ਗੁਰਦਾਸਪੁਰ/ਕਵੇਟਾ (ਵਿਨੋਦ)- ਗੁਆਂਢੀ ਮੁਲਕ ਪਾਕਿਸਤਾਨ ਦੇ ਹਾਲਾਤ ਕੁਝ ਠੀਕ ਨਹੀਂ ਲੱਗ ਰਹੇ। ਇਕ ਪਾਸੇ ਉਸ ਨੂੰ ਅਫ਼ਗਾਨਿਸਤਾਨ ਨਾਲ ਤਣਾਅ ਕਾਰਨ ਪਰੇਸ਼ਾਨੀ ਝੱਲਣੀ ਪੈ ਰਹੀ ਹੈ, ਉੱਥੇ ਹੀ ਦੇਸ਼ ਦੇ ਅੰਦਰੂਨੀ ਝਗੜੇ ਵੀ ਹੱਲ ਹੋਣ ਦਾ ਨਾਂ ਨਹੀਂ ਲੈ ਰਹੇ। ਇਸੇ ਦੌਰਾਨ ਬਲੋਚਿਸਤਾਨ ਦੀ ਜਲਾਵਤਨ ਸਰਕਾਰ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ।
ਬਲੋਚ ਐਕਟੀਵਿਸਟ ਮੀਰ ਯਾਰ ਬਲੋਚ ਨੇ ‘ਐਕਸ’ ’ਤੇ ਸ਼ਹਿਬਾਜ਼ ਸ਼ਰੀਫ਼ ’ਤੇ ਵੀਜ਼ਾ ਨਿਯਮਾਂ ਨੂੰ ਤੋੜਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਹੈ ਕਿ ਸ਼ਹਿਬਾਜ਼ ਸ਼ਰੀਫ਼ ਨੂੰ ਗੈਰ-ਕਾਨੂੰਨੀ ਤੌਰ ’ਤੇ ਬਲੋਚਿਸਤਾਨ ’ਚ ਦਾਖ਼ਲ ਹੋਣ ਲਈ ਗ੍ਰਿਫ਼ਤਾਰ ਕੀਤਾ ਜਾਵੇਗਾ। ਮੀਰ ਯਾਰ ਬਲੋਚ ਨੇ ਬਲੋਚਿਸਤਾਨ ਨੂੰ ਇਕ ਪਾਕਿਸਤਾਨ ਤੋਂ ਵੱਖ ਇਕ ਆਜ਼ਾਦ ਦੇਸ਼ ਦੱਸਿਆ।
ਉਨ੍ਹਾਂ ਲਿਖਿਆ, ਬਲੋਚਿਸਤਾਨ ਇਕ ਵੱਖਰਾ, ਪ੍ਰਭੂਸੱਤਾ ਸੰਪੰਨ ਅਤੇ ਆਜ਼ਾਦ ਰਾਜ ਹੈ। ਰੈਂਕ, ਅਹੁਦਾ ਜਾਂ ਸਥਿਤੀ ਦੀ ਪ੍ਰਵਾਹ ਕੀਤੇ ਬਿਨਾਂ ਕੋਈ ਵੀ ਵਿਅਕਤੀ, ਜਿਸ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ, ਬਲੋਚਿਸਤਾਨ ਦੇ ਇਮੀਗ੍ਰੇਸ਼ਨ ਕਾਨੂੰਨਾਂ ਤੋਂ ਮੁਕਤ ਨਹੀਂ ਹੈ।” ਉਨ੍ਹਾਂ ਕਿਹਾ ਕਿ ਕਿਸੇ ਵੀ ਪਾਕਿਸਤਾਨੀ ਨਾਗਰਿਕ, ਜੋ ਜਾਇਜ਼ ਦਸਤਾਵੇਜ਼ਾਂ ਤੋਂ ਬਿਨਾਂ ਹੋਵੇਗਾ, ਨੂੰ ਹੁਣ ਬਲੋਚਿਸਤਾਨ ’ਚ ਐਂਟਰੀ ਨਹੀਂ ਮਿਲੇਗੀ।
ਇਹ ਵੀ ਪੜ੍ਹੋ- ''ਇਹ ਭਾਰਤ ਨਹੀਂ..!'', ਨਿਊਜ਼ੀਲੈਂਡ 'ਚ ਇਕ ਵਾਰ ਫ਼ਿਰ ਰੋਕਿਆ ਗਿਆ ਨਗਰ ਕੀਰਤਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖਿੱਚ ਲਓ ਜੰਗ ਦੀ ਤਿਆਰੀ, ਟਰੰਪ ਨੇ ਫੌਜ ਨੂੰ ਦੇ ਦਿੱਤੇ ਹੁਕਮ
NEXT STORY