ਮਾਸਕੋ - ਰੂਸ ਅਤੇ ਚੀਨ ਦਰਮਿਆਨ ਵਧਦੇ ਸੁਰੱਖਿਆ ਸਹਿਯੋਗ ਨੇ ਭਾਰਤ, ਅਮਰੀਕਾ ਸਮੇਤ ਦੁਨੀਆਭਰ ਦੇ ਕਈ ਦੇਸ਼ਾਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ। ਰਿਪੋਰਟ ਹੈ ਕਿ ਰੂਸ ਨੇ ਚੀਨ ਨੂੰ ਵੀ ਆਪਣਾ ਐੱਸ-500 ਮਿਜ਼ਾਈਲ ਡਿਫੈਂਸ ਸਿਸਟਮ ਦੇਣ ਦਾ ਵਾਅਦਾ ਕੀਤਾ ਹੈ। ਅਜਿਹੇ ’ਚ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਚੀਨ ਛੇਤੀ ਹੀ ਰੂਸ ਕੋਲੋਂ ਐੱਸ-500 ਮਿਜ਼ਾਈਲ ਸਿਸਟਮ ਖਰੀਦ ਸਕਦਾ ਹੈ। ਚੀਨ ਦੇ ਸੈਂਟਰਲ ਮਿਲਟਰੀ ਕਮਿਸ਼ਨ ਦੇ ਪਹਿਲੇ ਰੈਂਕ ਦੇ ਵਾਈਸ ਚੇਅਰਮੈਨ ਜਨਰਲ ਝਾਂਗ ਯੂਸ਼ਿਆ ਨੇ ਆਪਣੇ ਰੂਸੀ ਕਾਊਂਟਰਪਾਰਟ ਆਂਦਰੇਈ ਬੇਲੌਸੋਵ ਨਾਲ ਮੁਲਾਕਾਤ ਕੀਤੀ ਹੈ।
'ਹਾਲਾਤ ਨਾ ਸੁਧਰੇ ਤਾਂ ਛੱਡ ਦੇਵਾਂਗੇ ਦੇਸ਼'...ਟੈਕਸ ਤੋਂ ਪ੍ਰੇਸ਼ਾਨ ਅਮੀਰ ਭਾਰਤੀ UK ਤੋਂ ਪਲਾਇਨ ਦੇ ਮੂਡ ’ਚ
NEXT STORY