ਬੀਜਿੰਗ - ਚੀਨ ਦੀ ਦੁਨੀਆ 'ਤੇ ਕਬਜ਼ੇ ਦੀ ਨੀਅਤ ਹੁਣ ਖੁੱਲ੍ਹ ਕੇ ਸਾਹਮਣੇ ਆ ਚੁੱਕੀ ਹੈ। ਚੀਨ ਕਈ ਦੇਸ਼ਾਂ ਦੀ ਜ਼ਮੀਨ 'ਤੇ ਕਬਜ਼ਾ ਵੀ ਕਰ ਚੁੱਕਾ ਹੈ। ਇਸੇ ਲਈ ਇਹ ਦੱਖਣੀ ਚੀਨ ਸਾਗਰ ਵੱਲ ਵੀ ਆਪਣੇ ਪੈਰ ਪਸਾਰ ਰਿਹਾ ਹੈ। ਆਪਣੀ ਇਸੇ ਵਿਸਥਾਰਵਾਦੀ ਸੋਚ ਦੇ ਚੱਲਦਿਆਂ ਚੀਨ ਤਿੱਬਤ ਦੀਆਂ ਧਾਰਮਿਕ ਸੰਸਥਾਵਾਂ 'ਤੇ ਆਪਣਾ ਕਬਜ਼ਾ ਕਰਨਾ ਚਾਹੁੰਦਾ ਹੈ।
ਇਹ ਉਸ ਦੀ ਰਣਨੀਤੀ ਦਾ ਹਿੱਸਾ ਹੈ ਅਤੇ ਉਹ 14ਵੇਂ ਦਲਾਈ ਲਾਮਾ ਦੇ ਦਿਹਾਂਤ ਤੋਂ ਪਹਿਲਾਂ ਹੀ ਸਾਰੀਆਂ ਸਥਿਤੀਆਂ ਨੂੰ ਆਪਣੇ ਅਨੁਕੂਲ ਕਰਨ ਦੇ ਇਰਾਦੇ ਨਾਲ ਕੰਮ ਕਰ ਰਿਹਾ ਹੈ ਤਾਂ ਕਿ ਆਪਣੇ ਮੁਤਾਬਕ 15ਵੇਂ ਦਲਾਈ ਲਾਮਾ ਦੀ ਚੋਣ ਕਰ ਸਕੇ। ਤਸੇ ਸਾਂਗ ਪਾਲਜੋਰ ਨੇ ਤਾਈਵਾਨ ਟਾਈਮਜ਼ ਵਿਚ ਇਕ ਰਿਪੋਰਟ ਵਿਚ ਲਿਖਿਆ ਹੈ ਕਿ ਚੀਨ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਉਸ ਨੇ ਨੱਬੇ ਦੇ ਦਹਾਕੇ ਵਿਚ ਆਪਣੀ ਕਠਪੁਤਲੀ ਨੂੰ ਪੰਚੇਨ ਲਾਮਾ ਬਣਾਇਆ ਸੀ ਅਤੇ ਇਸ ਵਾਰ ਵੀ ਉਹ ਨਕਲੀ ਦਲਾਈਲਾਮਾ ਨੂੰ ਚੁਣ ਸਕੇ।
ਚੀਨ ਹੁਣ ਉਸ ਦਾ ਇਸਤੇਮਾਲ ਕਰਦੇ ਹੋਏ ਆਪਣੇ ਵਲੋਂ ਚੁਣੇ ਗਏ ਨੇਤਾ ਨੂੰ 15ਵਾਂ ਦਲਾਈ ਲਾਮਾ ਘੋਸ਼ਿਤ ਕਰਾਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 91 ਫ਼ੀਸਦੀ ਤਿੱਬਤੀ ਚੀਨ ਵਲੋਂ ਬਣਾਏ ਗਏ ਪੰਚੇਨ ਲਾਮਾ ਨੂੰ ਸਵਿਕਾਰ ਨਹੀਂ ਕਰਦੇ ਹਨ। ਉਸ ਨੂੰ ਉਹ ਅਸਲੀ ਨਹੀਂ ਨਕਲੀ ਮੰਨਦੇ ਹਨ। ਚੀਨ ਨੇ 1950 ਵਿਚ ਤਿੱਬਤ 'ਤੇ ਕਬਜ਼ਾ ਕੀਤਾ ਸੀ ਅਤੇ ਦਲਾਈ ਲਾਮਾ 1959 ਵਿਚ ਤਿੱਬਤ ਨੂੰ ਛੱਡ ਕੇ ਭਾਰਤ ਆ ਗਏ ਸਨ।
ਚੀਨ ਹੁਣ ਤਿੱਬਤ ਨੂੰ ਚੀਨ ਦਾ ਹਿੱਸਾ ਮੰਨਣ ਲੱਗ ਗਿਆ ਹੈ ਤੇ ਉਹ ਚਾਹੁੰਦਾ ਹੈ ਕਿ ਇੱਥੇ ਸਾਰੇ ਧਾਰਮਿਕ ਸੰਸਥਾਨ ਉਨ੍ਹਾਂ ਦੇ ਹੀ ਕੰਟਰੋਲ ਵਿਚ ਹੋ ਜਾਣ। ਆਉਣ ਵਾਲੇ ਸਮੇਂ ਵਿਚ ਤਿੱਬਤ ਦੇ ਧਾਰਮਿਕ ਨੇਤਾ ਦੀ ਚੋਣ ਦੌਰਾਨ ਵੱਡਾ ਸ਼ਕਤੀ ਪ੍ਰਦਰਸ਼ਨ ਹੋਣ ਦਾ ਖਦਸ਼ਾ ਹੈ। 14ਵੇਂ ਦਲਾਈ ਲਾਮਾ ਦੇ ਬਾਅਦ ਦੀਆਂ ਸਥਿਤੀਆਂ ਸੰਘਰਸ਼ ਪੂਰਣ ਹੋ ਸਕਦੀਆਂ ਹਨ।
ਪਾਕਿ 'ਚ ਹਿੰਦੂ ਮੰਦਰ ਦੀ ਭੰਨ-ਤੋੜ ਮਾਮਲੇ 'ਚ 26 ਲੋਕ ਗ੍ਰਿਫ਼ਤਾਰ
NEXT STORY