ਕਰਾਚੀ- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇਕ ਜ਼ਮੀਨ ਮਾਲਕ ਨੇ ਕਥਿਤ ਤੌਰ 'ਤੇ 23 ਸਾਲਾ ਹਿੰਦੂ ਕਿਸਾਨ ਨੂੰ ਆਪਣੀ ਜ਼ਮੀਨ 'ਤੇ ਝੌਂਪੜੀ ਬਣਾਉਣ ਲਈ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਦਾ ਹਿੰਦੂ ਭਾਈਚਾਰੇ ਵੱਲੋਂ ਵਿਆਪਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਬਦੀਨ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਕਮਰ ਰਜ਼ਾ ਜਸਕਾਨੀ ਨੇ ਕਿਹਾ ਕਿ ਪੁਲਸ ਨੇ ਸ਼ਨੀਵਾਰ ਰਾਤ ਨੂੰ ਹੈਦਰਾਬਾਦ ਤੋਂ ਮਕਾਨ ਮਾਲਕ ਸਰਫਰਾਜ਼ ਨਿਜ਼ਾਮਨੀ ਅਤੇ ਉਸ ਦੇ ਸਾਥੀ ਜ਼ਫਰਉੱਲਾ ਖਾਨ ਨੂੰ ਗ੍ਰਿਫ਼ਤਾਰ ਕੀਤਾ। ਕੈਲਾਸ਼ ਕੋਹਲੀ ਦੀ 4 ਜਨਵਰੀ ਨੂੰ ਬਦੀਨ ਜ਼ਿਲ੍ਹੇ ਦੇ ਤਲਹਾਰ ਪਿੰਡ ਵਿਚ ਨਿਜ਼ਾਮਨੀ ਦੀ ਜ਼ਮੀਨ 'ਤੇ ਪਨਾਹ ਲਈ ਝੌਂਪੜੀ ਬਣਾਉਣ ਦੇ ਦੋਸ਼ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਦੌਰਾਨ ਜਸਕਾਨੀ ਨੇ ਕਿਹਾ,"ਮੁਲਜ਼ਮ ਦੇ ਮੌਕੇ ਤੋਂ ਭੱਜਣ ਅਤੇ ਰੂਪੋਸ਼ ਹੋਣ ਤੋਂ ਬਾਅਦ ਮਾਮਲੇ ’ਚ ਇਕ ਵਿਸ਼ੇਸ਼ ਟੀਮ ਬਣਾਈ ਗਈ ਸੀ ਪਰ ਅਸੀਂ ਆਖਰਕਾਰ ਉਸ ਨੂੰ ਕੱਲ੍ਹ ਰਾਤ ਹੈਦਰਾਬਾਦ ਦੇ ਫਤਿਹ ਚੌਕ ਖੇਤਰ ਤੋਂ ਗ੍ਰਿਫ਼ਤਾਰ ਕਰ ਲਿਆ।" ਕੋਹਲੀ ਦੀ ਹੱਤਿਆ ਨੇ ਹਿੰਦੂ ਭਾਈਚਾਰੇ ਵਿਚ ਗੁੱਸਾ ਫੈਲਾ ਦਿੱਤਾ ਅਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ। ਨਿਜ਼ਾਮਨੀ ਨਹੀਂ ਚਾਹੁੰਦਾ ਸੀ ਕਿ ਕੋਹਲੀ ਉਸਦੀ ਜ਼ਮੀਨ 'ਤੇ ਝੌਂਪੜੀ ਬਣਾਈਆਂ। ਗੋਲੀ ਲੱਗਣ ਕਾਰਨ ਕੋਹਲੀ ਹਸਪਤਾਲ ਵਿੱਚ ਦਮ ਤੋੜ ਗਿਆ। ਉ ਸਦੇ ਭਰਾ ਪੂਨ ਕੁਮਾਰ ਕੋਹਲੀ ਨੇ ਐਫਆਈਆਰ ਦਰਜ ਕਰਵਾਈ, ਜਿਸ ਨਾਲ ਪੁਲਿਸ ਟੀਮ ਨੂੰ ਜਾਂਚ ਲਈ ਕਿਹਾ ਗਿਆ।
ਸਿੰਧ ਵਿਚ ਹਿੰਦੂ ਘੱਟ ਗਿਣਤੀਆਂ ਲਈ ਇੱਕ ਭਲਾਈ ਟਰੱਸਟ ਚਲਾਉਣ ਵਾਲੇ ਸ਼ਿਵ ਕਾਚੀ ਨੇ ਕਿਹਾ, "ਦੋਸ਼ੀ ਦੀ ਗ੍ਰਿਫ਼ਤਾਰੀ ਹਿੰਦੂ ਭਾਈਚਾਰੇ ਵੱਲੋਂ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨਾਂ ਰਾਹੀਂ ਬਣਾਏ ਗਏ ਜਨਤਕ ਦਬਾਅ ਕਾਰਨ ਹੋਈ ਹੈ। ਸੈਂਕੜੇ ਲੋਕ ਬਦੀਨ ਵਿਚ ਵਿਰੋਧ ਪ੍ਰਦਰਸ਼ਨਾਂ ਅਤੇ ਧਰਨਿਆਂ ਲਈ ਇਕੱਠੇ ਹੋਏ ਸਨ। ਸਿੰਧ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਜਾਵੇਦ ਅਖਤਰ ਓਧੋ ਨੇ ਕੋਹਲੀ ਦੇ ਪਿਤਾ ਨੂੰ ਗ੍ਰਿਫ਼ਤਾਰੀ ਬਾਰੇ ਸੂਚਿਤ ਕਰਨ ਲਈ ਫ਼ੋਨ ਕੀਤਾ, ਜਿਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਖਤਮ ਹੋ ਗਏ।" ਕਾਚੀ ਨੇ ਨਿਰਪੱਖ ਮੁਕੱਦਮੇ ਦੀ ਉਮੀਦ ਪ੍ਰਗਟਾਈ ਤਾਂ ਜੋ ਹਿੰਦੂ ਭਾਈਚਾਰੇ ਨੂੰ ਘਿਨਾਉਣੇ ਅਪਰਾਧਾਂ ਤੋਂ ਬਚਾਇਆ ਜਾ ਸਕੇ ਅਤੇ ਅਧਿਕਾਰੀਆਂ ਵਿੱਚ ਉਨ੍ਹਾਂ ਦਾ ਵਿਸ਼ਵਾਸ ਬਹਾਲ ਕੀਤਾ ਜਾ ਸਕੇ।
'ਗ੍ਰਿਫਤਾਰ ਕਰ ਲਓ ਪਾਕਿ ਪ੍ਰਧਾਨ ਮੰਤਰੀ..!' ਬਲੋਚਿਸਤਾਨ 'ਚ ਨਹੀਂ ਮਿਲੇਗੀ ਪਾਕਿਸਤਾਨੀਆਂ ਨੂੰ ENTRY
NEXT STORY