ਬੀਜਿੰਗ-ਚੀਨ ਦੇ ਬੈਂਕ ਰੈਗੂਲੇਟਰ ਨੇ ਬੁੱਧਵਾਰ ਨੂੰ ਕਿਹਾ ਕਿ ਬੀਜਿੰਗ ਰੂਸ 'ਤੇ ਵਿੱਤੀ ਪਾਬੰਦੀਆਂ ਲਾਉਣ ਦੇ ਅਮਰੀਕਾ ਅਤੇ ਯੂਰਪੀਅਨ ਸਰਕਾਰਾਂ ਦੇ ਕਦਮ 'ਚ ਸ਼ਾਮਲ ਨਹੀਂ ਹੋਵਾਂਗੇ। ਚੀਨ ਰੂਸੀ ਤੇਲ ਅਤੇ ਗੈਸ ਦਾ ਇਕ ਮੁੱਖ ਖਰੀਦਾਰ ਹੈ ਅਤੇ ਉਸ ਨੇ ਯੂਕ੍ਰੇਨ 'ਤੇ ਮਾਸਕੋ ਦੇ ਹਮਲੇ ਦੀ ਆਲੋਚਨਾ ਕਰਨ ਤੋਂ ਪਰ ਪਰਹੇਜ ਕੀਤਾ ਹੈ। ਚੀਨੀ ਬੈਂਕਿੰਗ ਅਤੇ ਬੀਮਾ ਰੈਗੂਲੇਟਰ ਕਮਿਸ਼ਨ ਦੇ ਪ੍ਰਧਾਨ ਗੁਓ ਸ਼ੁਕਿੰਗ ਨੇ ਕਿਹਾ ਕਿ ਬੀਜਿੰਗ ਪਾਬੰਦੀਆਂ ਦਾ ਵਿਰੋਧ ਕਰਦਾ ਹੈ।
ਇਹ ਵੀ ਪੜ੍ਹੋ :ਰੋਮਾਨੀਆ ਤੋਂ ਵਿਸ਼ੇਸ਼ ਉਡਾਣ ਲੈਣ ਲਈ ਕਿਸੇ ਭਾਰਤੀ ਨੂੰ ਵੀਜ਼ੇ ਦੀ ਨਹੀਂ ਲੋੜ : ਭਾਰਤੀ ਦੂਤਘਰ
ਗੁਓ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅਸੀਂ ਇਸ ਤਰ੍ਹਾਂ ਦੀਆਂ ਪਾਬੰਦੀਆਂ 'ਚ ਸ਼ਾਮਲ ਨਹੀਂ ਹੋਵਾਂਗੇ ਅਤੇ ਅਸੀਂ ਸਾਰੇ ਸਬੰਧਿਤ ਪੱਖਾਂ ਨਾਲ ਆਮ ਆਰਥਿਕ, ਵਪਾਰ ਅਤੇ ਵਿੱਤੀ ਆਦਾਨ-ਪ੍ਰਦਾਨ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਵਿੱਤੀ ਪਾਬੰਦੀਆਂ ਨੂੰ ਅਸਵੀਕਾਰ ਕਰਦੇ ਹਾਂ, ਵਿਸ਼ੇਸ਼ ਰੂਪ ਨਾਲ ਇਕ ਪਾਸੜ ਸ਼ੁਰੂ ਕੀਤੀਆਂ ਗਈਆਂ ਪਾਬੰਦੀਆਂ ਦਾ, ਕਿਉਂਕਿ ਇਨ੍ਹਾਂ ਦਾ ਕੋਈ ਬਹੁਤ ਜ਼ਿਆਦਾ ਕਾਨੂੰਨੀ ਆਧਾਰ ਨਹੀਂ ਹੈ ਅਤੇ ਇਸ ਦਾ ਚੰਗਾ ਪ੍ਰਭਾਵ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਰੂਸ ਨੇ ਕੀਵ 'ਤੇ ਕੀਤੀ ਏਅਰ ਸਟ੍ਰਾਈਕ, TV ਟਾਵਰ ਉਡਾਇਆ, ਚੈਨਲਾਂ ਦਾ ਪ੍ਰਸਾਰਣ ਬੰਦ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਯੂਕ੍ਰੇਨ ਸੰਕਟ: ਬ੍ਰਿਟੇਨ ਨੇ ਰੂਸ, ਬੇਲਾਰੂਸ 'ਤੇ ਲਾਈਆਂ ਪਾਬੰਦੀਆਂ
NEXT STORY