ਬੀਜਿੰਗ (ਏਜੰਸੀ)- ਚੀਨ ਦੇ ਜਲ ਸੰਸਾਧਨ ਮੰਤਰਾਲੇ ਨੇ ਇਸ ਵਾਰ ਗਰਮੀ ਦੇ ਮੌਸਮ ਵਿਚ ਦੇਸ਼ ਦੀ ਮੁੱਖ ਨਦੀਆਂ ਵਿਚ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕਰਦੇ ਹੋਏ ਸਥਾਨਕ ਅਧਿਕਾਰੀਆਂ ਤੋਂ ਇਸ ਨਾਲ ਨਜਿੱਠਣ ਲਈ ਤਿਆਰ ਰਹਿਣ ਦਾ ਵੀਰਵਾਰ ਨੂੰ ਸੱਦਾ ਦਿੱਤਾ। ਮੰਤਰਾਲੇ ਮੁਤਾਬਕ ਪਰਲ ਰਿਵਰ ਵੈਲੀ ਵਿਚ ਯਾਂਗਤਜ਼ੀ ਨਦੀ, ਹੁਆਈਹੇ ਨਦੀ, ਸ਼ਿੰਜਿਆਂਗ ਅਤੇ ਬੇਇਜਿਆਂਗ ਨਦੀਆਂ ਦੇ ਮੱਧ ਅਤੇ ਹੇਠਲੇ ਹਿੱਸਿਆਂ ਵਿਚ ਹੜ੍ਹ ਆਉਣ ਦਾ ਅੰਦਾਜ਼ਾ ਹੈ।
ਮੰਤਰਾਲੇ ਨੇ ਕਿਹਾ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਵਿਚ ਹੜ੍ਹ ਦਾ ਮੌਸਮ ਪਹਿਲਾਂ ਆ ਗਿਆ। ਦੇਸ਼ ਦੇ ਦੱਖਣੀ ਖੇਤਰ ਵਿਚ 6 ਮਾਰਚ ਨੂੰ ਹੜ੍ਹ ਦੇ ਮੌਸਮ ਨੇ ਦਸਤਕ ਦਿੱਤੀ ਜੋ ਪਿਛਲੇ ਸਾਲ ਦੇ ਮੁਕਾਬਲੇ ਵਿਚ 26 ਦਿਨ ਪਹਿਲਾਂ ਹੈ। ਮੰਤਰਾਲੇ ਮੁਤਾਬਕ ਇਸ ਸਾਲ ਦੇਸ਼ ਨੂੰ ਪਿਛਲੇ ਸਾਲ ਦੇ ਮੁਕਾਬਲੇ ਵਿਚ ਜ਼ਿਆਦਾ ਸ਼ਕਤੀਸ਼ਾਲੀ ਤੂਫਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੰਤਰਾਲੇ ਨੇ ਸਥਾਨਕ ਹੜ੍ਹ ਕੰਟਰੋਲ ਅਧਿਕਾਰੀਆਂ ਤੋਂ ਸੰਭਾਵਿਤ ਸੰਕਟਾਂ ਨਾਲ ਨਜਿੱਠਣ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਰਾਕ 'ਚ ਚਾਰ ਫੌਜੀਆਂ ਦੀ ਮੌਤ, ਤਿੰਨ ਆਈ.ਐਸ. ਅੱਤਵਾਦੀ ਢੇਰ
NEXT STORY