ਬੀਜਿੰਗ-ਚੀਨ ਬ੍ਰਿਟੇਨ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਮੁਅੱਤਲ ਕਰ ਦੇਵੇਗਾ। ਚੀਨ ਦੇ ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਬਿ੍ਰਟੇਨ ’ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਪਾਏ ਜਾਣ ਤੋਂ ਬਾਅਦ ਕਈ ਦੇਸ਼ਾਂ ਨੇ ਬ੍ਰਿਟੇਨ ਨਾਲ ਹਵਾਈ ਯਾਤਰਾ ’ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। ਉਡਾਣ ਕਦੋਂ ਸ਼ੁਰੂ ਹੋਵੇਗੀ ਮੰਤਰਾਲਾ ਨੇ ਇਸ ਦਾ ਵੇਵਰਾ ਨਹੀਂ ਦਿੱਤਾ ਹੈ। ਮੰਗਲਵਾਰ ਨੂੰ ਲੰਡਨ ’ਚ ਚੀਨੀ ਵੀਜ਼ਾ ਐਪਲੀਕੇਸ਼ਨ ਸਰਵਿਸ ਸੈਂਟਰ ਨੇ ਕਿਹਾ ਕਿ ਉਹ ਅਗਲੀ ਸੂਚਨਾ ਤੱਕ ਆਪਣੀ ਸੇਵਾ ਮੁਅੱਤਲ ਕਰ ਰਹੇ ਹਨ। ਬ੍ਰਿਟੇਨ ਤੋਂ ਗੈਰ ਚੀਨੀ ਪਾਸਪੋਰਟ ਧਾਰਕਾਂ ਨੂੰ ਨਵੰਬਰ ’ਚ ਹੀ ਚੀਨ ਯਾਤਰਾ ਕਰਨ ਲਈ ਪਾਬੰਦੀ ਲਗਾ ਦਿੱਤੀ ਗਈ ਸੀ।
ਜਪਾਨ ’ਚ ਬਰਡ ਫਲੂ ਦਾ ਕਹਿਰ, ਜਲਦ ਮਾਰ ਦਿੱਤੀਆਂ ਜਾਣਗੀਆਂ 11 ਲੱਖ ਮੁਰਗੀਆਂ
NEXT STORY