ਬੀਜਿੰਗ (ਭਾਸ਼ਾ) : ਚੀਨ ਨੇ ਕਿਹਾ ਕਿ ਉਹ ਅਫ਼ਗਾਨਿਸਤਾਨ ਵਿਚ ਹਾਲਾਤ ’ਤੇ ਚਰਚਾ ਲਈ ਮੱਧ ਅਤੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਨੇਤਾਵਾਂ ਦੀ ਇਕ ਆਨਲਾਈਨ ਬੈਠਕ ਦਾ ਆਯੋਜਨ ਕਰੇਗਾ। ਚੀਨ ਅਤੇ ਰੂਸ ਦੇ ਦਬਦਬੇ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਦੇ ਮੈਂਬਰਾਂ ਦੀ ਬੈਠਕ ਵੀਰਵਾਰ ਨੂੰ ਨਿਰਧਾਰਤ ਹੈ। ਅਫ਼ਗਾਨਿਸਤਾਨ ਸਮੂਹ ਦਾ ਨਿਰੀਖਕ ਮੈਂਬਰ ਹੈ ਪਰ ਇਹ ਸਾਫ਼ ਨਹੀਂ ਹੈ ਕਿ ਤਾਲਿਬਾਨ ਲੀਡਰਸ਼ਿਪ ਦਾ ਕੋਈ ਪ੍ਰਤੀਨਿਧੀ ਇਸ ਬੈਠਕ ਵਿਚ ਸ਼ਾਮਲ ਹੋਵੇਗਾ ਜਾਂ ਨਹੀਂ। ਚੀਨ ਨੇ ਇਹ ਨਹੀਂ ਕਿਹਾ ਹੈ ਕਿ ਕੀ ਉਹ ਉਨ੍ਹਾਂ ਨਵੇਂ ਅਫ਼ਗਾਨ ਅਧਿਕਾਰੀਆਂ ਨੂੰ ਮਾਨਤਾ ਦੇਵੇਗਾ, ਜਿਨ੍ਹਾਂ ਨੇ ਬਾਹਰ ਪਾਰਟੀਆਂ ਅਤੇ ਔਰਤਾਂ ਨੂੰ ਬਾਹਰ ਰੱਖਿਆ ਹੈ, ਹਾਲਾਂਕਿ ਉਸ ਨੇ ਉਨ੍ਹਾਂ ਦੀ ਲੀਡਰਸ਼ਿਪ ਨੂੰ ਸਵੀਕਾਰ ਕੀਤਾ ਹੈ ਅਤੇ ਆਪਣੇ ਕਾਬੁਲ ਦੂਤਘਰ ਨੂੰ ਖੁੱਲ੍ਹਾ ਰੱਖਿਆ ਹੈ।
ਸਰਕਾਰ ਅਤੇ ਇੱਥੇ ਦੇ ਸਰਕਾਰੀ ਮੀਡੀਆ ਨੇ ਅਮਰੀਕਾ ’ਤੇ ਆਪਣੇ ਫ਼ੌਜੀਆਂ ਦੀ ਜਲਦਬਾਜ਼ੀ ਵਿਚ ਅਤੇ ਅਰਾਜਕ ਵਾਪਸੀ ’ਤੇ ਅਫ਼ਗਾਨਿਸਤਾਨ ਨੂੰ ਅਸਥਿਰ ਕਰਨ ਦਾ ਦੋਸ਼ ਲਗਾਇਆ ਹੈ, ਜਦੋਂਕਿ ਤਾਲਿਬਾਨ ਹਾਲ ਦੇ ਹਫ਼ਤਿਆਂ ਵਿਚ ਅਫ਼ਗਾਨ ਸਰਕਾਰੀ ਫ਼ੌਜਾਂ ’ਤੇ ਤੇਜ਼ੀ ਨਾਲ ਕਾਬੂ ਪਾਉਣ ਵਿਚ ਕਾਮਯਾਬ ਰਿਹਾ ਹੈ। ਚੀਨ ਨੇ ਰਾਜਨੀਤਕ ਗੱਲਬਾਤ ਅਤੇ ਸੰਯੁਕਤ ਫ਼ੌਜੀ ਅਭਿਆਸ ਜ਼ਰੀਏ ਮੱਧ ਏਸ਼ੀਆ ਵਿਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਸੰਘਾਈ ਸਹਿਯੋਗ ਸੰਗਠਨ ਦੀ ਵਰਤੋਂ ਕੀਤੀ ਹੈ, ਜਿਸ ਦਾ ਉਦੇਸ਼ ਵੱਡੇ ਪੈਮਾਨੇ ’ਤੇ ਇਸ ਖੇਤਰ ਵਿਚ ਅਮਰੀਕੀ ਪ੍ਰਭਾਵ ਨੂੰ ਘੱਟ ਕਰਨਾ ਹੈ। ਬੀਜਿੰਗ ਨੇ ਤਾਲਿਬਾਨ ਨੂੰ ਸ਼ਿਨਜਿਆਂਗ ਦੇ ਰਵਾਇਤੀ ਰੂਪ ਨਾਲ ਮੁਸਲਿਮ ਬਹੁਲ ਉਤਰ-ਪੱਛਮੀ ਖੇਤਰ ਲਈ ਆਜ਼ਾਦੀ ਮੰਗ ਕਰਨ ਵਾਲੇ ਅੱਤਵਾਦੀਆਂ ਨੂੰ ਰੋਕਣ ਦੇ ਆਪਣੇ ਸੰਕਲਪ ’ਤੇ ਕਾਇਮ ਰਹਿਣ ਦੀ ਵੀ ਅਪੀਲ ਕੀਤੀ ਹੈ। ਵਿਦੇਸ਼ ਮੰਤਰੀ ਵਾਂਗ ਯੀ ਨੇ ਚੀਨ ਨਿਰਮਿਤ ਕੋਵਿਡ-19 ਟੀਕਿਆਂ ਦੀਆਂ 30 ਲੱਖ ਖ਼ੁਰਾਕਾਂ ਦੇ ਨਾਲ-ਨਾਲ ਮਨੁੱਖੀ ਮਦਦ ਤਹਿਤ 3.1 ਕਰੋੜ ਡਾਲਰ ਦੀ ਪੇਸ਼ਕਸ਼ ਕਰਦੇ ਹੋਏ ਤਾਲਿਬਾਨ ਨੂੰ ਸਰਹੱਦਾਂ ਨੂੰ ਖੁੱਲ੍ਹਾ ਰੱਖਣ ਦੀ ਬੇਨਤੀ ਕੀਤੀ ਹੈ।
'ਕੰਤਾਸ' ਅੰਤਰਰਾਸ਼ਟਰੀ ਉਡਾਣਾਂ ਲਈ 18 ਦਸੰਬਰ ਤੋਂ ਤਿਆਰ : ਆਸਟ੍ਰੇਲੀਆ
NEXT STORY