ਬੀਜਿੰਗ (ਬਿਊਰੋ): ਗਲੋਬਲ ਮਹਾਮਾਰੀ ਕੋਵਿਡ-19 ਨੇ ਦੁਨੀਆ ਵਿਚ ਸਭ ਤੋਂ ਪਹਿਲਾਂ ਚੀਨ ਦੇ ਵੁਹਾਨ ਸ਼ਹਿਰ ਨੂੰ ਆਪਣਾ ਨਿਸ਼ਾਣਾ ਬਣਾਇਆ ਸੀ। ਵੁਹਾਨ ਵਿਚ ਕੋਰੋਨਾਵਾਇਰਸ ਦੀ ਤ੍ਰਾਸਦੀ ਦੇ ਬਾਅਦ ਸਭ ਕੁਝ ਸਧਾਰਨ ਬਣਾਉਣ ਦੀ ਕੋਸ਼ਿਸ਼ ਜਾਰੀ ਹੈ।ਇੱਥੋਂ ਦੀ ਵੈੱਟ ਮਾਰਕੀਟ ਤੋਂ ਨਿਕਲਿਆ ਵਾਇਰਸ ਪੂਰੀ ਦੁਨੀਆ ਵਿਚ ਫੈਲ ਗਿਆ ਅਤੇ 1,11,000 ਤੋਂ ਵਧੇਰੇ ਲੋਕਾਂ ਦੀ ਜਾਨ ਲੈ ਚੁੱਕਾ ਹੈ। ਵੁਹਾਨ ਵਿਚ ਕੋਰੋਨਾ ਦੇ ਮਾਮਲੇ ਘੱਟ ਹੋਣ ਦੇ ਨਾਲ ਹੀ ਚੀਨ ਨੇ ਇੱਥੋਂ ਲਾਕਡਾਊਨ ਖਤਮ ਕਰ ਦਿੱਤਾ। ਹੌਲੀ-ਹੌਲੀ ਇੱਥੇ ਵੈੱਟ ਮਾਰਕੀਟ ਵੀ ਖੁੱਲ੍ਹ ਗਈ ਹੈ। 116 ਏਕੜ ਵਿਚ ਫੈਲੀ ਇਸ ਮਾਰਕੀਟ ਵਿਚ ਦੁਕਾਨਦਾਰ ਕ੍ਰੇਫਿਸ਼ ਵੇਚਦੇ ਨਜ਼ਰ ਆ ਰਹੇ ਹਨ।
ਸਭ ਤੋਂ ਵੱਡੀ ਕ੍ਰੇਫਿਸ਼ ਮਾਰਕੀਟ
ਬਈਸ਼ਾਜੂ ਵੁਹਾਨ ਵਿਚ ਖਾਣ ਦਾ ਸਭ ਤੋਂ ਵੱਡਾ ਥੋਕ ਬਾਜ਼ਾਰ ਹੈ। ਇੱਥੇ 3,600 ਤੋਂ ਵਧੇਰੇ ਦੁਕਾਨਾਂ ਹਨ। ਫਿਲਹਾਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇੱਥੇ ਜ਼ਿੰਦਾ ਜੰਗਲੀ ਜਾਨਵਰਾਂ ਦੀ ਵਿਕਰੀ ਬੰਦ ਹੈ। ਬਈਸ਼ਾਜੂ ਬੀਜਿੰਗ ਤੋਂ ਕਰੀਬ 15 ਕਿਲੋਮੀਟਰ ਦੂਰ ਹੈ ਅਤੇ ਸ਼ਹਿਰ ਵਿਚ 70 ਫੀਸਦੀ ਸਬਜੀਆਂ ਅਤੇ ਫਰੋਜ਼ਨ ਫੂਡ ਦਿੰਦਾ ਹੈ। ਇਹ ਚੀਨ ਦਾ ਸਭ ਤੋਂ ਵੱਡਾ ਜ਼ਿੰਦਾ ਕ੍ਰੇ੍ਫਿਸ਼ ਬਾਜ਼ਾਰ ਵੀ ਹੈ। ਇੱਥੋਂ ਕ੍ਰੇ੍ਫਿਸ਼ ਪੂਰੇ ਦੇਸ਼ ਵਿਚ ਭੇਜੀ ਜਾਂਦੀ ਹੈ।
ਵਾਇਰਸ ਦੀ ਚੈਕਿੰਗ ਦੇ ਬਾਅਦ ਐਂਟਰੀ
ਇਸ ਨੂੰ ਲੈ ਕੇ ਕੁਝ ਨਿਯਮ ਵੀ ਬਣਾਏ ਗਏ ਹਨ। ਗਾਹਕ ਅਤੇ ਵਿਕਰੇਤਾ ਦਾ ਤਾਪਮਾਨ ਮਾਰਕੀਟ ਵਿਚ ਦਾਖਲ ਹੋਣ ਤੋਂ ਪਹਿਲਾਂ ਚੈੱਕ ਕੀਤਾ ਜਾਵੇਗਾ। ਉਹਨਾਂ ਦੇ ਕੋਲ ਅਧਿਕਾਰਤ ਹੈਲਥ ਐਪ ਵੀ ਹੋਣਾ ਚਾਹੀਦਾ ਹੈ ਜਿਸ ਨਾਲ ਪਤਾ ਚੱਲੇਗਾ ਕਿ ਉਹਨਾਂ ਨੂੰ ਪਹਿਲਾਂ ਤੋਂ ਕੋਰੋਨਾ ਤਾਂ ਨਹੀਂ ਹੈ। ਬਈਸ਼ਾਜੂ ਵਿਚ ਪਿਛਲੇ ਬੁੱਧਵਾਰ ਨੂੰ ਲਾਕਡਾਊਨ ਖਤਮ ਹੋਣ ਦੇ ਨਾਲ ਹੀ 30 ਟਨ ਕ੍ਰਸਟੇਸ਼ਨ ਵੇਚੇ ਗਏ ਸਨ ਜਦਕਿ ਪਹਿਲਾਂ ਇਹ 120 ਟਨ ਤੱਕ ਵੇਚੇ ਜਾਂਦੇ ਸਨ। ਪਹਿਲਾਂ ਇੱਥੇ ਕਰੀਬ 3,000 ਟਰੱਕ ਰੋਜ਼ ਆਉਂਦੇ ਸਨ। ਹੁਣ ਸਿਰਫ ਇਕ ਪ੍ਰਵੇਸ਼ ਦੁਵਾਰ ਖੁੱਲ੍ਹਾ ਹੈ ਅਤੇ ਚੈਕਿੰਗ ਦੇ ਬਾਅਦ ਗੱਡੀਆਂ ਨੂੰ ਆਉਣ-ਜਾਣ ਦਿੱਤਾ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਇਟਲੀ 'ਚ 6 ਲੱਖ ਗੈਰਕਾਨੂੰਨੀ ਵਿਦੇਸ਼ੀਆਂ ਨੂੰ ਪੱਕੇ ਕਰਨ ਦਾ ਟੀਚਾ
ਜੰਗਲੀ ਜਾਨਵਰਾਂ ਤੋਂ ਫੈਲਿਆ ਵਾਇਰਸ
ਮਾਹਰਾਂ ਦਾ ਮੰਨਣਾ ਹੈ ਕਿ ਇਹ ਵਾਇਰਸ ਜੰਗਲੀ ਜਾਨਵਰਾਂ ਦੇ ਜ਼ਰੀਏ ਇਨਸਾਨਾਂ ਵਿਚ ਆਇਆ ਹੈ। ਉਹਨਾਂ ਦਾ ਮੰਨਣਾ ਹੈ ਕਿ ਕੈਰੀਅਰ ਦੇ ਤੌਰ 'ਤੇ ਚਮਗਾਦੜ ਤੋਂ ਇਹ ਫੈਲਿਆ। ਚੀਨ ਦੇ ਸੈਂਟਰ ਫੌਰ ਡਿਜੀਜ਼ ਐਂਡ ਪ੍ਰੀਵੈਨਸ਼ਨ ਨੇ ਜਨਵਰੀ ਵਿਚ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਵੁਹਾਨ ਦੀ ਹੁਆਨਾਨ ਮਾਰਕੀਟ ਤੋਂ ਇਹ ਵਾਇਰਸ ਨਿਕਲਿਆ ਸੀ। ਇਸ ਮਾਰਕੀਟ ਨੂੰ 1 ਜਨਵਰੀ ਨੂੰ ਬੰਦ ਕਰ ਦਿੱਤਾ ਗਿਆ ਸੀ। ਭਾਵੇਂਕਿ ਬੀਜਿੰਗ ਨੇ ਇਸ ਗੱਲ ਨੂੰ ਸਵੀਕਰ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਕਿ ਵੁਹਾਨ ਤੋਂ ਵਾਇਰਸ ਫੈਲਿਆ।
ਕੈਨੇਡਾ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 27 ਹਜ਼ਾਰ ਤੋਂ ਪਾਰ
NEXT STORY