ਕਾਠਮੰਡੂ-ਨੇਪਾਲ ਦੇ ਵਿਦੇਸ਼ ਮੰਤਰੀ ਨਾਰਾਇਣ ਖੜਕਾ ਨੇ ਮੰਗਲਵਾਰ ਨੂੰ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਦੁਵੱਲੇ ਸੰਬੰਧਾਂ ਨੂੰ ਵਧਾਉਣ, ਕੋਵਿਡ-19 ਟੀਕਾਕਰਨ 'ਤੇ ਸਹਿਯੋਗ ਅਤੇ ਸਰਹੱਦ ਪ੍ਰਬੰਧਨ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਚੀਨ ਨੇ ਨੇਪਾਲ ਨੂੰ 'ਵੇਰੋ ਸੇਲ' ਟੀਕੇ ਦੀਆਂ ਵਾਧੂ 20 ਲੱਖ ਖੁਰਾਕਾਂ ਦੇਣ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : ਜਲਵਾਯੂ ਪਰਿਵਰਤਨ ਲਈ ਮਨੁੱਖੀ ਗਤੀਵਿਧੀਆਂ ਜ਼ਿੰਮੇਵਾਰ : ਅਧਿਐਨ
ਬਿਆਨ 'ਚ ਕਿਹਾ ਗਿਆ ਹੈ ਕਿ 'ਗੱਲਬਾਤ ਦੌਰਾਨ, ਦੋਵਾਂ ਨੇਤਾਵਾਂ ਨੇ ਦੁਵੱਲੇ ਸੰਬੰਧਾਂ ਦੇ ਹਰ ਪਹਿਲੂ 'ਤੇ ਗੱਲਬਾਤ ਕੀਤੀ ਜਿਸ 'ਚ ਕੋਵਿਡ-19 ਟੀਕਾਕਰਨ ਸਹਿਯੋਗ, ਵਪਾਰ ਅਤੇ ਵਣਜ, ਵਿਕਾਸ ਸਹਿਯੋਗ ਅਤੇ ਸਰਹੱਦ ਪ੍ਰਬੰਧਨ ਸ਼ਾਮਲ ਹੈ। ਪਿਛਲੇ ਮਹੀਨੇ ਨੇਪਾਲ ਸਰਕਾਰ ਨੇ ਚੀਨ ਨਾਲ ਸਰਹੱਦ ਨਾਲ ਜੁੜੇ ਮੁੱਦਿਆਂ ਨੂੰ ਸੁਲਝਾਉਣ ਲਈ ਕਮੇਟੀ ਗਠਿਤ ਕਰਨ ਦਾ ਫੈਸਲਾ ਲਿਆ ਸੀ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ, ਪੜ੍ਹਾਈ ਲਈ ਨੇਪਾਲੀ ਵਿਦਿਆਰਥੀਆਂ ਦੇ ਚੀਨ ਪਰਤਣ, ਨੇਪਾਲ ਅਤੇ ਚੀਨ ਦਰਮਿਆਨ ਹਵਾਈ ਸੇਵਾ ਬਹਾਲ ਹੋਣ ਸਮੇਤ ਹੋਰ ਮੁੱਦਿਆਂ 'ਤੇ ਵੀ ਚਰਚਾ ਕੀਤੀ।
ਇਹ ਵੀ ਪੜ੍ਹੋ : FATF ਦੇ ਅਗਲੇ ਸੈਸ਼ਨ ਤੱਕ 'ਗ੍ਰੇਅ ਸੂਚੀ' 'ਚ ਰਹਿ ਸਕਦੈ ਪਾਕਿਸਤਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਲਵਾਯੂ ਪਰਿਵਰਤਨ ਲਈ ਮਨੁੱਖੀ ਗਤੀਵਿਧੀਆਂ ਜ਼ਿੰਮੇਵਾਰ : ਅਧਿਐਨ
NEXT STORY