ਬੀਜ਼ਿੰਗ - ਚੀਨ 'ਚ ਬਜ਼ੁਰਗ ਪਿਆਰ ਦੀ ਭਾਲ 'ਚ ਪਾਰਕਾਂ ਜਾ ਰਹੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਦੂਜਾ ਜੀਵਨ ਸਾਥੀ ਉਥੇ ਮਿਲ ਸਕਦਾ ਹੈ। ਦਰਅਸਲ, ਚੀਨ 'ਚ ਬੁੱਢੇ ਹੁੰਦੀ ਆਬਾਦੀ ਕਾਰਨ ਇਕੱਲੇ ਜ਼ਿੰਦਗੀ ਬਿਤਾਉਣ ਵਾਲੇ ਬਜ਼ੁਰਗਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਉਮਰ ਦੇ ਇਸ ਮੋੜ 'ਚ ਉਨ੍ਹਾਂ ਨੂੰ ਕਿਸੇ ਸਹਾਰੇ ਦੀ ਭਾਲ ਹੈ। ਅਜਿਹੀ ਹੀ ਕਹਾਣੀ ਹੈ ਝਾਓ ਲਿਨ ਦੀ, ਜੋ ਸਾਲ 1971 'ਚ ਪਤਨੀ ਦੀ ਮੌਤ ਬਾਅਦ ਇਕੱਲੇ ਜ਼ਿੰਦਗੀ ਜਿਉਣ ਦਾ ਆਦੀ ਹੋ ਗਿਆ ਸੀ। ਪਰ ਹੁਣ ਉਸ ਨੂੰ ਦਿਨ ਅਤੇ ਰਾਤ ਇਕੱਲੇ ਕੱਢਣਾ ਮੁਸ਼ਕਿਲ ਹੋ ਰਿਹਾ ਸੀ। ਉਨ੍ਹਾਂ ਨੂੰ ਇਕ ਅਜਿਹੇ ਸਹਾਰੇ ਦੀ ਭਾਲ ਹੈ, ਜੋ ਭਾਵਨਾਤਮਕ ਰੂਪ ਨਾਲ ਉਨ੍ਹਾਂ ਦਾ ਸਾਥ ਦੇ ਸਕੇ।

ਲਿਹਾਜ਼ਾ, ਉਨ੍ਹਾਂ ਨੇ ਆਪਣੇ ਲਈ ਸਹੀ ਜੀਵਨ ਸਾਥੀ ਨੂੰ ਚੁਣਨ ਦਾ ਫੈਸਲਾ ਕੀਤਾ ਅਤੇ ਇਸ ਦੇ ਲਈ 78 ਸਾਲ ਦੇ ਲਿਨ ਇਕ ਸਾਲ ਤੋਂ ਪਾਰਕ 'ਚ ਜਾ ਰਹੇ ਹਨ। ਝਾਓ ਨੇ ਆਖਿਆ ਕਿ ਆਲੇ-ਦੁਆਲੇ ਜਨਤਕ ਪਾਰਕਾਂ 'ਚ ਦਰਜਨਾਂ ਬਜ਼ੁਰਗ ਲੋਕਾਂ ਨੂੰ ਇਕੱਲੇ ਦੇਖਣਾ ਆਮ ਹੋ ਗਿਆ ਹੈ। ਹੁਣ ਤੱਕ ਉਹ ਸਵੀਕਾਰ ਕਰਦੇ ਹਨ ਕਿ ਉਨ੍ਹਾਂ ਦੇ ਜੀਵਨ ਸਾਥੀ ਨੂੰ ਪਾਉਣ ਦੀ ਭਾਲ ਘੱਟ ਹੁੰਦੀ ਜਾ ਰਹੀ ਹੈ। ਝਾਓ ਨੇ ਆਖਿਆ ਕਿ ਨਿਰਾਸ਼ ਇਕੱਲੇ ਛੜੇ (ਬਜ਼ੁਰਗ) ਲਈ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਸ ਦੀ ਉਮਰ ਕੀ ਹੈ। ਕੋਈ ਦੂਜਾ ਮੌਕਾ ਨਹੀਂ ਆਉਂਦਾ ਹੈ। 3 ਦਹਾਕਿਆਂ ਦੇ ਆਰਥਿਕ ਵਾਧੇ ਅਤੇ ਸਮਾਜਿਕ ਪਰਿਵਰਤਨ ਨੇ ਚੀਨ ਦੇ ਬਜ਼ੁਰਗਾਂ ਵਿਚਾਲੇ ਪਿਆਰ ਅਤੇ ਸੈਕਸ ਦੇ ਦ੍ਰਿਸ਼ਟੀਕੋਣ ਨੂੰ ਬਦਲ ਦਿੱਤਾ ਹੈ। ਦੇਸ਼ ਦੇ ਇਕੱਲੇ ਬਜ਼ੁਰਗ ਨਾਗਰਿਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਚੀਨੀ ਮੀਡੀਆ 'ਚ ਇਸ ਨੂੰ ਢੱਲਦੀ ਉਮਰ ਦਾ ਪਿਆਰ ਆਖਿਆ ਜਾ ਰਿਹਾ ਹੈ। ਆਨਲਾਈਨ ਚੈਟਿੰਗ ਰੂਮ ਤੇਜ਼ੀ ਨਾਲ ਇਕੱਲੇ ਬਜ਼ੁਰਗਾਂ ਲਈ ਉਭਰੇ ਹਨ। ਦੇਸ਼ ਦੇ ਇਕੱਲੇ ਬਜ਼ੁਰਗ ਨਾਗਰਿਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਰ ਚੀਨ 'ਚ ਉਨ੍ਹਾਂ ਸਥਾਨਾਂ 'ਚੋਂ ਕੋਈ ਵੀ ਸਥਾਨਕ ਪਾਰਕ ਦੇ ਰੂਪ 'ਚ ਅਪੀਲ ਨਹੀਂ ਕਰਦਾ ਹੈ। ਬੀਜ਼ਿੰਗ 'ਚ ਬਜ਼ੁਰਗਾਂ ਨੇ ਚੰਗਪੂਹੇ ਅਤੇ ਟੈਂਪਲ ਆਫ ਹੈਵਨ ਨੂੰ ਚੁਣਿਆ ਹੈ। ਚੁੰਗਚੀਂਗ ਦੇ ਦੱਖਣੀ-ਪੱਛਮੀ ਨਗਰਪਾਲਿਕਾ ਦਾ ਹਾਂਗਯਾਡੋਂਗ ਪਾਰਕ ਇਕ ਮੈਚਮੇਕਿੰਗ ਕਾਰਨਰ ਹੈ। ਜਿਯਾਨ ਦੇ ਉੱਤਰੀ ਸ਼ਹਿਰ 'ਚ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਰਿਵੋਲਿਊਸ਼ਨ ਪਾਰਕ 'ਚ ਬਜ਼ੁਰਗ ਨਿਵਾਸੀ ਇਕੱਠਾ ਹੁੰਦੇ ਹਨ। ਵਧਦੀ ਉਮਰ ਦਾ ਮਤਲਬ ਹੈ ਕਿ ਕਾਫੀ ਗਿਣਤੀ 'ਚ ਲੋਕ ਜੀਵਨ ਸਾਥੀ ਦੇ ਬਿਨਾਂ ਰਹਿ ਰਹੇ ਹਨ। ਸਰਕਾਰੀ ਸੋਧ ਸਮੂਹ ਚਾਈਨੀਜ਼ ਅਕੈਡਮੀ ਆਫ ਸੋਸ਼ਲ ਸਾਇੰਸ ਦੇ ਇਕ ਅਧਿਐਨ ਮੁਤਾਬਕ, ਵਿਧਵਾਵਾਂ ਅਤੇ ਬਜ਼ੁਰਗ ਦੀ ਗਿਣਤੀ ਲਗਭਗ 4.8 ਕਰੋੜ ਹੈ। ਸੋਧ ਸਮੂਹ ਦਾ ਮੰਨਣਾ ਹੈ ਕਿ ਇਹ ਗਿਣਤੀ 2050 ਤੱਕ ਵਧ ਕੇ 11.84 ਕਰੋੜ ਹੋ ਜਾਵੇਗੀ। ਚੀਨੀ ਕਮਿਊਨਿਸਟ ਪਾਰਟੀ ਦੇ ਅਧਿਕਾਰਕ ਸਮਾਚਾਰ ਪੱਤਰ ਪੀਪਲਜ਼ ਡੇਲੀ ਨੇ ਚੀਨੀ ਅਕੈਡਮੀ ਆਫ ਸਾਇੰਸ ਵੱਲੋਂ ਇਕ ਸਰਵੇਖਣ ਦਾ ਹਵਾਲਾ ਦੇ ਕੇ ਆਖਿਆ ਕਿ ਹਰ 5 ਸਾਲ 'ਚੋਂ 4 ਛੱੜਿਆਂ ਅਤੇ ਵਿਧਵਾਵਾਂ ਦਾ ਮੁੜ ਵਿਆਹ ਕਰਨਾ ਚਾਹੁੰਦੇ ਹਨ।
ਘਰੇਲੂ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ POK 'ਤੇ ਕਾਰਵਾਈ ਕਰ ਸਕਦੈ ਭਾਰਤ: ਇਮਰਾਨ ਖਾਨ
NEXT STORY