ਬੀਜਿੰਗ - ਦਿੱਲੀ ਵਿਚ ਸਥਿਤ ਚੀਨੀ ਦੂਤਘਰ ਨੇ ਭਾਰਤੀ ਪਾਸਪੋਰਟ ਧਾਰਕਾਂ ਲਈ ਆਨਲਾਈਨ ਵੀਜ਼ਾ ਅਰਜ਼ੀਆਂ ਦੀ ਸਹੂਲਤ ਲਈ ‘ਚੀਨ ਆਨਲਾਈਨ ਵੀਜ਼ਾ ਐਪਲੀਕੇਸ਼ਨ ਸਿਸਟਮ’ ਸ਼ੁਰੂ ਕੀਤਾ ਹੈ। ਇਹ ਜਾਣਕਾਰੀ ਇਕ ਸੋਸ਼ਲ ਮੀਡੀਆ ਰਿਪੋਰਟ ’ਚ ਸੋਮਵਾਰ ਨੂੰ ਦਿੱਤੀ ਗਈ ਹੈ।
ਸ਼ੇਨਜ਼ੇਨ ਸਥਿਤ ਚੀਨੀ ਆਨਲਾਈਨ ਪੋਰਟਲ ਗ੍ਰੇਟਰ ਬੇ ਏਰੀਆ (ਜੀ. ਬੀ. ਏ.) ਅਨੁਸਾਰ ਇਹ ਪ੍ਰਕਿਰਿਆ ਪਿਛਲੀ ਪ੍ਰਕਿਰਿਆ ਨਾਲੋਂ ਆਸਾਨ ਹੈ, ਜਿਸ ਵਿਚ ਬਿਨੈਕਾਰਾਂ ਨੂੰ ਖੁਦ ਹਾਜ਼ਰ ਹੋ ਕੇ ਕਈ ਕਾਗਜ਼ੀ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਂਦੇ ਸਨ। ਇਸ ਤੋਂ ਪਹਿਲਾਂ, ਭਾਰਤ ਵਿਚ ਚੀਨੀ ਦੂਤਘਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਵੀਚੈਟ’ ’ਤੇ ਐਲਾਨ ਕੀਤਾ ਸੀ ਕਿ ਆਨਲਾਈਨ ਵੀਜ਼ਾ ਸੇਵਾ ਪ੍ਰਣਾਲੀ 22 ਦਸੰਬਰ ਤੋਂ ਸ਼ੁਰੂ ਕੀਤੀ ਜਾਵੇਗੀ।
ਹਰ ਘੰਟੇ ਕਿਸ ਦੇਸ਼ 'ਚ ਹੁੰਦੀਆਂ ਨੇ ਸਭ ਤੋਂ ਵੱਧ ਮੌਤਾਂ? ਰਿਪੋਰਟ ਨੇ ਕੀਤਾ ਹੈਰਾਨ, ਜਾਣੋ ਭਾਰਤ ਤੇ ਬਾਕੀ ਦੇਸ਼ਾਂ ਦੀ ਸਥਿਤੀ
NEXT STORY