਲੀ ਅਤੇ ਖੁਰਰਮ ਦਾਊਦ ਸਿਖਲਾਈ ਲਈ ‘ਰਿਜ਼ਰਵ’ ਪੁਲਾੜ ਯਾਤਰੀਆਂ ਵਜੋਂ ਜਲਦੀ ਹੀ ਚੀਨ ਆਉਣਗੇ।
ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੀ ਟ੍ਰੇਨਿੰਗ ਅਤੇ ਮੁਲਾਂਕਣ ਪੂਰਾ ਕਰਨ ਤੋਂ ਬਾਅਦ ਉਨ੍ਹਾਂ ’ਚੋਂ ਇਕ ਪੇਲੋਡ ਮਾਹਰ ਵਜੋਂ ਪੁਲਾੜ ਮਿਸ਼ਨ ਵਿਚ ਹਿੱਸਾ ਲਵੇਗਾ ਅਤੇ ਤਿਯਾਂਗੋਂਗ ਪੁਲਾੜ ਸਟੇਸ਼ਨ ’ਤੇ ਜਾਣ ਵਾਲਾ ਪਹਿਲਾ ਵਿਦੇਸ਼ੀ ਪੁਲਾੜ ਯਾਤਰੀ ਬਣ ਜਾਵੇਗਾ।
ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਲੋਵਾਕੀਆ ਨੂੰ ਰੂਸੀ ਤੇਲ ਦੀ ਸਪਲਾਈ ਮੁੜ ਸ਼ੁਰੂ, ਯੂਕਰੇਨ ਰਾਹੀਂ ਡਰੂਜ਼ਬਾ ਪਾਈਪਲਾਈਨ ਦੀ ਵਰਤੋਂ
NEXT STORY