ਬੀਜਿੰਗ— ਚੀਨ ਨੇ ਸੋਮਵਾਰ ਨੂੰ ਭਾਰਤੀ ਫੌਜੀਆਂ 'ਤੇ 15 ਅਗਸਤ ਨੂੰ ਲੱਦਾਖ ਦੀ ਪੰਗੋਂਗ ਝੀਲ 'ਚ ਅੜਿੱਕਾ ਪਾਉਣ ਅਤੇ ਉਸ ਦੇ ਫੌਜੀਆਂ ਖਿਲਾਫ ਹਿੰਸਕ ਕਾਰਵਾਈ ਦਾ ਦੋਸ਼ ਲਗਾਇਆ ਅਤੇ ਭਾਰਤ ਸਾਹਮਣੇ ਵਿਰੋਧ ਦਰਜ ਕਰਵਾਇਆ। ਇਸ ਦੌਰਾਨ ਝੜਪ ਅਤੇ ਪਥਰਾਅ ਦੀਆਂ ਘਟਨਾਵਾਂ ਹੋਈਆਂ ਸਨ। ਦਰਅਸਲ ਭਾਰਤੀ ਸਰਹੱਦ ਗਾਰਡਜ਼ ਨੇ ਲੱਦਾਖ 'ਚ ਭਾਰਤੀ ਖੇਤਰ 'ਚ ਦਾਖਲ ਹੋਣ ਦੀ ਚੀਨੀ ਫੌਜੀਆਂ ਦੀ ਕੋਸ਼ਿਸ਼ ਅਸਫਲ ਕਰ ਦਿੱਤਾ ਸੀ, ਜਿਸ ਕਾਰਨ ਪਥਰਾਅ ਹੋਇਆ ਸੀ ਅਤੇ ਇਸ ਕਾਰਨ ਦੋਹਾਂ ਪਾਸਿਓਂ ਫੌਜੀਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਸਨ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਹੁਆ ਚੁਨਯਿੰਗ ਨੇ ਦਾਅਵਾ ਕੀਤਾ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਚੀਨੀ ਫੌਜੀ 15 ਅਗਸਤ ਨੂੰ ਝੀਲ ਇਲਾਕੇ ਦੇ ਨੇੜੇ ਅਸਲ ਕੰਟਰੋਲ ਰੇਖਾ (ਐਨ. ਏ. ਸੀ.) 'ਤੇ ਆਪਣੇ ਖੇਤਰ 'ਚ ਆਮ ਗਸ਼ਤ ਕਰ ਰਹੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਦੌਰਾਨ ਭਾਰਤੀ ਫੌਜੀਆਂ ਨੇ ਕੁਝ ਹਿੰਸਕ ਕਾਰਵਾਈ ਕੀਤੀ ਅਤੇ ਚੀਨੀ ਫੌਜੀਆਂ ਨੂੰ ਜ਼ਖਮੀ ਕਰ ਦਿੱਤਾ। ਭਾਰਤ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸਥਾਨਕ ਫੌਜੀ ਕਮਾਂਡਰਾਂ ਨੇ ਘਟਨਾ 'ਤੇ ਚਰਚਾ ਕੀਤੀ। ਹੁਆ ਨੇ ਕਿਹਾ ਕਿ ਚੀਨ ਨੇ ਡੂੰਘਾ ਦੁੱਖ ਜ਼ਾਹਿਰ ਕੀਤੀ ਹੈ ਅਤੇ ਭਾਰਤ ਨੂੰ ਸਖ਼ਤ ਇਤਰਾਜ਼ ਜਤਾਇਆ ਹੈ। ਪੰਗੋਂਗ ਝੀਲ ਨੇੜੇ ਇਹ ਘਟਨਾ ਸਿੱਕਿਮ ਸੈਕਸ਼ਨ ਦੇ ਡੋਕਲਾਮ ਇਲਾਕੇ 'ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਗਹਿਮਾ-ਗਹਿਮੀ ਦਰਮਿਆਨ ਹੋਈ। ਇਹ ਗਹਿਮਾ-ਗਹਿਮੀ ਤੀਜੇ ਮਹੀਨੇ ਵੀ ਜਾਰੀ ਹੈ। ਚੀਨ ਦਾ ਦੋਸ਼ ਹੈ ਕਿ ਭਾਰਤੀ ਫੌਜੀ ਡੋਕਲਾਮ ਵਿਵਾਦ ਦਾ ਇਕ ਢੁੱਕਵਾਂ ਹੱਲ ਲੱਭਣ ਲਈ ਉਹ ਚੀਨ ਨਾਲ ਗੱਲਬਾਤ ਜਾਰੀ ਰੱਖੇਗਾ ਪਰ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਲੱਦਾਖ ਵਰਗੀਆਂ ਘਟਨਾਵਾਂ ਦੋਹਾਂ ਦੇਸ਼ਾਂ 'ਚ ਕਿਸੇ ਦੇ ਹਿੱਤ 'ਚ ਨਹੀਂ ਹੈ।
ਕਾਂਗੋ 'ਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 140
NEXT STORY