ਬੀਜਿੰਗ (ਬਿਊਰੋ): ਆਪਣੀਆਂ ਹਰਕਤਾਂ ਨਾਲ ਚੀਨ ਦੁਨੀਆ ਭਰ ਦੇ ਦੇਸ਼ਾਂ ਨੂੰ ਸੋਚਣ 'ਤੇ ਮਜਬੂਰ ਕਰਦਾ ਰਹਿੰਦਾ ਹੈ।ਪਹਿਲਾਂ ਚੀਨ ਨੇ ਕੋਰੋਨਾ ਫੈਲ ਕੇ, ਫਿਰ ਮਿਲਟਰੀ ਡ੍ਰਿਲ ਕਰਕੇ, ਫਿਰ ਸਪੇਸ ਵਿਚ ਰਾਕੇਟ ਛੱਡ ਕੇ ਤਾਂ ਕਦੇ ਭਾਰਤ ਦੀ ਸੀਮਾ 'ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਕੇ। ਹੁਣ ਚੀਨ ਦੁਨੀਆ ਦੀ ਸਭ ਤੋਂ ਡੂੰਘੀ ਜਗ੍ਹਾ ਤੱਕ ਪਹੁੰਚ ਗਿਆ ਹੈ। ਉਸ ਨੇ ਦੁਨੀਆ ਦੀ ਸਭ ਤੋਂ ਡੂੰਘੀ ਜਗ੍ਹਾ 'ਤੇ ਆਪਣੀ ਪਣਡੁੱਬੀ ਪਹੁੰਚਾ ਕੇ ਇਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਚੀਨ ਨੇ ਆਪਣੇ ਡੀਪ-ਸੀ ਸਬਮਰਸੀਬਲ ਹਾਏਦੋਉ-1 (Haidou-1) ਨੂੰ ਦੁਨੀਆ ਦੀ ਸਭ ਤੋਂ ਡੂੰਘੀ ਜਗ੍ਹਾ ਮਰਿਯਾਨਾ ਟ੍ਰੈਂਚ (Mariana Trench) ਤੱਕ ਪਹੁੰਚਾ ਦਿੱਤਾ।

ਹਾਏਦੋਉ-1, ਮਰਿਯਾਨਾ ਟ੍ਰੈਂਚ ਦੀ 10907 ਮੀਟਰ ਲੰਬੀ ਮਤਲਬ 35,784 ਫੁੱਟ ਦੀ ਡੂੰਘਾਈ ਤੱਕ ਗਿਆ।ਇਸ ਤੋਂ ਪਹਿਲਾਂ ਉਸ ਨੇ 4 ਵਾਰ 10 ਹਜ਼ਾਰ ਮੀਟਰ ਮਤਲਬ ਕਰੀਬ 33 ਹਜ਼ਾਰ ਫੁੱਟ ਦੀ ਡੂੰਘਾਈ ਮਾਪੀ।
ਹਾਏਦੋਉ-1 ਨੇ ਆਪਣੀ ਪਹਿਲੀ ਡੁਬਕੀ 23 ਅਪ੍ਰੈਲ ਨੂੰ ਲਗਾਈ ਸੀ। ਇਸ ਦੇ ਬਾਅਦ ਉਸ ਨੇ 4 ਡੁਬਕੀਆਂ ਲਗਾਈਆਂ। ਉਹ 9 ਮਈ ਨੂੰ ਮਰਿਯਾਨਾ ਟ੍ਰੈਂਚ ਦੀ ਪੂਰੀ ਡੂੰਘਾਈ ਮਾਪ ਕੇ ਸਮੁੰਦਰ ਵਿਚੋਂ ਬਾਹਰ ਆਇਆ। ਚੀਨੀ ਵਿਗਿਆਨੀਆਂ ਡਿਸਕਵਰੀ ਸ਼ਿਪ 'ਤੇ ਹਾਏਦੋਉ-1 ਨੂੰ ਰੱਖ ਕੇ ਮਰਿਯਾਨਾ ਟ੍ਰੈਂਚ ਦੇ ਉੱਪਰ ਲੈ ਗਏ।ਫਿਰ ਉਸ ਨੂੰ ਸਮੁੰਦਰ ਵਿਚ ਛੱਡ ਦਿੱਤਾ। ਹਾਏਦੇਉ-1 ਨੇ ਨਾ ਸਿਰਫ ਮਰਿਯਾਨਾ ਟ੍ਰੈਂਚ ਦੀ ਡੂੰਘਾਈ ਮਾਪੀ ਸਗੋਂ ਉਸ ਦੀ ਸਤਹਿ 'ਤੇ ਸਾਫਟ ਲੈਂਡਿੰਗ ਵੀ ਕੀਤੀ।

ਇਸ ਮਨੁੱਖੀ ਰਹਿਤ ਪਣਡੁੱਬੀ ਨੇ ਸਮੁੰਦਰ ਦੇ ਤਲ 'ਤੇ ਕਈ ਜੀਵਾਂ ਦੀਆਂ ਤਸਵੀਰਾਂ ਲਈਆਂ ਅਤੇ ਵੀਡੀਓ ਬਣਾਏ। ਹਾਏਦੋਉ-1 ਨੇ ਪਹਿਲੀ ਵਾਰ 10,802 ਮੀਟਰ, ਦੂਜੀ ਵਾਰ ਵਿਚ 10,863 ਮੀਟਰ, ਤੀਜੀ ਵਾਰ ਵਿਚ 10,884 ਅਤੇ ਚੌਥੀ ਵਾਰ ਵਿਚ 10,907 ਮੀਟਰ ਦੀ ਡੂੰਘਾਈ ਮਾਪੀ। ਪਣਡੁੱਬੀ ਹਾਏਦੋਉ-1 ਨੂੰ ਚਾਈਨੀਜ਼ ਅਕੈਡਮੀ ਆਫ ਸਾਈਂਸੇਜ ਦੇ ਸ਼ੇਨਯਾਂਗ ਇੰਸਟੀਚਿਊਟ ਆਫ ਆਟੋਮੇਸ਼ਨ ਨੇ ਬਣਾਇਆ ਹੈ।

ਇਹ ਇਕ ਰਿਮੋਟ ਕੰਟਰੋਲਡ ਪਣਡੁੱਬੀ ਹੈ। ਇਸ ਦੇ ਸਾਰੇ ਹਿੱਸੇ ਵੀ ਰਿਮੋਟ ਨਾਲ ਹੀ ਚੱਲਦੇ ਹਨ। ਚੀਨ ਨੇ ਮਰਿਯਾਨਾ ਟ੍ਰੈਂਚ ਵਿਚ ਹਾਏਦੋਉ-1 ਨੂੰ ਹਾਈ ਪ੍ਰੈਸਿਸ਼ਨ ਐਕਾਸਟਿਕ ਪੋਜੀਸ਼ਨਿੰਗ ਸਿਸਟਮ ਅਤੇ ਏਅਰਬਾਰਨ ਮਲਟੀ-ਸੈਂਸਰ ਇਨਫਾਰਮੇਸ਼ਨ ਫਿਊਜ਼ਨ ਵਿਧੀ ਜ਼ਰੀਏ ਪਹੁੰਚਾਇਆ ਸੀ।
'USA 'ਚ ਕੋਰੋਨਾ ਕਾਰਨ ਸਤੰਬਰ ਤੱਕ 2 ਲੱਖ ਮੌਤਾਂ ਦਾ ਖਦਸ਼ਾ'
NEXT STORY